ਰੈਫਰੈਂਡਮ 2020 ਦੇ ਸੰਸਥਾਪਕ ਪੰਨੂ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ

Monday, Jun 22, 2020 - 06:51 PM (IST)

ਕੁਰਾਲੀ (ਬਠਲਾ) : ਰੈਫਰੈਂਡਮ 2020 ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਕੁਰਾਲੀ ਪੁਲਸ ਨੇ ਦੇਸ਼ਧ੍ਰੋਹ ਅਤੇ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਆਪਣੇ ਦੇਸ਼ ਵਿਰੁੱਧ ਉਕਸਾਉਣ ਦੇ ਦੋਸ਼ ਵਿਚ ਕੇਸ ਦਰਜ ਕੀਤਾ ਹੈ। ਕੇਸ ਦਰਜ ਕਰਨ ਦੀ ਪ੍ਰਕਿਰਿਆ ਸਦਰ ਥਾਣਾ ਕੁਰਾਲੀ ਵਿਚ ਹੋਈ। ਡੀ. ਐੱਸ. ਪੀ. ਮੁੱਲਾਂਪੁਰ ਅਮਰੋਜ ਸਿੰਘ ਮੁਤਾਬਕ ਪੁਲਸ ਦੇ ਹੱਥ ਇਕ ਪ੍ਰੀ-ਰਿਕਾਰਡਿਡ ਮੈਸੇਜ ਲੱਗਿਆ ਹੈ, ਜਿਸ ਵਿਚ ਪੰਨੂ ਭਾਰਤੀ ਫ਼ੌਜ ਵਿਚ ਕੰਮ ਕਰ ਰਹੇ ਸਿੱਖ ਜਵਾਨਾਂ ਨੂੰ ਉਕਸਾ ਰਿਹਾ ਹੈ। ਸਨੇਹੇ ਵਿਚ ਉਸ ਨੇ ਜਵਾਨਾਂ ਨੂੰ ਕਿਹਾ ਕਿ 1947 ਤੋਂ ਸਿੱਖਾਂ 'ਤੇ ਅੱਤਿਆਰਚਾਰ ਹੋ ਰਿਹਾ ਹੈ, ਅਜਿਹੇ ਵਿਚ ਇਸ ਦੇਸ਼ ਖਾਤਰ ਉਨ੍ਹਾਂ ਨੂੰ ਆਪਣੀ ਜਾਨ ਨਹੀਂ ਦੇਣੀ ਚਾਹੀਦੀ ।

ਇਹ ਵੀ ਪੜ੍ਹੋ :  ਨਿੱਤ ਦੇ ਕਲੇਸ਼ ਤੋਂ ਦੁਖੀ ਐੱਨ. ਆਰ. ਆਈ. ਨੌਜਵਾਨ ਨੇ ਅੰਤ ਚੁੱਕਿਆ ਖ਼ੌਫ਼ਨਾਕ ਕਦਮ 

ਉਸ ਨੇ ਉਨ੍ਹਾਂ ਨੂੰ ਭਾਰਤੀ ਫ਼ੌਜ ਨੂੰ ਛੱਡਣ ਲਈ ਵੀ ਕਿਹਾ। ਉਸ ਨੇ ਸਿੱਖ ਜਵਾਨਾਂ ਨੂੰ ਇੱਥੋਂ ਤਕ ਲਾਲਚ ਦਿੱਤਾ ਕਿ ਉਨ੍ਹਾਂ ਨੂੰ ਜਿੰਨੀ ਤਨਖ਼ਾਹ ਭਾਰਤੀ ਫ਼ੌਜ ਵਿਚ ਮਿਲ ਰਹੀ ਹੈ, ਉਸ ਤੋਂ ਪੰਜ ਹਜ਼ਾਰ ਰੁਪਏ ਜ਼ਿਆਦਾ ਦਿੱਤੀ ਜਾਵੇਗੀ। ਪੰਨੂ ਨੇ ਸਿੱਖ ਜਵਾਨਾਂ ਨੂੰ ਖਾਲਿਸਤਾਨ ਦੇ ਮਾਮਲੇ ਵਿਚ ਉਨ੍ਹਾਂ ਨਾਲ ਜੁੜਣ ਲਈ ਕਿਹਾ ਹੈ। 

ਇਹ ਵੀ ਪੜ੍ਹੋ :  ਗੁਰਦਾਸਪੁਰ : ਕਾਰ 'ਤੇ ਆਏ ਹਮਲਾਵਰਾਂ ਨੇ ਨੌਜਵਾਨ 'ਤੇ ਚਲਾਈਆਂ ਤਾਬੜਤੋੜ ਗ਼ੋਲੀਆਂ 

ਪੰਨੂ ਨੇ ਸੋਸ਼ਲ ਮੀਡੀਆ 'ਤੇ ਇਕ ਪੱਤਰ ਜਾਰੀ ਕਰਕੇ ਲੱਦਾਖ ਵਿਚ ਸਥਿਤ ਅੰਤਰਰਾਸ਼ਟਰੀ ਬਾਰਡਰ 'ਤੇ ਚੀਨ ਖ਼ਿਲਾਫ਼ ਭਾਰਤ ਵਲੋਂ ਕੀਤੀ ਗਈ ਕਾਰਵਾਈ ਦੀ ਨਿੰਦਾ ਵੀ ਕੀਤੀ ਸੀ। ਆਈ. ਜੀ. ਰੋਪੜ ਰੇਂਜ ਅਮਿਤ ਪ੍ਰਸ਼ਾਦ ਨੇ ਪੰਨੂ ਖ਼ਿਲਾਫ਼ ਭਾਰਤੀ ਜਵਾਨਾਂ ਨੂੰ ਉਕਸਾਉਣ ਲਈ ਦੇਸ਼ਧ੍ਰੋਹ ਦਾ ਕੇਸ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ ।

ਇਹ ਵੀ ਪੜ੍ਹੋ :  ਖੂਨ ਬਣਿਆ ਪਾਣੀ : ਛੋਟੇ ਭਰਾ ਨੇ ਸ਼ਰੇਆਮ ਕੀਤਾ ਵੱਡੇ ਭਰਾ ਦਾ ਕਤਲ


Gurminder Singh

Content Editor

Related News