ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਨੂੰ ਭਿਜਵਾਈ ਗਈ 636ਵੇਂ ਟਰੱਕ ਦੀ ਰਾਹਤ ਸਮੱਗਰੀ
Wednesday, Dec 22, 2021 - 03:47 PM (IST)
ਜਲੰਧਰ/ਜੰਮੂ-ਕਸ਼ਮੀਰ (ਵਰਿੰਦਰ ਸ਼ਰਮਾ)- ਪਾਕਿਸਤਾਨ ਦੀ ਗੋਲੀਬਾਰੀ ਤੇ ਅੱਤਵਾਦ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਗਈ ਮੁਹਿੰਮ ਜਾਰੀ ਹੈ। ਇਸ ਕੜੀ ’ਚ ਬੀਤੇ ਦਿਨ 636ਵੇਂ ਟਰੱਕ ਦੀ ਰਾਹਤ ਸਮੱਗਰੀ ਜੰਮੂ-ਕਸ਼ਮੀਰ ਦੇ ਜ਼ਿਲਾ ਰਾਜੌਰੀ ਦੇ ਸੁੰਦਰਬਨੀ ਖੇਤਰ ਦੇ ਲੋੜਵੰਦ ਲੋਕਾਂ ਨੂੰ ਬੀ. ਡੀ. ਸੀ. ਦੇ ਚੇਅਰਮੈਨ ਅਰੁਣ ਸ਼ਰਮਾ ਦੀ ਪ੍ਰਧਾਨਗੀ ਅਤੇ ਸੀ. ਆਰ. ਪੀ. ਐੱਫ. ਦੀ ਦੇਖਰੇਖ ’ਚ ਭੇਟ ਕੀਤੀ ਗਈ ਜੋ ਕਿ ਲੁਧਿਆਣਾ ਅਤੇ ਜਲੰਧਰ ਦੇ ਵੱਖ-ਵੱਖ ਦਾਨੀਆਂ ਵੱਲੋਂ ਭਿਜਵਾਈ ਗਈ ਸੀ। ਟਰੱਕ ’ਚ ਆਟਾ, ਕੰਬਲ, ਕੱਪੜੇ ਅਤੇ ਭਾਂਡੇ ਸਨ।
ਅਰੁਣ ਸ਼ਰਮਾ ਨੇ ਕਿਹਾ ਕਿ ਪੰਜਾਬ ਤੋਂ ਲਿਆ ਕੇ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਸਾਮਾਨ ਭੇਟ ਕਰਨਾ ਪੰਜਾਬ ਕੇਸਰੀ ਦਾ ਇਕ ਇਤਿਹਾਸਕ ਕਾਰਜ ਹੈ। ਸਰਪੰਚ ਤਰਲੋਕ ਸ਼ਰਮਾ ਨੇ ਕਿਹਾ ਕਿ ਪੰਜਾਬ ਕੇਸਰੀ ਇਹ ਮੁਹਿੰਮ ਚਲਾ ਕੇ ਇਨਸਾਨ ਤੇ ਇਨਸਾਨੀਅਤ ਦੀ ਸੇਵਾ ਕਰ ਰਿਹਾ ਹੈ, ਜਿਸ ਦੀ ਦੂਸਰੀ ਕੋਈ ਮਿਸਾਲ ਨਹੀਂ ਮਿਲਦੀ। ਇਕਬਾਲ ਅਰਨੇਜਾ ਅਤੇ ਡਿੰਪਲ ਸੂਰੀ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਤੋਂ ਵੱਡਾ ਕੋਈ ਪੁੰਨ ਨਹੀਂ ਹੈ। ਵਰਿੰਦਰ ਸ਼ਰਮਾ ਯੋਗੀ ਨੇ ਕਿਹਾ ਕਿ ਜਦ ਤੱਕ ਸਰਹੱਦੀ ਲੋਕਾਂ ਦੀਆਂ ਮੁਸ਼ਕਿਲਾਂ ਖ਼ਤਮ ਨਹੀਂ ਹੁੰਦੀਆਂ ਰਾਹਤ ਮੁਹਿੰਮ ਜਾਰੀ ਰਹੇਗੀ। ਇਸ ਮੌਕੇ ’ਤੇ ਸੀ. ਆਰ. ਪੀ. ਐੱਫ. ਦੇ ਸਹਿਯੋਗ ਨਾਲ ਮੈਡੀਕਲ ਕੈਂਪ ਵੀ ਲਗਾਇਆ ਗਿਆ।