ਗਣਤੰਤਰ ਦਿਵਸ ਪਰੇਡ ਲਈ ਪੰਜਾਬ ਦੀ ਝਾਂਕੀ ਨੂੰ ਲਗਾਤਾਰ ਤੀਜੇ ਸਾਲ ਚੁਣਿਆ ਗਿਆ

Saturday, Jan 12, 2019 - 11:52 AM (IST)

ਗਣਤੰਤਰ ਦਿਵਸ ਪਰੇਡ ਲਈ ਪੰਜਾਬ ਦੀ ਝਾਂਕੀ ਨੂੰ ਲਗਾਤਾਰ ਤੀਜੇ ਸਾਲ ਚੁਣਿਆ ਗਿਆ

ਜਲੰਧਰ (ਧਵਨ)— ਗਣਤੰਤਰ ਦਿਵਸ ਮੌਕੇ 'ਤੇ ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੱਢੀਆਂ ਜਾਣ ਵਾਲੀਆਂ ਝਾਂਕੀਆਂ 'ਚ ਇਸ ਵਾਰ ਫਿਰ ਪੰਜਾਬ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਜੋ ਜਲਿਆਂਵਾਲਾ ਬਾਗ ਦੇ ਇਤਿਹਾਸ ਨੂੰ ਪ੍ਰਦਰਸ਼ਿਤ ਕਰੇਗੀ। ਕੇਂਦਰੀ ਰੱਖਿਆ ਮੰਤਰਾਲਾ ਨੇ ਪੰਜਾਬ ਅਤੇ 16 ਹੋਰ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਗਣਤੰਤਰ ਦਿਵਸ ਪਰੇਡ 'ਚ ਝਾਂਕੀਆਂ ਪੇਸ਼ ਕਰਨ ਲਈ ਚੁਣਿਆ ਹੈ। ਉਕਤ ਫੈਸਲਾ ਰੱਖਿਆ ਮੰਤਰਾਲੇ ਦੇ ਅਧਿਕਾਰੀਆਂ ਦੀ ਇਕ ਉੱਚ ਪੱਧਰੀ ਬੈਠਕ 'ਚ ਲਿਆ ਗਿਆ ਹੈ। ਇਸ ਪੈਨਲ ਦੀ 12 ਜਨਵਰੀ ਯਾਨੀ ਅੱਜ ਬੈਠਕ ਹੋਵੇਗੀ, ਜਿਸ 'ਚ ਝਾਂਕੀਆਂ ਨੂੰ ਲੈ ਕੇ ਸਮੀਖਿਆ ਕੀਤੀ ਜਾਵੇਗੀ। ਸਰਕਾਰ ਨੇ ਜਲਿਆਂਵਾਲਾ ਬਾਗ ਕਤਲੇਆਮ ਦੇ ਸੈਨੇਟਰੀ ਸਾਲ ਨੂੰ ਧਿਆਨ 'ਚ ਰੱਖਦੇ ਹੋਏ ਹੀ ਗਣਤੰਤਰ ਦਿਵਸ ਪਰੇਡ 'ਚ ਜਲਿਆਂਵਾਲਾ ਬਾਗ ਦੇ ਇਤਿਹਾਸ ਨਾਲ ਸਬੰਧਤ ਝਾਂਕੀ ਨੂੰ ਸ਼ਾਮਲ ਕਰਨ ਦਾ ਫੈਸਲਾ ਲਿਆ। ਜਲਿਆਂਵਾਲਾ ਬਾਗ ਨਾਲ ਸਬੰਧਤ ਝਾਂਕੀ ਦੀ ਚੋਣ ਹੋ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਝਾਂਕੀ ਨੂੰ ਡਿਜ਼ਾਈਨ ਕਰਨ ਲਈ ਮਾਹਿਰਾਂ ਟੀਮਾਂ ਦੀ ਮਦਦ ਲੈਣ। 

ਪੰਜਾਬ ਦੇ ਸੂਚਨਾ ਅਤੇ ਜਨ ਸੰਪਰਕ ਵਿਭਾਗ ਦੇ ਸਕੱਤਰ ਗੁਰਕੀਰਤ ਕਿਰਪਾਲ ਸਿੰਘ ਨੇ ਕਿਹਾ ਹੈ ਕਿ ਪੰਜਾਬ ਉਨ੍ਹਾਂ 17 ਸੂਬਿਆਂ 'ਚ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਸ਼ਾਮਲ ਹੈ, ਜਿਨ੍ਹਾਂ ਦੀਆਂ ਝਾਂਕੀਆਂ ਨੂੰ ਗਣਤੰਤਰ ਦਿਵਸ ਪਰੇਡ 'ਚ ਸ਼ਾਮਲ ਹੋਣ ਦਾ ਮੌਕਾ ਮਿਲ ਰਿਹਾ ਹੈ, ਇਸ ਲਈ ਸਾਰੇ ਸੂਬਿਆਂ ਦੇ ਮੱਧ ਝਾਂਕੀਆਂ ਨੂੰ ਲੈ ਕੇ ਸਖਤ ਮੁਕਾਬਲਾ ਕਰੇਗਾ। ਪੰਜਾਬ ਦੀ ਝਾਂਕੀ ਨੂੰ ਲਗਾਤਾਰ ਤੀਜੇ ਸਾਲ ਗਣਤੰਤਰ ਦਿਵਸ ਪਰੇਡ 'ਚ ਸ਼ਾਮਲ ਕਰਨ ਲਈ ਚੁਣਿਆ ਗਿਆ ਹੈ। ਪਿਛਲੇ 2 ਸਾਲਾਂ 'ਚ ਵੀ ਪੰਜਾਬ ਦੀ ਝਾਂਕੀ ਗਣਤੰਤਰ ਦਿਵਸ ਪਰੇਡ 'ਚ ਸ਼ਾਮਲ ਹੁੰਦੀ ਰਹੀ ਹੈ। ਸਾਲ 2018 'ਚ ਪੰਜਾਬ ਦੀ ਝਾਂਕੀ ਨੇ ਸੰਗਤ ਅਤੇ ਪੰਗਤ ਦੇ ਮਹੱਤਵ ਨੂੰ ਦਰਸਾਉਣ ਵਾਲੀ ਝਾਂਕੀ ਪੇਸ਼ ਕੀਤੀ ਸੀ, ਜਦਕਿ 2017 'ਚ ਪੰਜਾਬ 'ਚ ਪਾਰੰਪਰਿਕ ਨਾਚ 'ਜਾਗੋ' 'ਤੇ ਆਧਾਰਿਤ ਝਾਂਕੀ ਨੇ ਗਣਤੰਤਰ ਦਿਵਸ ਪਰੇਡ 'ਚ ਹਿੱਸਾ ਲਿਆ ਸੀ।


author

shivani attri

Content Editor

Related News