ਸ਼ੁਰੂ ਹੋਈ ਸੈਂਟਰਲ ਟੀਚਰ ਐਲਜੀਬਿਲਟੀ ਟੈਸਟ ਦੀ ਰਜਿਸਟ੍ਰੇਸ਼ਨ, 7 ਜੁਲਾਈ ਨੂੰ ਹੋਵੇਗੀ ਪ੍ਰੀਖਿਆ
Friday, Mar 08, 2024 - 09:36 PM (IST)
ਲੁਧਿਆਣਾ (ਵਿੱਕੀ) - ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਨੇ ਜੁਲਾਈ ’ਚ ਹੋਣ ਵਾਲੇ ਸੀ. ਟੀ. ਈ. ਟੀ. ਜੁਲਾਈ 2024 ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸੀ. ਟੀ. ਈ. ਟੀ. ਪ੍ਰੀਖਿਆ ਦਾ ਆਯੋਜਨ 7 ਜੁਲਾਈ ਨੂੰ ਹੋਵੇਗਾ ਅਤੇ ਆਨਲਾਈਨ ਅਪਲਾਈ ਕਰਨ ਦੀ ਅੰਤਿਮ ਮਿਤੀ 2 ਅਪ੍ਰੈਲ ਹੈ। ਫੀਸ ਸਬਮਿਟ ਕਰਨ ਦੀ ਅੰਤਿਮ ਮਿਤੀ ਵੀ 2 ਅਪ੍ਰੈਲ ਹੈ। ਇਸ ਵਾਰ ਸੀ. ਟੀ. ਈ. ਟੀ. ਪ੍ਰੀਖਿਆ 136 ਸ਼ਹਿਰਾਂ ’ਚ 20 ਭਾਸ਼ਾਵਾਂ ’ਚ ਹੋਵੇਗੀ।
ਇਹ ਵੀ ਪੜ੍ਹੋ - ਫਰਜ਼ੀ ਵਿਜੀਲੈਂਸ ਅਧਿਕਾਰੀ ਬਣ 25 ਲੱਖ ਰੁਪਏ ਲੈਣ ਸਬੰਧੀ ਕੇਸ ’ਚ ਲੋੜੀਂਦੀ ਮੁਲਜ਼ਮ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ
ਦੱਸ ਦੇਈਏ ਕਿ ਸੀ. ਬੀ. ਐੱਸ. ਈ. ਹਰ ਸਾਲ 2 ਵਾਰ ਸੀ. ਟੀ. ਈ. ਟੀ. ਪ੍ਰੀਖਿਆ ਆਯੋਜਿਤ ਕਰਦਾ ਹੈ। ਪਹਿਲੀ ਪ੍ਰੀਖਿਆ ਜੁਲਾਈ ਅਤੇ ਦੂਜੀ ਦਸੰਬਰ ਦੇ ਮਹੀਨੇ ’ਚ ਆਯੋਜਿਤ ਕੀਤੀ ਜਾਂਦੀ ਹੈ। ਸੀ-ਟੈੱਟ ਦੇ ਪੇਪਰ-1 ਵਿਚ ਭਾਗ ਲੈਣ ਵਾਲੇ ਸਫਲ ਉਮੀਦਵਾਰ ਪਹਿਲੀ ਤੋਂ 5ਵੀਂ ਕਲਾਸ ਤੱਕ ਲਈ ਹੋਣ ਵਾਲੀ ਅਧਿਆਪਕ ਭਰਤੀ ਲਈ ਯੋਗ ਮੰਨੇ ਜਾਣਗੇ, ਜਦਕਿ ਪੇਪਰ-2 ਵਿਚ ਬੈਠਣ ਵਾਲੇ ਸਫਲ ਉਮੀਦਵਾਰ ਛੇਵੀਂ ਅਤੇ 8ਵੀਂ ਕਲਾਸ ਲਈ ਹੋਣ ਵਾਲੀ ਅਧਿਆਪਕ ਭਰਤੀ ਲਈ ਯੋਗ ਮੰਨੇ ਜਾਣਗੇ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਉਮੀਦਵਾਰ ਦੇਸ਼ ਭਰ ਦੇ ਕੇਂਦਰੀ ਸਕੂਲ, ਨਵੋਦਿਆ ਸਕੂਲ ਅਤੇ ਆਰਮੀ ਸਕੂਲਾਂ ’ਚ ਅਧਿਆਪਕਾਂ ਅਹੁਦੇ ’ਤੇ ਨਿਯੁਕਤੀ ਲਈ ਅਪਲਾਈ ਕਰ ਸਕਦੇ ਹਨ।
ਇਹ ਹਨ ਖਾਸ ਗੱਲਾਂ
- ਸਰਟੀਫਿਕੇਟ ਦੀ ਮਾਨਤਾ ਲਾਈਫ ਟਾਈਮ ਰਹੇਗੀ।
- ਪ੍ਰੀਖਿਆਰਥੀਆਂ ਦੇ ਅੈਡਮਿਟ ਕਾਰਡ ਐਗਜ਼ਾਮ ਤੋਂ 2 ਦਿਨ ਪਹਿਲਾਂ ਜਾਰੀ ਹੋਣਗੇ।
- ਰਿਜ਼ਲਟ ਦਾ ਐਲਾਨ ਅਗਸਤ ਦੇ ਅੰਤ ’ਚ ਹੋਵੇਗਾ।
- ਅਪਲਾਈ ਫਾਰਮ ’ਚ ਕੋਈ ਗਲਤੀ ਹੋ ਗਈ ਤਾਂ ਉਸ ’ਚ ਕੁਰੈਕਸ਼ਨ 8 ਅਪ੍ਰੈਲ ਤੋਂ 12 ਅਪ੍ਰੈਲ ਦੇ ਵਿਚਕਾਰ ਕਰ ਸਕਣਗੇ।
ਪ੍ਰੀਖਿਆ ਦਾ ਸ਼ੈਡਿਊਲ
- ਪੇਪਰ–2 ਦਾ ਸਮਾਂ 7 ਜੁਲਾਈ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ
- ਪੇਪਰ 2.30 ਘੰਟੇ ਦਾ ਹੋਵੇਗਾ।
- ਪੇਪਰ-1, 7 ਜੁਲਾਈ ਨੂੰ ਦੁਪਹਿਰ 2 ਤੋਂ 4.30 ਵਜੇ ਤੱਕ ਹੋਵੇਗਾ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇*Join us on Whatsapp channel*👇
https://whatsapp.com/channel/0029Va94hsaHAdNVur4L170e