ਪੰਜਾਬ ਵਾਸੀਆਂ ਨੂੰ ਅੱਜ ਤੋਂ ਦੋਹਰਾ ਝਟਕਾ, ਰਜਿਸਟਰੀ ਕਰਾਉਣ ਸਮੇਤ ਮਹਿੰਗਾ ਹੋਇਆ ਪੈਟਰੋਲ-ਡੀਜ਼ਲ

Wednesday, Apr 07, 2021 - 09:50 AM (IST)

ਪੰਜਾਬ ਵਾਸੀਆਂ ਨੂੰ ਅੱਜ ਤੋਂ ਦੋਹਰਾ ਝਟਕਾ, ਰਜਿਸਟਰੀ ਕਰਾਉਣ ਸਮੇਤ ਮਹਿੰਗਾ ਹੋਇਆ ਪੈਟਰੋਲ-ਡੀਜ਼ਲ

ਜਲੰਧਰ (ਚੋਪੜਾ) : ਪੰਜਾਬ ਦੀ ਕੈਪਟਨ ਸਰਕਾਰ ਨੇ ਆਮ ਜਨਤਾ ਨੂੰ ਅੱਜ ਤੋਂ ਦੋਹਰਾ ਝਟਕਾ ਦਿੱਤਾ ਹੈ। ਅੱਜ ਤੋਂ ਪੰਜਾਬ ’ਚ ਰਜਿਸਟਰੀ ਕਰਵਾਉਣ ਤੋਂ ਇਲਾਵਾ ਪੈਟਰੋਲ-ਡੀਜ਼ਲ ਮਹਿੰਗੇ ਹੋ ਗਏ ਹਨ। ਪ੍ਰਾਪਰਟੀ ਦੀ ਰਜਿਸਟਰੀ ਦੌਰਾਨ ਵਸੂਲੀ ਜਾਣ ਵਾਲੀ ਪੰਜਾਬ ਇਨਫ੍ਰਾਸਟਰੱਕਚਰ ਡਿਵੈੱਲਪਮੈਂਟ ਬੋਰਡ ਫ਼ੀਸ (ਪੀ. ਆਈ. ਡੀ. ਬੀ. ਫ਼ੀਸ) ਵਿਚ ਅੱਜ ਤੋਂ 0.25 ਫ਼ੀਸਦੀ ਵਾਧਾ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਪੀ. ਆਈ. ਡੀ. ਬੀ. ਫ਼ੀਸ ਵੱਜੋਂ ਰਜਿਸਟਰੀ ਦੌਰਾਨ ਰਜਿਸਟਰੀ ਰਕਮ ਦੇ ਉਪਰ ਇਕ ਫ਼ੀਸਦੀ ਫ਼ੀਸ ਵਸੂਲੀ ਜਾਂਦੀ ਸੀ ਪਰ ਹੁਣ ਹਰੇਕ ਬਿਨੈਕਾਰ ਨੂੰ 1.25 ਫ਼ੀਸਦੀ ਫ਼ੀਸ ਦੇਣੀ ਹੋਵੇਗੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੁਧਿਆਣਾ ਹਾਦਸੇ ਦੇ ਮਾਮਲੇ 'ਚ 'ਫੈਕਟਰੀ ਮਾਲਕ' ਗ੍ਰਿਫ਼ਤਾਰ, 36 ਘੰਟਿਆਂ ਬਾਅਦ ਵੀ ਰਾਹਤ ਕਾਰਜ ਜਾਰੀ

PunjabKesari

ਇਸ ਤੋਂ ਇਲਾਵਾ ਪੂਰੇ ਸੂਬੇ ਵਿਚ ਪੈਟਰੋਲ ਅਤੇ ਡੀਜ਼ਲ ਦੀ ਵਿਕਰੀ ’ਤੇ ਵੀ 0.25 ਫ਼ੀਸਦੀ ਪੀ. ਆਈ. ਡੀ. ਬੀ. ਫ਼ੀਸ ਪ੍ਰਤੀ ਲੀਟਰ ਦੀ ਦਰ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਹੈਰਾਨੀਜਨਕ ਹੈ ਕਿ ਪੰਜਾਬ ਸਰਕਾਰ ਨੇ ਉਕਤ ਹੁਕਮ ਬੀਤੀ ਦੇਰ ਸ਼ਾਮ ਜਾਰੀ ਕੀਤੇ ਹਨ ਪਰ ਰਜਿਸਟਰੀ ’ਤੇ ਪੀ. ਆਈ. ਡੀ. ਬੀ. ਫ਼ੀਸ ਦੇ ਵਾਧੇ ਨੂੰ 5 ਅਪ੍ਰੈਲ ਤੋਂ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ ਹਨ, ਜਿਸ ਨਾਲ ਹੁਣ 5 ਅਤੇ 6 ਅਪ੍ਰੈਲ ਨੂੰ ਸੂਬੇ ਦੇ ਸਬ-ਰਜਿਸਟਰਾਰ ਦਫ਼ਤਰਾਂ ਨੂੰ ਪਿਛਲੇ 2 ਦਿਨਾਂ ਵਿਚ ਮਨਜ਼ੂਰ ਕੀਤੀਆਂ ਰਜਿਸਟਰੀਆਂ ਦੇ ਮਾਲਕਾਂ ਕੋਲੋਂ ਬਕਾਇਆ 0.25 ਫ਼ੀਸਦੀ ਬਣਦੀ ਰਕਮ ਵਸੂਲਣ ਲਈ ਬਹੁਤ ਮੁਸ਼ੱਕਤ ਕਰਨੀ ਪਵੇਗੀ।

ਇਹ ਵੀ ਪੜ੍ਹੋ : ਹੁਣ 'ਚੰਡੀਗੜ੍ਹ' 'ਚ ਵੀ ਲੱਗਾ ਨਾਈਟ ਕਰਫ਼ਿਊ, ਬੰਦ ਕੀਤੀਆਂ ਜਾ ਸਕਦੀਆਂ ਨੇ ਇਹ ਥਾਵਾਂ

ਨਵੇਂ ਹੁਕਮਾਂ ਅਨੁਸਾਰ ਇਕ ਅੰਦਾਜ਼ੇ ਮੁਤਾਬਕ ਜਿੱਥੇ 10 ਲੱਖ ਰੁਪਏ ਤੱਕ ਦੀ ਪ੍ਰਾਪਰਟੀ ਦੀ ਰਜਿਸਟਰੀ ’ਤੇ ਹਰੇਕ ਬਿਨੈਕਾਰ ਨੂੰ ਪਹਿਲਾਂ 10 ਹਜ਼ਾਰ ਰੁਪਏ ਪੀ. ਆਈ. ਡੀ. ਬੀ. ਫ਼ੀਸ ਦੇਣੀ ਪੈਂਦੀ ਸੀ, ਉੱਥੇ ਹੀ ਹੁਣ ਉਨ੍ਹਾਂ ਨੂੰ 12,500 ਰੁਪਏ ਅਦਾ ਕਰਨੇ ਪੈਣਗੇ। ਦੂਜੇ ਪਾਸੇ ਪੈਟਰੋਲ-ਡੀਜ਼ਲ ਦੀਆਂ ਆਸਮਾਨ ਨੂੰ ਛੂੰਹਦੀਆਂ ਕੀਮਤਾਂ ਕਾਰਣ ਜਨਤਾ ਵਿਚ ਪਹਿਲਾਂ ਹੀ ਹਾਹਾਕਾਰ ਮਚੀ ਹੋਈ ਹੈ।

ਇਹ ਵੀ ਪੜ੍ਹੋ : ਵੱਡਾ ਖ਼ੁਲਾਸਾ : ਟਿੱਕਰੀ ਸਰਹੱਦ 'ਤੇ ਭਾਬੀ ਦੇ ਇਸ਼ਕ ਨੇ ਕਤਲ ਕਰਵਾਇਆ 'ਕਿਸਾਨ', ਜਗ-ਜ਼ਾਹਰ ਹੋਈ ਕਰਤੂਤ

ਸਰਕਾਰ ਵੱਲੋਂ ਲਾਏ ਟੈਕਸਾਂ ਕਾਰਣ ਗੁਆਂਢੀ ਸੂਬਿਆਂ ਦੇ ਮੁਕਾਬਲੇ ਪੈਟਰੋਲ-ਡੀਜ਼ਲ ਮਹਿੰਗਾ ਵਿਕਣ ਕਾਰਣ ਪੰਜਾਬ ਸਰਕਾਰ ਪਹਿਲਾਂ ਹੀ ਵਿਰੋਧੀਆਂ ਦੇ ਨਿਸ਼ਾਨੇ ’ਤੇ ਹੈ ਪਰ ਪੀ. ਆਈ. ਡੀ. ਬੀ. ਫ਼ੀਸ ਨੂੰ ਲੈ ਕੇ ਜਾਰੀ ਕੀਤਾ ਗਿਆ ਨਵਾਂ ਫਰਮਾਨ ਚੋਣਾਵੀ ਸਾਲ ਵਿਚ ਸਰਕਾਰ ਨੂੰ ਘੇਰਨ ਲਈ ਵਿਰੋਧੀਆਂ ਵਾਸਤੇ ਇਕ ਵੱਡਾ ਮੁੱਦਾ ਬਣ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ
 


author

Babita

Content Editor

Related News