ਗੁਰਦਾਸਪੁਰ ਝੰਡਾ ਲਹਿਰਾਉਣ ਪਹੁੰਚੇ ਸੁੱਖ ਸਰਕਾਰੀਆ ਕਰ ਗਏ ਵੱਡੀ ਗਲਤੀ (ਵੀਡੀਓ)

Saturday, Jan 26, 2019 - 05:40 PM (IST)

ਗੁਰਦਾਸਪੁਰ : ਅੱਜ ਜਿੱਥੇ ਦੇਸ਼ ਭਰ ਵਿਚ 70ਵਾਂ ਗਣਤੰਤਰ ਦਿਹਾੜਾ ਪੂਰੇ ਜੋਸ਼ੋ-ਖਰੋਸ਼ ਨਾਲ ਮਨਾਇਆ ਜਾ ਰਿਹਾ ਹੈ, ਉਥੇ ਗੁਰਦਾਸਪੁਰ ਵਿਖੇ ਝੰਡਾ ਲਹਿਰਾਉਣ ਪਹੁੰਚੇ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਜਾਣੇ-ਅਨਜਾਣੇ 'ਚ ਵੱਡੀ ਗਲਤੀ ਕਰ ਬੈਠੇ। ਦਰਅਸਲ ਕੈਬਨਿਟ ਮੰਤਰੀ ਵਲੋਂ ਤਿਰੰਗਾ ਝੰਡਾ ਤਾਂ ਲਹਿਰਾਇਆ ਗਿਆ ਪਰ ਉਹ ਦੇਸ਼ ਦੇ ਝੰਡੇ ਨੂੰ ਸੈਲਿਊਟ ਕਰਨਾ ਹੀ ਭੁੱਲ ਗਏ। 
ਇਸ ਦੌਰਾਨ ਕੈਬਨਿਟ ਮੰਤਰੀ ਦੇ ਨਾਲ ਮੌਜੂਦ ਪੁਲਸ ਅਫਸਰ ਨੇ ਉਨ੍ਹਾਂ ਨੂੰ ਸੈਲਿਊਟ ਕਰਨ ਲਈ ਕਿਹਾ। ਇਹ ਸਾਰੀ ਘਟਨਾ ਕੈਮਰੇ ਦੀ ਅੱਖ ਵਿਚ ਕੈਦ ਗਈ।


author

Gurminder Singh

Content Editor

Related News