ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ ''ਤੇ ਹੋਣ ਵਾਲੀ ਰੀਟਰੀਟ ਸਮਾਰੋਹ ਦਾ ਬਦਲਿਆ ਸਮਾਂ

Thursday, Feb 16, 2023 - 05:36 PM (IST)

ਅਹਿਮ ਖ਼ਬਰ : ਅਟਾਰੀ-ਵਾਹਗਾ ਸਰਹੱਦ ''ਤੇ ਹੋਣ ਵਾਲੀ ਰੀਟਰੀਟ ਸਮਾਰੋਹ ਦਾ ਬਦਲਿਆ ਸਮਾਂ

ਅੰਮ੍ਰਿਤਸਰ (ਨੀਰਜ)- ਭਾਰਤ-ਪਾਕਿਸਤਾਨ ਨੂੰ ਵੰਡਣ ਵਾਲੀ ਅੰਤਰਰਾਸ਼ਟਰੀ ਅਟਾਰੀ ਸਰਹੱਦ 'ਤੇ ਹਰ ਰੋਜ਼ ਹਜ਼ਾਰਾਂ ਲੋਕ ਰੀਟਰੀਟ ਸਮਾਰੋਹ ਦੇਖਣ ਲਈ ਪਹੁੰਚਦੇ ਹਨ। ਇਸ ਰੀਟਰੀਟ ਸਮਾਰੋਹ ਨੂੰ ਲੈ ਕੇ ਅਹਿਮ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਹੁਣ ਰੀਟਰੀਟ ਸਮਾਰੋਹ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਦੱਸ ਦੇਈਏ ਕਿ ਪਹਿਲਾਂ ਰੀਟਰੀਟ ਸਮਾਰੋਹ ਦਾ ਸਮਾਂ ਸ਼ਾਮ 4.30 ਤੋਂ 5 ਵਜੇ ਤੱਕ ਦਾ ਹੁੰਦਾ ਸੀ।

ਇਹ ਵੀ ਪੜ੍ਹੋ- ਘਰੇਲੂ ਕਲੇਸ਼ ਨੇ ਉਜਾੜਿਆ ਪਰਿਵਾਰ, ਅੰਮ੍ਰਿਤਸਰ 'ਚ ਪਤੀ-ਪਤਨੀ ਨੇ ਇਕੱਠਿਆ ਕੀਤੀ ਖ਼ੁਦਕੁਸ਼ੀ

ਹੁਣ ਮੋਸਮ 'ਚ ਆਏ ਬਦਲਾਅ ਦੇ ਚੱਲਦਿਆਂ ਰੀਟਰੀਟ ਸਮਾਰੋਹ ਦਾ ਸਮਾਂ ਬਦਲ ਕੇ 5.00 ਵਜੋ ਤੋਂ 5.30 ਵਜੇ ਸ਼ਾਮ ਦਾ ਕਰ ਦਿੱਤਾ ਗਿਆ ਹੈ।  

ਇਹ ਵੀ ਪੜ੍ਹੋ- ਸੱਤ ਜਨਮਾਂ ਦੇ ਸਾਥੀ ਬਣੇ 'ਲਵਪ੍ਰੀਤ ਤੇ ਬਾਣੀ', ਨੇਤਰਹੀਣ ਜੋੜੇ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਲਈਆਂ ਲਾਵਾਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News