ਨਹਿਰਾਂ ਅਤੇ ਸੇਮ ਨਾਲਿਆਂ ''ਤੇ ਰੇਲਿੰਗ ਦੀ ਮੁਰੰਮਤ ਨਾਲ ਹਾਦਸੇ ਟਲੇ
Friday, Jan 05, 2018 - 12:03 PM (IST)
ਅਬੋਹਰ (ਸੁਨੀਲ) - ਪਿਛਲੇ ਦਿਨਾਂ ਦੌਰਾਨ ਠੰਡ ਅਤੇ ਧੁੰਦ ਕਾਰਨ ਵਾਪਰੇ ਹਾਦਸਿਆਂ ਨੂੰ ਦੇਖਦੇ ਹੋਏ ਉਪ ਮੰਡਲ ਅਧਿਕਾਰੀ ਪੂਨਮ ਸਿੰਘ ਵੱਲੋਂ ਨਹਿਰਾਂ ਤੇ ਸੇਮ ਨਾਲਿਆਂ ਦੇ ਟੁੱਟੇ ਪੁਲਾਂ 'ਤੇ ਰੇਲਿੰਗ ਦੀ ਮੁਰੰਮਤ ਕਰਨ ਦੇ ਦਿੱਤੇ ਗਏ ਭਰੋਸੇ ਨੂੰ ਪੂਰਾ ਕਰਦੇ ਹੋਏ ਉਨ੍ਹਾਂ ਨੇ ਇਨ੍ਹਾਂ ਰੇਲਿੰਗਜ਼ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ।
ਜਾਣਕਾਰੀ ਮੁਤਾਬਕ ਬੀਤੇ ਦਿਨੀਂ ਲੋਕਾਂ ਦੀ ਮੰਗ 'ਤੇ ਉਪਮੰਡਲ ਅਧਿਕਾਰੀ ਪੂਨਮ ਸਿੰਘ ਨੇ ਕੰਧਵਾਲਾ ਰੋਡ ਤੋਂ ਲੰਘਦੀ ਨਹਿਰ ਅਤੇ ਕਿੱਕਰਖੇੜਾ ਤੋਂ ਕੁਝ ਦੂਰੀ 'ਤੇ ਬਣੇ ਆਸਫਵਾਲਾ ਡਰੇਨ ਦੀ ਟੁੱਟੀ ਰੇਲਿੰਗ ਨੂੰ ਦੌਰਾ ਕਰ ਕੇ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਇਨ੍ਹਾਂ ਨੂੰ ਜਲਦ ਠੀਕ ਕਰਨ ਦੇ ਨਿਰਦੇਸ਼ ਦਿੱਤੇ ਸਨ। ਉਨ੍ਹਾਂ ਦੇ ਨਿਰਦੇਸ਼ਾਂ 'ਤੇ ਡ੍ਰੇਨੇਜ਼ ਵਿਭਾਗ ਅਧਿਕਾਰੀਆਂ ਨੇ ਕਿੱਕਰਖੇੜਾ ਪਿੰਡ ਦੀ ਕੁਝ ਦੂਰੀ 'ਤੇ ਬਣੇ ਸੇਮ ਨਾਲੇ ਦੀ ਟੁੱਟੀ ਰੇਲਿੰਗ ਨੂੰ ਠੀਕ ਕਰ ਦਿੱਤਾ ਹੈ, ਜਿਸ ਨਾਲ ਹੁਣ ਧੁੰਦ ਦੇ ਦਿਨਾਂ ਵਿਚ ਟੁੱਟੀ ਰੇਲਿੰਗ ਕਾਰਨ ਹੋਣ ਵਾਲੇ ਹਾਦਸਿਆਂ ਦਾ ਖਤਰਾ ਟਲ ਗਿਆ ਹੈ। ਇਥੋਂ ਲੰਘਣ ਵਾਲੇ ਵ੍ਹੀਕਲ ਚਾਲਕਾਂ ਰਾਜ ਕੁਮਾਰ, ਵਿੱਕੀ ਕੁਮਾਰ, ਮੰਗਤ ਰਾਮ, ਦਲੀਪ ਕੁਮਾਰ, ਗੌਰਵ ਕੁਮਾਰ ਤੇ ਹੋਰਨਾਂ ਲੋਕਾਂ ਨੇ ਉਪਮੰਡਲ ਅਧਿਕਾਰੀ ਪੂਨਮ ਸਿੰਘ ਦਾ ਧੰਨਵਾਦ ਪ੍ਰਗਟ ਕੀਤਾ।
