ਰਾਹਤ ਭਰੀ ਖਬਰ : ਆਖਰ ਮੱਠਾ ਪਿਆ ਕੋਰੋਨਾ ਦਾ ਕਹਿਰ

Monday, Apr 06, 2020 - 09:54 PM (IST)

ਰਾਹਤ ਭਰੀ ਖਬਰ : ਆਖਰ ਮੱਠਾ ਪਿਆ ਕੋਰੋਨਾ ਦਾ ਕਹਿਰ

ਜਗਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ) ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਘਿਰੀ ਸਮੁੱਚੀ ਦੁਨੀਆ ਨੂੰ ਪਿਛਲੇ 3 ਦਿਨਾਂ ਤੋਂ ਕੁਝ ਕੁ ਰਾਹਤ ਮਿਲੀ ਹੈ। ਇਨ੍ਹਾਂ 3 ਦਿਨਾਂ ਦੌਰਾਨ ਹੋਣ ਵਾਲੀਆਂ ਮੌਤਾਂ ਦੀ ਦਰ ਵਿਚ ਕਾਫੀ ਗਿਰਾਵਟ ਦਰਜ ਕੀਤੀ ਗਈ ਹੈ। ਕੋਰੋਨਾ ਵਾਇਰਸ ਦਾ ਪਹਿਲਾ ਕੇਸ 31 ਦਸੰਬਰ 2019 ਨੂੰ ਚੀਨ ਵਿਚ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਨੇ ਸਮੁੱਚੀ ਦੁਨੀਆ ਵਿਚ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਅਤੇ ਤੇਜੀ ਨਾਲ ਦੁਨੀਆ ਨੂੰ ਆਪਣੇ ਹੀ ਲਪੇਟੇ ਵਿਚ ਲੈ ਲਿਆ। ਇਸ ਦੌਰਾਨ ਆਲਮੀ ਪੱਧਰ ’ਤੇ ਹੀ ਵੱਡੀ ਗਿਣਤੀ ਵਿਚ ਲੋਕਾਂ ਦੀ ਮੌਤ ਹੋਣ ਲੱਗੀ। ਹੁਣ ਤੱਕ ਇਸ ਬੀਮਾਰੀ ਨਾਲ 70 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 13 ਲੱਖ ਦੇ ਕਰੀਬ ਲੋਕ ਇਸ ਬੀਮਾਰੀ ਤੋਂ ਪੀੜਤ ਹੋ ਚੁੱਕੇ ਹਨ।   

2 ਅਪ੍ਰੈਲ ਨੂੰ ਕੋਰੋਨਾ ਨੇ ਦਿਖਾਇਆ ਭਿਆਨਕ ਰੂਪ, ਹੋਈਆਂ ਕਰੀਬ  6 ਹਜ਼ਾਰ ਮੌਤਾਂ 
ਵੈਬਸਾਈਟ ਵਰਲਡਓਮੀਟਰ ਦੇ ਡਾਟਾ ਨੂੰ ਧਿਆਨ ਨਾਲ ਦੇਖੀਏ ਤਾਂ ਆਲਮੀ ਪੱਧਰ ’ਤੇ ਕੋਰੋਨਾ ਵਾਇਰਸ ਦੇ ਕਹਿਰ ਨੇ ਮਾਰਚ ਮਹੀਨੇ ਦੇ ਪਹਿਲੇ ਹਫਤੇ ਤੇਜ਼ੀ ਫੜੀ। ਇਸ ਤੋਂ ਬਾਅਦ ਮੌਤਾਂ ਦੀ ਗਿਣਤੀ ਲਗਾਤਾਰ ਵਾਧਾ ਹੁੰਦਾ ਰਿਹਾ। ਮਾਰਚ ਮਹੀਨੇ ਦੌਰਾਨ ਇਸ ਨਾ ਮੁਰਾਦ ਵਾਇਰਸ ਨੇ 39,332 ਲੋਕਾਂ ਦੀ ਜਾਨ ਲੈ ਲਈ। ਇਸੇ ਤਰ੍ਹਾਂ ਅਪ੍ਰੈਲ ਮਹੀਨੇ 2 ਤਰੀਕ ਨੂੰ ਇਸ ਵਾਇਰਸ ਨੇ ਸਭ ਤੋਂ ਵੱਧ ਕਹਿਰ ਵਰਸਾਇਆ। ਇਸ ਦਿਨ ਕਰੀਬ 6 ਹਜ਼ਾਰ ਲੋਕਾਂ ਨੂੰ ਇਸ ਭਿਆਨਕ ਵਾਇਰਸ ਨੇ ਨਿਗਲ ਲਿਆ।

ਪਿਛਲੇ ਤਿੰਨ ਦਿਨਾਂ ਤੋਂ ਮੱਠਾ ਪਿਆ ਕੋਰੋਨਾ ਦਾ ਕਹਿਰ
ਰਿਪੋਟਰਟ ਵਿਚ ਦਿੱਤੇ ਗਏ ਅੰਕੜਿਆਂ ਮੁਤਾਬਕ ਮੌਤਾਂ ਦੀ ਦਰ ਪਿਛਲੇ ਕਰੀਬ ਇਕ ਮਹੀਨੇ ਤੋਂ ਲਗਾਤਾਰ ਵਧ ਰਹੀ ਸੀ। ਆਖਰ ਮੌਤ ਦੀ ਇਹ ਦਰ ਨੂੰ 3 ਅਪ੍ਰੈਲ ਨੂੰ ਕੁਝ ਘੱਟ ਹੋਈ। ਇਸ ਦਿਨ 5714 ਲੋਕਾਂ ਦੀ ਮੌਤ ਹੋਈ। ਇਸ ਤੋਂ ਬਾਅਦ 4 ਅਪ੍ਰੈਲ ਨੂੰ ਮੌਤ ਦੀ ਦਰ ਵਿਚ ਫਿਰ ਕੁਝ ਵਾਧਾ ਦਰਜ ਕੀਤਾ ਗਿਆ ਪਰ 5 ਅਪ੍ਰੈਲ ਨੂੰ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਫਿਰ ਕਾਫੀ ਘੱਟ ਗਈ। ਇਸ ਦਿਨ 4737 ਲੋਕਾਂ ਦੀ ਮੌਤ ਇਸ ਵਾਇਰਸ ਕਾਰਨ ਹੋਈ। ਮੌਤਾਂ ਦੀ ਦਰ ਵਿਚ ਇਹ ਗਿਰਾਵਟ 18 ਫੀਸਦੀ ਦੇ ਕਰੀਬ ਹੈ।

PunjabKesariਇਸੇ ਤਰ੍ਹਾਂ ਇਕੱਲੇ ਸਪੇਨ ਵਿਚ ਵੀ ਲਗਾਤਾਰ ਤੀਜੇ ਦਿਨ ਮੌਤਾਂ ਦਰ ਵਿਚ ਗਿਰਾਵਟ ਨਾਲ ਕੁਝ ਰਾਹਤ ਮਿਲੀ। ਸਪੇਨ ਦੇ ਸਿਹਤ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਐਤਵਾਰ ਨੂੰ ਸਪੇਨ ਵਿਚ ਹੋਰ 674 ਲੋਕਾਂ ਦੀ ਮੌਤ ਹੋਈ ਸੀ, ਜੋ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਸੀ।

ਨਵੇਂ ਕੇਸਾਂ ਦੀ ਗਿਣਤੀ ਵਿਚ ਆਈ ਗਿਰਾਵਟ, ਠੀਕ ਹੋਣ ਵਾਲਿਆਂ ਦੀ ਵੀ ਵਧੀ ਗਿਣਤੀ 
ਕੋਰੋਨਾ ਵਾਇਰਸ ਦੇ ਇਸ ਕਹਿਰ ਦਰਮਿਆਨ ਦੂਜੀ ਰਾਹਤ ਭਰੀ ਗੱਲ ਇਹ ਹੈ ਕਿ ਇਨ੍ਹਾਂ 2 ਦਿਨਾਂ ਦੌਰਾਨ ਇਸ ਬੀਮਾਰੀ ਨਾਲ ਪੀੜਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵੀ ਕਾਫੀ ਘੱਟ ਹੋਈ ਹੈ। 3 ਅਪ੍ਰੈਲ ਨੂੰ ਇਸ ਵਾਇਰਸ ਤੋਂ ਪੀੜਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1,01, 556 ਸੀ ਜੋ ਕਿ 5 ਅਪ੍ਰੈਲ ਨੂੰ ਘਟ ਕੇ 71,418 ਰਹਿ ਗਈ ਸੀ। ਇਸੇ ਤਰਾਂ ਇਸ ਨਾ ਮੁਰਾਦ ਬਿਮਾਰੀ ਦਾ ਮੁਕਾਬਲਾ ਕਰਕੇ ਠੀਕ ਹੋਣ ਵਾਲਿਆਂ ਦੀ ਵਿਚ ਵੀ ਪਿਛਲੇ ਸਮੇਂ ਤੋਂ ਵਾਧਾ ਦਰਜ ਕੀਤਾ ਜਾ ਰਿਹਾ ਹੈ। ਤਾਜ਼ਾ ਅੰਕੜਿਆਂ ਮੁਤਾਬਕ ਇਸ ਬੀਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਪੌਣੇ ਤਿੰਨ ਲੱਖ ਦੇ ਕਰੀਬ ਪੁੱਜ ਚੁੱਕੀ ਹੈ।
PunjabKesari

ਭਾਰਤ ਵਿਚ ਅਜੇ ਸੁਖਾਵੀਂ ਨਹੀਂ ਹੋਈ ਸਥਿਤੀ
ਗਲੋਬਲ ਪੱਧਰ ’ਤੇ ਭਾਵੇਂ ਕਿ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਵਿਚ ਕਮੀ ਦਰਜ ਕੀਤੀ ਗਈ ਹੈ ਪਰ ਭਾਰਤ ਵਿਚ ਅਜੇ ਤੱਕ ਸਥਿਤੀ ਸੁਖਾਵੀਂ ਨਹੀਂ ਹੋਈ। ਭਾਰਤ ਵਿਚ ਕੋਰੋਨਾ ਵਾਇਰਸ ਨਾਲ ਹੁਣ ਤਕ 111 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਪਾਜ਼ੀਟਿਵ ਲੋਕਾਂ ਦੀ ਸੰਖਿਆ 4281 ਤਕ ਪਹੁੰਚ ਗਈ ਹੈ। ਪਿਛਲੇ 24 ਘੰਟਿਆਂ 'ਚ ਦੇਸ਼ 'ਚ 704 ਨਵੇਂ ਮਾਮਲੇ ਸਾਹਮਣੇ ਆਏ ਹਨ। ਨਾਲ ਹੀ ਪਿਛਲੇ 24 ਘੰਟਿਆਂ 'ਚ 28 ਲੋਕਾਂ ਦੀ ਮੌਤ ਇਸ ਵਾਇਰਸ ਨਾਲ ਹੋਈ ਹੈ। ਭਾਰਤ 'ਚ ਇਕ ਦਿਨ 'ਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਹੁਣ ਤਕ ਇਹ ਸਭ ਤੋਂ ਜ਼ਿਆਦਾ ਅੰਕੜਾ ਹੈ।

 

ਇਹ ਵੀ ਪੜ੍ਹੋ : ਕਿਤੇ ਲਾਕਡਾਊਨ ਹੀ ਨਾ ਬਣ ਜਾਵੇ ਕੋਰੋਨਾ ਤੋਂ ਵੱਡੀ ਮਹਾਮਾਰੀ


author

jasbir singh

News Editor

Related News