ਰਿਸ਼ਤੇ ਹੋਏ ਤਾਰ-ਤਾਰ, ਹਵਸ ’ਚ ਅੰਨ੍ਹੇ ਹੋਏ ਪਿਓ ਨੇ ਧੀ ਨਾਲ ਟੱਪੀਆਂ ਹੱਦਾਂ

Sunday, Feb 19, 2023 - 09:17 PM (IST)

ਰਿਸ਼ਤੇ ਹੋਏ ਤਾਰ-ਤਾਰ, ਹਵਸ ’ਚ ਅੰਨ੍ਹੇ ਹੋਏ ਪਿਓ ਨੇ ਧੀ ਨਾਲ ਟੱਪੀਆਂ ਹੱਦਾਂ

ਗੁਰੂਹਰਸਹਾਏ (ਸੁਨੀਲ ਵਿੱਕੀ)–ਹੌਲੀ-ਹੌਲੀ ਦੁਨੀਆ ’ਚ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ ਤੇ ਹਵਸ ਦੀ ਅੱਗ ’ਚ ਅੰਨ੍ਹੇ ਲੋਕਾਂ ਵੱਲੋਂ ਆਪਣੇ ਹੀ ਘਰ ਦੀਆਂ ਔਰਤਾਂ ਤੇ ਧੀਆਂ ਨਾਲ ਜਬਰ-ਜ਼ਿਨਾਹ ਕਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦੀ ਤਾਜ਼ਾ ਘਟਨਾ ਗੁਰੂਹਰਸਹਾਏ ਦੇ ਪਿੰਡ ਝੰਡੂਵਾਲਾ ਵਿਚ ਦੇਖਣ ਨੂੰ ਮਿਲੀ, ਜਿਥੇ ਹਵਸ ਦੀ ਅੱਗ ’ਚ ਅੰਨ੍ਹੇ ਹੋਏ ਇਕ ਪਿਓ ’ਤੇ ਆਪਣੀ ਹੀ ਧੀ ਨਾਲ ਕਈ ਵਾਰ ਜਬਰ-ਜ਼ਿਨਾਹ ਕਰਨ ਦੇ ਦੋਸ਼ ਲੱਗੇ ਹਨ।

ਇਹ ਖ਼ਬਰ ਵੀ ਪੜ੍ਹੋ : 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਬਾਰੇ ਬੋਲੇ ਸਿੱਖਿਆ ਮੰਤਰੀ ਬੈਂਸ, ਕਹੀਆਂ ਅਹਿਮ ਗੱਲਾਂ

ਇਸ ਸਬੰਧੀ ਥਾਣਾ ਗੁਰੂਹਰਸਹਾਏ ਦੀ ਪੁਲਸ ਵੱਲੋਂ ਪੀੜਤਾ ਦੀ ਮਾਂ ਦੇ ਬਿਆਨਾਂ ’ਤੇ ਦੋਸ਼ੀ ਪਿਓ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਂ ਨੇ ਦੋਸ਼ ਲਗਾਇਆ ਕਿ ਉਸ ਦੀ 16 ਸਾਲ ਦੀ ਧੀ ਨੂੰ, ਮੇਰਾ ਪਤੀ ਰਛਪਾਲ ਸਿੰਘ 25 ਜਨਵਰੀ ਤੋਂ 7 ਫਰਵਰੀ ਤੱਕ ਡਰਾ-ਧਮਕਾ ਕੇ ਖੇਤਾਂ ਵਿਚ ਚਾਰਾ ਕੱਟਣ ਦੇ ਬਹਾਨੇ ਲਿਜਾ ਕੇ ਜਬਰ-ਜ਼ਿਨਾਹ ਕਰਦਾ ਰਿਹਾ। ਪੁਲਸ ਵੱਲੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ


author

Manoj

Content Editor

Related News