ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 541ਵੇਂ ਟਰੱਕ ਦੀ ਰਾਹਤ ਸਮੱਗਰੀ

Wednesday, Dec 25, 2019 - 04:43 PM (IST)

ਜੰਮੂ-ਕਸ਼ਮੀਰ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 541ਵੇਂ ਟਰੱਕ ਦੀ ਰਾਹਤ ਸਮੱਗਰੀ

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)— ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਜੰਮੂ-ਕਸ਼ਮੀਰ ਦੇ ਪਿੰਡਾਂ 'ਚ ਰਹਿਣ ਵਾਲੇ ਭਾਰਤੀ ਪਰਿਵਾਰਾਂ ਲਈ ਕਈ ਦਹਾਕਿਆਂ ਤੋਂ ਹਾਲਾਤ ਬੇਹੱਦ ਨਾਜ਼ੁਕ ਅਤੇ ਸੰਕਟ ਭਰੇ ਬਣੇ  ਹੋਏ ਹਨ। ਇਨ੍ਹਾਂ ਇਲਾਕਿਆਂ 'ਚ ਚੱਲਦੀ ਅੱਤਵਾਦ ਦੀ ਹਨ੍ਹੇਰੀ ਨੇ ਕਈ ਘਰਾਂ ਦੇ ਰੌਸ਼ਨ ਚਿਰਾਗ ਬੁਝਾ ਦਿੱਤੇ ਅਤੇ ਸਬੰਧਤ ਪਰਿਵਾਰਾਂ ਨੂੰ ਅੰਨ੍ਹੀ ਸੁਰੰਗ 'ਚ ਭਟਕਣ ਲਈ ਛੱਡ ਦਿੱਤਾ। ਇਨ੍ਹਾਂ ਪਰਿਵਾਰਾਂ ਦੇ ਰੋਜ਼ੀ-ਰੋਟੀ ਕਮਾਉਣ ਵਾਲੇ ਖੁੱਸ ਗਏ ਅਤੇ ਉਹ ਲਾਵਾਰਸਾਂ ਵਰਗੀ ਮੁਸ਼ਕਲਾਂ ਭਰੀ ਜ਼ਿੰਦਗੀ ਗੁਜ਼ਾਰਨ ਲਈ ਮਜ਼ਬੂਰ ਹੋ ਗਏ।

ਕਾਰਗਿਲ ਦੀ ਜੰਗ 'ਚ ਹਾਰ ਸਹਿਣ ਤੋਂ ਬਾਅਦ ਪਾਕਿਸਤਾਨ ਨੇ ਇਕ ਘਟੀਆ ਹਥਕੰਡਾ ਅਪਣਾਉਂਦਿਆਂ ਭਾਰਤੀ ਸਰਹੱਦੀ ਖੇਤਰਾਂ 'ਤੇ ਗੋਲੀਆਂ ਦੀ ਵਾਛੜ ਕਰਨ ਦਾ ਸਿਲਸਿਲਾ ਛੇੜ ਦਿੱਤਾ। ਇਹ ਸਿਲਸਿਲਾ ਲਗਭਗ 20 ਸਾਲਾਂ ਤੋਂ ਲਗਾਤਾਰ ਚੱਲਦਾ ਆ ਿਰਹਾ ਹੈ, ਜਿਸ 'ਚ ਪਿਛਲੇ ਸਾਲ ਤੋਂ ਭਿਆਨਕ ਵਾਧਾ ਹੋਇਆ ਹੈ। ਕੋਈ ਵੀ ਦਿਨ ਅਜਿਹਾ ਨਹੀਂ ਗੁਜ਼ਰਦਾ, ਜਦੋਂ ਭਾਰਤੀ ਪਰਿਵਾਰਾਂ ਨੂੰ ਗੋਲੀਬਾਰੀ  ਦਾ ਨਿਸ਼ਾਨਾ ਨਾ ਬਣਾਇਆ ਜਾਂਦਾ ਹੋਵੇ। ਇਸ ਗੋਲੀਬਾਰੀ ਨੇ ਸੈਂਕੜੇ ਪਰਿਵਾਰਾਂ ਦੀ ਜੀਵਨ-ਗੱਡੀ ਨੂੰ ਪਟੜੀ ਤੋਂ ਥਿੜਕਾਅ ਦਿੱਤਾ ਹੈ ਅਤੇ ਉਹ ਦਰ-ਦਰ ਦੀਆਂ ਠੋਹਕਰਾਂ  ਖਾਣ ਲਈ ਮਜ਼ਬੂਰ ਹੋ ਗਏ ਹਨ।
ਅੱਤਵਾਦ ਅਤੇ ਗੋਲੀਬਾਰੀ ਨਾਲ ਝੰਬੇ ਪਰਿਵਾਰਾਂ ਦਾ ਦੁੱਖ-ਦਰਦ ਵੰਡਾਉਣ  ਦੇ ਯਤਨਾਂ ਅਧੀਨ ਹੀ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਇਕ ਵਿਸ਼ੇਸ਼ ਰਾਹਤ ਮੁਹਿੰਮ ਅਕਤੂਬਰ 1999 ਤੋਂ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਵੱਖ-ਵੱਖ ਪ੍ਰਭਾਵਿਤ ਖੇਤਰਾਂ 'ਚ ਹੁਣ ਤੱਕ ਸੈਂਕੜੇ ਟਰੱਕਾਂ ਦੀ ਰਾਹਤ ਸਮੱਗਰੀ ਵੰਡੀ ਜਾ ਚੁੱਕੀ ਹੈ। ਇਸੇ ਸਿਲਸਿਲੇ 'ਚ ਪਿਛਲੇ ਦਿਨੀਂ 541ਵੇਂ ਟਰੱਕ ਦੀ ਰਾਹਤ ਸਮੱਗਰੀ ਰਾਜੌਰੀ ਜ਼ਿਲੇ ਦੇ ਸਰਹੱਦੀ ਪਿੰਡਾਂ 'ਚ ਰਹਿਣ  ਵਾਲੇ ਪਰਿਵਾਰਾਂ  ਲਈ  ਭਿਜਵਾਈ ਗਈ ਸੀ।

ਇਸ ਵਾਰ ਦੀ ਰਾਹਤ ਸਮੱਗਰੀ  ਦਾ ਯੋਗਦਾਨ ਚੰਡੀਗੜ੍ਹ ਤੋਂ ਸ਼੍ਰੀਮਤੀ ਵੇਦ ਨੰਦਾ, ਸ਼੍ਰੀ ਜਵਾਹਰ ਲਾਲ ਨੰਦਾ, ਸ਼੍ਰੀ ਮਦਨ ਗੁਲਾਟੀ, ਸ਼੍ਰੀਮਤੀ ਕ੍ਰਿਸ਼ਨਾ ਗੁਲਾਟੀ ਅਤੇ ਉਨ੍ਹਾਂ  ਦੇ ਦੋਸਤਾਂ-ਸਾਥੀਆਂ ਵਲੋਂ ਦਿੱਤਾ ਗਿਆ ਸੀ। ਪੰਜਾਬ ਕੇਸਰੀ ਪੱਤਰ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਵੱਲੋਂ ਚੰਡੀਗੜ੍ਹ ਤੋਂ ਰਵਾਨਾ ਕੀਤੇ ਗਏ। ਇਸ ਟਰੱਕ ਦੀ ਸਮੱਗਰੀ 'ਚ 300 ਪਰਿਵਾਰਾਂ ਲਈ ਰਸੋਈ  ਦਾ ਸਾਮਾਨ ਸ਼ਾਮਲ ਸੀ। ਹਰੇਕ ਪਰਿਵਾਰ ਨੂੰ 10 ਕਿਲੋ ਆਟਾ, 10 ਕਿਲੋ ਚਾਵਲ, ਦੋ ਕਿਲੋ ਖੰਡ, 250 ਗ੍ਰਾਮ ਚਾਹ-ਪੱਤੀ, 3 ਪੈਕੇਟ ਮੋਮਬੱਤੀਆਂ, ਇਕ ਕਿਲੋ ਦਾਲ, 1 ਪੈਕੇਟ ਮਾਚਿਸ, 250 ਗ੍ਰਾਮ ਹਲਦੀ, 250 ਗ੍ਰਾਮ ਮਿਰਚਾਂ ਅਤੇ ਇਕ ਕਿਲੋ ਨਮਕ ਦਿੱਤਾ ਿਗਆ। ਟਰੱਕ ਰਵਾਨਾ ਕਰਨ ਸਮੇਂ ਨੋਬਲ ਫਾਊਂਡੇਸ਼ਨ ਲੁਧਿਆਣਾ ਦੇ ਚੇਅਰਮੈਨ ਸ਼੍ਰੀ ਰਾਜਿੰਦਰ ਸ਼ਰਮਾ, ਬ੍ਰਿਗੇਡੀਅਰ ਕੇਸ਼ਵ ਚੰਦਰ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਸਮੱਗਰੀ ਦੀ ਵੰਡ ਲਈ, ਪੰਜਾਬ ਕੇਸਰੀ ਦੀ ਰਾਹਤ ਟੀਮ ਦੇ ਮੁਖੀ ਯੋਗ ਗੁਰੂ ਸ਼੍ਰੀ ਵਰਿੰਦਰ ਸ਼ਰਮਾ ਦੀ ਅਗਵਾਈ ਹੇਠ, ਜਾਣ ਵਾਲੇ ਮੈਂਬਰਾਂ ਵਿਚ ਅਰੁਣ ਸ਼ਰਮਾ, ਸ਼ੁਸੀਲ ਕੁਮਾਰ, ਰਾਕੇਸ਼ ਕੁਮਾਰ, ਸੌਰਭ ਸ਼ਰਮਾ ਆਦਿ ਸ਼ਾਮਲ ਸਨ।


author

shivani attri

Content Editor

Related News