ਰਿਜ਼ਨਲ ਸੈਂਟਰ ਦੀ ਇਮਾਰਤ ਦੀ ਖਸਤਾ ਹਾਲਤ ਨੂੰ ਲੈ ਕੇ ਵਿਦਿਆਰਥੀਆਂ ਨੇ ਕੀਤੀ ਨਾਅਰੇਬਾਜ਼ੀ
Thursday, Apr 19, 2018 - 04:09 PM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ,ਪਵਨ ਤਨੇਜਾ) - ਅੱਜ ਸ੍ਰੀ ਮੁਕਤਸਰ ਸਾਹਿਬ 'ਚ ਬਣੇ ਪੰਜਾਬ ਯੂਨਿਵਰਸਿਟੀ ਡੇ ਰਿਜ਼ਨਲ ਸੇਂਟਰ ਦੀ ਇਮਾਰਤ ਦੀ ਖਸਤਾ ਹਾਲਤ ਅਤੇ ਰਿਜ਼ਨਲ ਸੇਂਟਰ ਵਿਚ ਉਚੇਰੀ ਸਿਖਿਆਂ ਦੀ ਪੜ੍ਹਾਈ ਕਰ ਰਹੇ ਵਿੱਦਿਆਰਥੀਆਂ ਨੇ ਰਿਜ਼ਨਲ ਸੇਂਟਰ ਨੂੰ ਨਵੀਂ ਇਮਾਰਤ 'ਚ ਤਬਦੀਲ ਕਰਨ ਨੂੰ ਲੈ ਕੇ ਰਿਜ਼ਨਲ ਸੇਂਟਰ ਦੇ ਗੇਟ ਅਗੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਉਨ੍ਹਾਂ ਨੇ ਯੂਨੀਵਰਸਿਟੀ ਡੇ ਵਾਈਸ ਚਾਂਸਲਰ ਦੇ ਖਿਲਾਫ਼ ਨਾਅਰੇਬਾਜ਼ੀ ਕਰਕੇ ਪੁਤਲਾ ਫੂਕ ਕੇ ਪ੍ਰਦਰਸ਼ਨ ਕੀਤਾ।
ਉਨ੍ਹਾਂ ਨੇ ਕਿਹਾ ਕਿ ਰਿਜ਼ਨਲ ਸੇਂਟਰ ਜਿਸਦੀ ਇਮਾਰਤ ਦੀ ਹਾਲਤ ਬਹੁਤ ਹੀ ਖਸਤਾ ਹੋ ਚੁਕੀ ਹੈ ਜੋ ਕਿ ਡਿੱਗਣ ਦੀ ਕੰਗਾਰ 'ਤੇ ਹੈ ਅਤੇ ਇਹ ਇਮਾਰਤ ਕਿਸੇ ਵੀ ਸਮੇਂ ਢਹਿ ਢੇਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਰਿਜ਼ਨਲ ਸੇਂਟਰ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਫੰਡ ਵੀ ਆ ਚੁੱਕੇ ਹਨ। ਇਸ ਦੇ ਨਾਲ ਹੀ ਇਸ ਮੌਕੇ ਸਟੂਡੈਂਟ ਯੂਨੀਅਨ ਡੇ ਆਗੂ ਧੀਰਜ ਕੁਮਾਰ ਨੇ ਕਿਹਾ ਕਿ ਰਿਜ਼ਨਲ ਸੇਂਟਰ ਦੀ ਇਮਾਰਤ ਦੀ ਹਾਲਤ ਖਸਤਾ ਹੋਣ ਕਾਰਨ ਕਿਸੇ ਵੀ ਸਮੇਂ ਕੋਈ ਵਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਰਿਜ਼ਨਲ ਸੇਂਟਰ ਦੀ ਨਵੀਂ ਇਮਾਰਤ ਦੀ ਜਲਦੀ ਤੋਂ ਜਲਦੀ ਉਸਾਰੀ ਸ਼ੁਰੂ ਕਰਵਾਈ ਜਾਵੇ ਅਤੇ ਰਿਜ਼ਨਲ ਸੇਂਟਰ ਵਿਚ ਪ੍ਰੋਫੇਸਰਾਂ ਦੀ ਕਮੀ ਨੂੰ ਵੀ ਪੂਰਾ ਕੀਤਾ ਜਾਵੇ।