ਅੰਮ੍ਰਿਤਸਰ ਵਾਸੀਆਂ ਦੀਆਂ ਸ਼ਿਕਾਇਤਾਂ ਦਾ ਪਲਾਂ 'ਚ ਹੋਵੇਗਾ ਹੱਲ, 5 ਹਲਕਿਆਂ 'ਚ ਬਣਾਏ 20 ਸੈਕਟਰ

Thursday, Oct 05, 2023 - 03:38 PM (IST)

ਅੰਮ੍ਰਿਤਸਰ ਵਾਸੀਆਂ ਦੀਆਂ ਸ਼ਿਕਾਇਤਾਂ ਦਾ ਪਲਾਂ 'ਚ ਹੋਵੇਗਾ ਹੱਲ, 5 ਹਲਕਿਆਂ 'ਚ ਬਣਾਏ 20 ਸੈਕਟਰ

ਅੰਮ੍ਰਿਤਸਰ (ਰਮਨ)- ਨਗਰ ਨਿਗਮ ਕਮਿਸ਼ਨਰ ਆਈ. ਏ. ਐੱਸ. ਰਾਹੁਲ ਸਿੰਧੂ ਨੇ ਇਕ ਹੁਕਮ ਅਨੁਸਾਰ ਸ਼ਹਿਰ ਦੇ ਪੰਜਾਂ ਹਲਕਿਆਂ ਵਿਚ 20 ਸੈਕਟਰ ਬਣਾ ਦਿੱਤੇ ਗਏ ਹਨ, ਜਿਸ ਨਾਲ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵਿਭਾਗਾਂ ਦਾ ਫੇਰਬਦਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਵਲੋਂ ਨੋਡਲ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ। ਨਿਗਮ ਅੰਮ੍ਰਿਤਸਰ ਵਿਚ ਇਹ ਵੱਡਾ ਬਦਲਾ ਲਿਆਂਦਾ ਗਿਆ, ਜਿਸ ਨਾਲ ਸ਼ਹਿਰ ਵਿਚ ਨਿਗਮ ਦੀ ਕਾਰਜਪ੍ਰਣਾਲੀ ਨੂੰ ਅਸਰ ਪੈਂਦਾ ਹੈ । ਸ਼ਹਿਰ ਦੀਆਂ 85 ਵਾਰਡਾਂ ਵਿਚ ਹਰ ਵਾਰਡ ਦਾ ਇਕ ਨੋਡਲ ਅਫ਼ਸਰ ਹੋਵੇਗਾ ਅਤੇ ਉਸ ਦੇ ਹੇਠਾਂ ਤਾਇਨਾਤ ਕੀਤੇ ਗਏ ਸਟਾਫ਼ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।

ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾਂ ਲਈ ਹਲਕਾ ਡਾਟਾ ਐਂਟਰੀ ਆਪ੍ਰੇਟਰਾਂ ਵਲੋਂ ਟੈਲੀਫੋਨ ਰਾਹੀਂ ਸਬੰਧਤ ਨੋਡਲ ਅਫ਼ਸਰਾਂ ਨੂੰ ਸੂਚਿਤ ਕੀਤਾ ਜਾਵੇਗਾ ਅਤੇ ਇਨ੍ਹਾਂ ਸ਼ਿਕਾਇਤਾਂ ਦੇ ਇਤਰਾਜ਼ ਗੂਗਲ ਸੀਟ ਵਿਚ ਸਬੰਧਤ ਕਲਰਕ ਨਿਗਰਾਨੀ ਹੇਠ ਦਰਜ ਕੀਤੇ ਜਾਣਗੇ । ਇਨ੍ਹਾਂ ਸ਼ਿਕਾਇਤਾਂ ਨੂੰ ਨੋਡਲ ਅਫ਼ਸਰ ਵਲੋਂ ਹੇਠਲੇ ਸਟਾਫ਼ ਨਾਲ ਤਾਲਮੇਲ ਕਰ ਕੇ ਨਿਪਟਾਇਆ ਜਾਵੇਗਾ ਅਤੇ ਉਸ ਦੀ ਰਿਪੋਰਟ ਸਬੰਧਤ ਹਲਕੇ ਦੇ ਡਾਟਾ ਐਂਟਰੀ ਆਪ੍ਰੇਟਰ ਸ਼ਿਕਾਇਤ ਸੈੱਲ ਵਿਚ ਦਰਜ ਕਰਵਾਉਣਗੇ ਅਤੇ ਸਬੰਧਤ ਕਲਰਕ ਵਲੋਂ ਇਨ੍ਹਾਂ ਰਿਪੋਰਟਾਂ ਨੂੰ ਹੱਲ ਕਰਨ ਉਪਰੰਤ ਆਪਣੀ ਰਿਪੋਰਟ ਰੋਜ਼ਾਨਾ ਪੇਸ਼ ਕਰੇਗਾ। ਹਲਕਾ ਜ਼ੋਨ ਵਾਈਜ਼ ਤਾਇਨਾਤ ਕੀਤੇ ਗਏ ਸਟਾਫ਼ ਨੂੰ ਉਨ੍ਹਾਂ ਦੀਆਂ ਸ਼ਿਕਾਇਤਾਂ ਦੇ ਨਿਟਪਾਰੇ ਕਰਨ ਲਈ ਨਿਗਮ ਕਮਿਸ਼ਨਰ ਵਲੋਂ ਜ਼ਰੂਰਤ ਅਨੁਸਾਰ ਵਹੀਕਲ ਅਤੇ ਮਸ਼ੀਨਰੀ ਵੀ ਮੁਹੱਈਆ ਕਰਵਾ ਦਿੱਤੀ ਗਈ ਹੈ। ਜੇਕਰ ਇਸ ਤੋਂ ਇਲਾਵਾ ਵੀ ਕਿਸੇ ਹੋਰ ਮਸ਼ੀਨਰੀ ਦੀ ਲੋੜ ਪੈਂਦੀ ਹੈ ਤਾਂ ਸਬੰਧਤ ਹਲਕਾ ਇੰਚਾਰਜ ਆਟੋ ਵਰਕਸ਼ਾਪ ਨਾਲ ਰਾਬਤਾ ਕਾਇਮ ਕਰਨਗੇ। ਕਮਿਸ਼ਨਰ ਨੇ ਇਹ ਵੀ ਹੁਕਮ ਜਾਰੀ ਕੀਤੇ ਹਨ ਕਿ ਸਿਹਤ ਵਿਭਾਗ ਵਿਚ ਸੈਕਟਰ ਵਾਈਜ਼ ਸੈਨਟਰੀ ਸੁਪਰਵਾਈਜ਼ਾਂ ਦੀ ਤਾਇਨਾਤੀ ਸਿਵਲ ਅਤੇ ਓ. ਐਂਡ. ਐੱਮ. ਵਿਭਾਗ ਵਲੋਂ ਬੇਲਦਾਰਾਂ ਦੀ ਤਾਇਨਾਤੀ ਆਪਣੇ ਪੱਧਰ ’ਤੇ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਸਰਹੱਦ ਪਾਰ: ਕਲਯੁਗੀ ਪਿਓ ਨੇ ਆਪਣੇ 4 ਮਾਸੂਮ ਬੱਚਿਆਂ ਨੂੰ ਦਿੱਤੀ ਰੂਹ ਕੰਬਾਊ ਮੌਤ

ਇਸ ਤੋਂ ਇਲਾਵਾ ਸਿਹਤ ਵਿਭਾਗ ਵਲੋਂ ਇਨਕਰੋਚਮੈਂਟ ਦੇ ਕੰਮ ਨੂੰ ਛੱਡ ਕੇ ਆਪਣੇ ਸਾਰੇ ਕੰਮ ਜਿਵੇਂ ਤਹਿਬਾਜ਼ਾਰੀ, ਰੇਂਟ, ਸਟਰੀਟ ਵੈਡਿੰਗ, ਲੀਜ਼, ਕੁਆਰਟਰ ਕੋਠੀ, ਪ੍ਰਮਿਸ਼ਨ ਕੋਰਟ ਕੇਸ ਅਤੇ ਪਾਰਕਿੰਗ ਦਾ ਕੰਮ ਸੁਪਰਡੈਂਟ ਧਰਮਿੰਦਰਜੀਤ ਸਿੰਘ ਅਤੇ ਸਕੱਤਰ ਸੁਸ਼ਾਂਤ ਭਾਟੀਆ ਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਸਿਵਲ ਅਤੇ ਓ. ਐਂਡ. ਐੱਮ. ਵਿਭਾਗ ’ਚ ਕਾ. ਇੰਜੀ. ਰਾਜੀਵ ਵੱਸਲ ਨੂੰ ਹਲਕਾ ਉੱਤਰੀ ਵਿਚ, ਸੁਨੀਲ ਮਹਾਜਨ ਨੂੰ ਹਲਕਾ ਪੂਰਬੀ ਵਿਚ, ਮਨਜੀਤ ਸਿੰਘ ਨੂੰ ਹਲਕਾ ਪੱਛਮੀ, ਭਲਿੰਦਰ ਸਿੰਘ ਨੂੰ ਹਲਕਾ ਦੱਖਣੀ, ਐੱਸ. ਪੀ. ਸਿੰਘ ਨੂੰ ਹਲਕਾ ਕੇਂਦਰੀ ਵਿਚ ਤਾਇਨਾਤ ਕਰਨ ਤੋਂ ਇਲਾਵਾ ਹੋਰ ਅਧਿਕਾਰੀਆਂ ਨੂੰ ਵੱਖ-ਵੱਖ ਹਲਕਿਆਂ ਵਿਚ ਲਾਇਆ ਗਿਆ ਹੈ।

ਬਾਗਬਾਨੀ ਵਿਭਾਗ 

ਲੈਂਡ ਸਕੇਪ ਵਿਭਾਗ ਦੇ ਅਫਸਰ ਯਾਦਵਿੰਦਰ ਸਿੰਘ ਨੂੰ ਹਲਕਾ ਉਤਰੀ ਦੇ ਸਮੂਹ ਸੈਕਟਰ ਵਿਚ, ਜੂਨੀਅਰ ਇੰਜੀਨੀਅਰ ਰਘੂਨੰਦਨ ਸ਼ਰਮਾ ਨੂੰ ਹਲਕਾ ਪੂਰਬੀ, ਪੱਛਮੀ ਵਿਚ ਅਤੇ ਜੂਨੀਅਰ ਇੰਜੀਨੀਅਰ ਨਿਟਵੰਤ ਸਿੰਘ ਨੂੰ ਹਲਕਾ ਦੱਖਣੀ ਅਤੇ ਕੇਂਦਰੀ ਵਿਚ ਤਾਇਨਾਤ ਕੀਤਾ ਗਿਆ ਹੈ।

ਸਿਹਤ ਵਿਭਾਗ 

ਸਿਹਤ ਅਫ਼ਸਰ ਕਿਰਨ ਕੁਮਾਰ ਨੂੰ ਹਲਕਾ ਉੱਤਰੀ, ਪੂਰਬੀ ਅਤੇ ਪੱਛਮੀ, ਸਿਹਤ ਅਫ਼ਸਰ ਯੋਗੇਸ਼ ਅਰੋੜਾ ਨੂੰ ਹਲਕਾ ਦੱਖਣੀ ਅਤੇ ਕੇਂਦਰੀ, ਚੀਫ਼ ਸੈਨੇਟਰੀ ਇੰਸਪੈਕਟਰ ਮਲਕੀਤ ਸਿੰਘ ਨੂੰ ਹਲਕਾ ਉੱਤਰੀ, ਚੀਫ਼ ਸੈਨੇਟਰੀ ਇੰਸਪੈਕਟਰ ਵਿਜੇ ਗਿੱਲ ਨੂੰ ਹਲਕਾ ਪੂਰਬੀ, ਚੀਫ਼ ਸੈਨੇਟਰੀ ਇੰਸਪੈਕਟਰ ਰਾਕੇਸ਼ ਮਰਵਾਹਾ ਨੂੰ ਹਲਕਾ ਪੱਛਮੀ , ਚੀਫ਼ ਸੈਨੇਟਰੀ ਇੰਸਪੈਕਟਰ ਜੇ. ਪੀ. ਸਿੰਘ ਬੱਬਰ ਨੂੰ ਹਲਕਾ ਦੱਖਣੀ, ਚੀਫ਼ ਸੈਨੇਟਰੀ ਇੰਸਪੈਕਟਰ ਸਾਹਿਲ ਮਲਹੋਤਰਾ ਨੂੰ ਹਲਕਾ ਕੇਂਦਰੀ ਵਿਚ ਲਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਹੋਰ ਇੰਸਪੈਕਟਰਾਂ ਨੂੰ ਵੱਖ-ਵੱਖ ਹਲਕਿਆਂ ਦੀ ਜ਼ਿੰਮੇਵਾਰੀ ਸੌਪੀ ਗਈ ਹੈ।

ਇਹ ਵੀ ਪੜ੍ਹੋ- ਮਾਨਸਾ ਜੇਲ੍ਹ ਦੇ ਸੁਪਰਡੈਂਟ ਅਰਵਿੰਦਰ ਪਾਲ ਸਿੰਘ ਭੱਟੀ 'ਤੇ ਵੱਡੀ ਕਾਰਵਾਈ, ਕੀਤਾ ਗਿਆ ਮੁਅੱਤਲ

ਮਿਊਂਸਪਲ ਟਾਊਨ ਪਲਾਨਿੰਗ ਵਿੰਗ

ਐੱਮ. ਟੀ. ਪੀ. ਨਰਿੰਦਰ ਸ਼ਰਮਾ ਨੂੰ ਹਲਕਾ ਉੱਤਰੀ, ਪੂਰਬੀ ਅਤੇ ਪੱਛਮੀ, ਐੱਮ. ਟੀ. ਪੀ. ਮੇਹਰਬਾਨ ਸਿੰਘ ਨੂੰ ਹਲਕਾ ਦੱਖਣੀ, ਕੇਂਦਰੀ, ਏ. ਟੀ. ਪੀ. ਹਰਜਿੰਦਰ ਸਿੰਘ ਨੂੰ ਹਲਕਾ ਉੱਤਰੀ, ਏ. ਟੀ. ਪੀ. ਪਰਮਿੰਦਰਜੀਤ ਸਿੰਘ ਨੂੰ ਹਲਕਾ ਪੂਰਬੀ, ਏ. ਟੀ. ਪੀ. ਪਰਮਜੀਤ ਸਿੰਘ ਨੂੰ ਹਲਕਾ ਪੱਛਮੀ, ਏ. ਟੀ. ਪੀ. ਵਜੀਰ ਰਾਜ ਨੂੰ ਹਲਕਾ ਦੱਖਣੀ, ਏ. ਟੀ. ਪੀ. ਅਰੁਣ ਖੰਨਾ ਨੂੰ ਹਲਕਾ ਕੇਂਦਰੀ ਵਿਚ ਤਾਇਨਾਤ ਕੀਤਾ ਗਿਆ ਹੈ ਅਤੇ ਹੋਰ ਬਿਲਡਿੰਗ ਇੰਸਪੈਕਟਰਾਂ ਨੂੰ ਵੱਖ-ਵੱਖ ਹਲਕਿਆਂ ਵਿਚ ਲਾਇਆ ਗਿਆ ਹੈ।

ਸਟਰੀਟ ਲਾਈਟ ਵਿਭਾਗ

 ਕਾ. ਇੰਜੀ. ਸਵਰਾਜਇੰਦਰਪਾਲ ਸਿੰਘ ਨੂੰ ਸਮੂਹ ਸੈਕਟਰ ਅਤੇ ਹਲਕਾ ਉੱਤਰੀ, ਜੂ. ਇੰਜੀ. ਰਜੇਸ਼ ਸ਼ਰਮਾ ਨੂੰ ਹਲਕਾ ਪੂਰਬੀ, ਦੱਖਣੀ, ਜੂਨੀਅਰ ਇੰਜੀ. ਸੁਰਿੰਦਰ ਸਿੰਘ ਨੂੰ ਹਲਕਾ ਪੱਛਮੀ ਅਤੇ ਕੇਂਦਰੀ ਵਿਚ ਤਾਇਨਾਤ ਕੀਤਾ ਗਿਆ ਹੈ।

ਪ੍ਰਾਪਰਟੀ ਟੈਕਸ ਵਿਭਾਗ

ਸੁਪਰਡੈਂਟ ਦਵਿੰਦਰ ਸਿੰਘ ਨੂੰ ਹਲਕਾ ਉੱਤਰੀ, ਸੁਪਰਡੈਂਟ ਪ੍ਰਦੀਪ ਰਾਜਪੂਤ ਨੂੰ ਹਲਕਾ ਪੂਰਬੀ , ਸੁਪਰਡੈਂਟ ਧਰਮਿੰਦਰਜੀਤ ਸਿੰਘ ਨੂੰ ਹਲਕਾ ਪੱਛਮੀ, ਸੁਪਰਡੈਂਟ ਜਸਵਿੰਦਰ ਸਿੰਘ ਨੂੰ ਹਲਕਾ ਦੱਖਣੀ, ਸੁਪਰਡੈਂਟ ਹਰਬੰਸ ਲਾਲ ਨੂੰ ਹਲਕਾ ਕੇਂਦਰੀ ਵਿਚ ਲਾਇਆ ਗਿਆ ਹੈ ਅਤੇ ਇਸ ਤੋਂ ਇਲਾਵਾ ਇੰਸਪੈਕਟਰਾਂ ਨੂੰ ਵੱਖ-ਵੱਖ ਹਲਕਿਆਂ ਵਿਚ ਤਾਇਨਾਤ ਕੀਤਾ ਗਿਆ।

ਇਹ ਵੀ ਪੜ੍ਹੋ-  ਮਨਪ੍ਰੀਤ ਬਾਦਲ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ, ਅਦਾਲਤ ਨੇ ਅਗਾਊਂ ਜ਼ਮਾਨਤ ਕੀਤੀ ਰੱਦ

ਅਸਟੇਟ ਵਿਭਾਗ 

ਸੁਪਰਡੈਂਟ ਸਤਨਾਮ ਸਿੰਘ ਨੂੰ ਹਲਕਾ ਉੱਤਰੀ, ਪੱਛਮੀ ਕੇਂਦਰੀ, ਇੰਸਪੈਕਟਰ ਅਮਨ ਸ਼ਰਮਾ ਨੂੰ ਹਲਕਾ ਉੱਤਰੀ, ਪੱਛਮੀ ਅਤੇ ਕੇਂਦਰੀ, ਇੰਸਪੈਕਟਰ ਰਾਜ ਕੁਮਾਰ ਨੂੰ ਹਲਕਾ ਪੂਰਬੀ ਅਤੇ ਦੱਖਣੀ ਦੀਆਂ ਵੱਖ-ਵੱਖ ਵਾਰਡਾਂ ਵਿਚ ਲਾਇਆ ਗਿਆ ਹੈ।

ਵਿਗਿਆਪਣਟ ਵਿਭਾਗ 

 ਇੰਸਪੈਕਟਰ ਰਾਜੂ ਨੂੰ ਹਲਕਾ ਉੱਤਰੀ ਅਤੇ ਪੂਰਬੀ, ਇੰਸਪੈਕਟਰ ਰਾਕੇਸ਼ ਦੇਵਗਨ ਨੂੰ ਹਲਕਾ ਪੱਛਮੀ ਅਤੇ ਇੰਸਪੈਕਟਰ ਰਾਜੇਸ਼ ਕੁਮਾਰ ਨੂੰ ਹਲਕਾ ਕੇਂਦਰੀ ਵਿਚ ਤਾਇਨਾਤ ਕੀਤਾ ਗਿਆ ਹੈ।

5 ਡਾਟਾ ਐਂਟਰੀ ਆਪ੍ਰੇਟਰਾਂ ’ਚ ਕਲਰਕ ਲਵਪ੍ਰੀਤ ਕੌਰ ਨੂੰ ਪ੍ਰਾਪਰਟੀ ਟੈਕਸ ਹਲਕਾ ਉੱਤਰੀ, ਕਲਰਕ-ਕਮ-ਡਾਟਾ ਐਂਟਰੀ ਆਪਰੇਟਰ ਅਲਕਾ ਨੂੰ ਲਾਇਸੈਂਸ ਵਿਭਾਗ ਹਲਕਾ ਕੇਂਦਰੀ, ਕਲਰਕ ਸੁਖਦੀਪ ਸਿੰਘ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ ਹਲਕਾ ਪੂਰਬੀ, ਡਾਟਾ ਐਂਟਰੀ ਆਪ੍ਰੇਟਰ (ਸਰਵਿਸ ਪ੍ਰੋਵਾਈਡਰ) ਮਨਪ੍ਰੀਤ ਕੌਰ ਨੂੰ ਸਿਹਤ ਵਿਭਾਗ ਹਲਕਾ ਪੱਛਮੀ ਅਤੇ ਮਨਜਿੰਦਰ ਸਿੰਘ ਨੂੰ ਅਸਟੇਟ ਵਿਭਾਗ ਹਲਕਾ ਦੱਖਣੀ ਵਿਚ ਤਾਇਨਾਤ ਕੀਤਾ ਗਿਆ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News