ਇੰਟਰਨਸ਼ਿਪ ਲਈ ਛੱਡੀ ਕੋਚਿੰਗ, ਰੀਫੰਡ ਨਾ ਕਰਨਾ ਪਿਆ ਮਹਿੰਗਾ
Friday, Mar 22, 2019 - 09:58 AM (IST)

ਚੰਡੀਗੜ੍ਹ : ਇੰਟਰਨਸ਼ਿਪ ਦੇ ਚੱਕਰ 'ਚ ਵਿਚਕਾਰ ਹੀ ਕੋਚਿੰਗ ਛੱਡਣੀ ਪਈ, ਜਿਸ 'ਤੇ ਇੰਸਟੀਚਿਊਟ ਵਲੋਂ ਕੋਚਿੰਗ ਦੇ ਦਿਨਾਂ ਦੀ ਕੱਟ ਕੇ ਬਾਕੀ ਰਾਸ਼ੀ ਵਾਪਸ ਕਰਨ ਦੀ ਮੰਗ ਕੀਤੀ ਗਈ। ਇੰਸਟੀਚਿਊਟ ਨੇ ਉਸ ਨੂੰ ਸਹੀ ਨਹੀਂ ਮੰਨਿਆ, ਜਿਸ 'ਤੇ ਫੋਰਮ ਨੇ ਉਸ ਨੂੰ ਸੇਵਾ 'ਚ ਕੋਤਾਹੀ ਦਾ ਦੋਸ਼ੀ ਕਰਾਰ ਦਿੱਤਾ ਹੈ। ਫੋਰਮ ਨੇ ਨਿਰਦੇਸ਼ ਦਿੱਤੇ ਹਨ ਕਿ 2 ਜੂਨ, 2017 ਤੋਂ 20 ਜੂਨ, 2017 ਤੱਕ ਸ਼ਿਕਾਇਤਕਰਤਾ ਵਲੋਂ ਲਈ ਗਈ ਕੋਚਿੰਗ ਦੇ ਪੈਸੇ ਕੱਟ ਕੇ ਬਾਕੀ ਪੂਰੀ ਰਾਸ਼ੀ ਉਸ ਨੂੰ ਰੀਫੰਡ ਕੀਤੀ ਜਾਵੇ। ਨਾਲ ਹੀ ਮਾਨਸਿਕ ਪਰੇਸ਼ਾਨੀ ਲਈ ਸ਼ਿਕਾਇਤਕਰਤਾ ਨੂੰ 7 ਹਜ਼ਾਰ ਰੁਪਏ ਮੁਆਵਜ਼ਾ ਅਤੇ 5 ਹਜ਼ਾਰ ਰੁਪਏ ਮੁਕੱਦਮਾ ਖਰਚ ਵੀ ਅਦਾ ਕੀਤਾ ਜਾਵੇ। 30 ਦਿਨਾਂ ਦੇ ਅੰਦਰ ਇਨ੍ਹਾਂ ਹੁਕਮਾਂ ਦੀ ਪਾਲਣੀ ਕਰਨੀ ਹੋਵੇਗੀ, ਨਹੀਂ ਤਾਂ ਇੰਸਟੀਚਿਊਟ ਨੂੰ ਉਕਤ ਰਾਸ਼ੀ 'ਤੇ ਵਿਆਜ ਵੀ ਦੇਣਾ ਹੋਵੇਗਾ। ਇਹ ਹੁਕਮ ਜ਼ਿਲਾ ਖਪਤਕਾਰ ਫੋਰਮ-1 ਨੇ ਸੁਣਵਾਈ ਦੌਰਾਨ ਜਾਰੀ ਕੀਤੇ।