ਸਾਰੇ ਰੂਟਾਂ ਦੀਆਂ ਬੱਸਾਂ ਦਾ ਬੱਸ ਸਟੈਂਡ ਜਾਣਾ ਲਾਜ਼ਮੀ ਕੀਤਾ ਜਾਵੇ : ਭਾਰਗਵ
Saturday, Feb 03, 2018 - 04:35 PM (IST)
ਤਰਨਤਾਰਨ (ਬਲਵਿੰਦਰ ਕੌਰ) - ਜੰਡਿਆਲਾ ਬਾਈਪਾਸ ਚੌਕ ਤਰਨਤਾਰਨ ਵਿਖੇ ਸਵਾਰੀਆਂ ਚੜਾਉਣ ਅਤੇ ਉਤਾਰਨ ਸਬੰਧੀ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ ਗਿਆ। ਇਹ ਮੰਗ-ਪੱਤਰ ਇੰਦਰਾ ਗਾਂਧੀ ਕਾਂਗਰਸ ਰੈਵਲੂਸ਼ਨ ਪੰਜਾਬ ਪ੍ਰਧਾਨ ਸੁਖਦੇਵ ਭਾਗਰਵ ਵੱਲੋਂ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਵਿੱਤਰ ਧਰਤੀ ਤਰਨਤਾਰਨ ਸਾਹਿਬ ਵਿਖੇ ਕਰੋੜਾ ਰੁਪਏ ਦੀ ਲਾਗਤ ਨਾਲ ਬੱਸ ਸਟੈਂਡ ਬਣਿਆ ਹੋਇਆ ਹੈ। ਬੱਸਾਂ ਵਾਲਿਆ ਵੱਲੋਂ ਬੱਸਾ ਬੱਸ ਸਟੈਂਡ ਨਾ ਲੈ ਜਾ ਕੇ ਜੰਡਿਆਲਾ ਬਾਈਪਾਸ ਚੌਕ ਤਰਨਤਾਰਨ ਵਿਖੇ ਰੋਕ ਕੇ ਸਵਾਰੀਆਂ ਨੂੰ ਚੜਾਉਦੇ ਅਤੇ ਉਤਾਰਦੇ ਹਨ। ਇਸ ਦੇ ਨਾਲ ਹੀ ਭਾਰਗਵ ਨੇ ਕਿਹਾ ਕਿ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਅਤੇ ਅਣਗਹਿਲੀ ਕਾਰਨ ਬੱਸਾਂ ਬੱਸ ਸਟੈਂਡ 'ਤੇ ਨਾ ਜਾ ਕੇ ਬਾਹਰ ਜੰਡਿਆਲਾ ਬਾਈਪਾਸ ਚੌਕ ਤੋਂ ਸਵਾਰੀਆ ਲੈਦੀਆ ਹਨ, ਜਿਸ ਨਾਲ ਸਵਾਰੀਆ ਖਜ਼ਲ ਖੁਆਰ ਹੁੰਦੀਆ ਹਨ। ਚੌਕ 'ਚ ਜਾਮ ਲੱਗਾ ਹੋਣ ਕਾਰਣ ਦੁਰਘਟਨਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਕਈ ਵਾਰ ਇਸ ਚੌਕ 'ਚ ਵੱਡੇ ਐਕਸੀਡੈਂਟ ਹੋਣ ਕਰਕੇ ਅਨੇਕਾਂ ਜਾਨੀ-ਮਾਲੀ ਨੁਕਸਾਨ ਹੋ ਚੁੱਕੇ ਹਨ। ਇਸ ਮੌਕੇ ਉਨ੍ਹਾਂ ਨੇ ਸਾਰੀਆ ਬੱਸਾਂ ਦਾ ਬੱਸ ਸਟੈਂਡ ਜਾਣਾ ਲਾਜ਼ਮੀ ਕਰਨ ਦੀ ਮੰਗ ਸਰਕਾਰ ਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਪਾਸੇ ਵੱਲ ਧਿਆਨ ਦੇ ਕੇ ਚੌਕ ਦੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਵੇ ਅਤੇ ਚੌਕ ਦੀਆ ਟ੍ਰੈਫਿਕ ਲਾਈਟਾ ਕਾਫੀ ਸਮੇਂ ਤੋਂ ਬੰਦ ਹਨ ਜੋ ਚੌਕ ਅਥਾਰਟੀ ਨੂੰ ਕਹਿ ਕੇ ਟ੍ਰੈਫਿਕ ਨਿਯਮਾਂ ਅਨੁਸਾਰ, ਪੂਰਨ ਤੌਰ 'ਤੇ ਚੌਕ ਪਲਾਨਿੰਗ ਕੀਤੀ ਜਾਵੇ।
