ਦੀਪ ਸਿੱਧੂ ਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਰੀਨਾ ਰਾਏ ਦਾ ਵੱਡਾ ਖ਼ੁਲਾਸਾ, ‘ਪਹਿਲੀ ਵਾਰ’ ਦੱਸੀ ਇਹ ਗੱਲ

Saturday, Mar 04, 2023 - 11:38 AM (IST)

ਦੀਪ ਸਿੱਧੂ ਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਰੀਨਾ ਰਾਏ ਦਾ ਵੱਡਾ ਖ਼ੁਲਾਸਾ, ‘ਪਹਿਲੀ ਵਾਰ’ ਦੱਸੀ ਇਹ ਗੱਲ

ਜਲੰਧਰ (ਬਿਊਰੋ)– ਦੀਪ ਸਿੱਧੂ ਦੀ ਗਰਲਫਰੈਂਡ ਰੀਨਾ ਰਾਏ ਪੰਜਾਬ ’ਚ ਹੈ। ਇਸ ਦੌਰਾਨ ਉਸ ਨੇ ਇਕ ਮੀਡੀਆ ਚੈਨਲ ਨਾਲ ਗੱਲਬਾਤ ਦੌਰਾਨ ਦੀਪ ਸਿੱਧੂ ਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਕਈ ਖ਼ੁਲਾਸੇ ਕੀਤੇ ਹਨ।

ਗੱਲਬਾਤ ਦੌਰਾਨ ਰੀਨਾ ਰਾਏ ਨੇ ਹਾਦਸੇ ਵਾਲੀ ਰਾਤ ਦਾ ਜ਼ਿਕਰ ਕੀਤਾ। ਉਸ ਨੇ ਕਿਹਾ ਕਿ ਹਾਦਸੇ ਦੌਰਾਨ ਦੀਪ ਸਿੱਧੂ ਨੇ ਸੀਟ ਬੈਲਟ ਲਗਾਈ ਸੀ, ਜਦਕਿ ਉਸ ਨੇ ਸੀਟ ਬੈਲਟ ਨਹੀਂ ਲਗਾਈ ਸੀ। ਝਟਕਾ ਇੰਨਾ ਜ਼ੋਰਦਾਰ ਸੀ ਕਿ ਉਹ ਗੱਡੀ ਦੇ ਅੱਗੇ ਜਿਥੇ ਪੈਰ ਰੱਖਦੀ ਹੈ, ਉਸ ’ਚ ਜਾ ਕੇ ਫੱਸ ਗਈ। ਉਸ ਸਮੇਂ ਮੈਨੂੰ ਨਹੀਂ ਪਤਾ ਕੀ ਹੋਇਆ।

ਰੀਨਾ ਰਾਏ ਨੇ ਦੀਪ ਸਿੱਧੂ ਨੂੰ ਸ਼ਹੀਦ ਆਖੇ ਜਾਣ ’ਤੇ ਵੀ ਇਤਰਾਜ਼ ਜਤਾਇਆ ਹੈ। ਰੀਨਾ ਰਾਏ ਨੇ ਕਿਹਾ ਕਿ ਸ਼ਹੀਦ ਦੀ ਪਰਿਭਾਸ਼ਾ ਕੀ ਹੁੰਦੀ ਹੈ, ਇਹ ਸਭ ਨੂੰ ਪਤਾ ਹੈ। ਦੀਪ ਸਿੱਧੂ ਕੋਲ ਕੋਈ ਆਪਸ਼ਨ ਨਹੀਂ ਸੀ, ਉਸ ਦਾ ਐਕਸੀਡੈਂਟ ਹੋਇਆ ਹੈ। ਸ਼ਹੀਦ ਬਹੁਤ ਸੋਹਣਾ ਟਾਈਟਲ ਹੈ ਪਰ ਮੈਂ ਦੀਪ ਨੂੰ ਪਿਆਰ ਕਰਦੀ ਹਾਂ, ਮੈਂ ਸ਼ਹੀਦ ਉਸ ਦੇ ਨਾਂ ਅੱਗੇ ਨਹੀਂ ਲਗਾ ਸਕਦੀ।

ਇਹ ਖ਼ਬਰ ਵੀ ਪੜ੍ਹੋ : ਵਧੇ ਭਾਰ ਕਾਰਨ ਟਰੋਲ ਹੋਈ ਜ਼ਰੀਨ ਖ਼ਾਨ, ਜਿਮ ਦੇ ਬਾਹਰ ਦੇਖ ਲੋਕਾਂ ਨੇ ਆਖੀ ਇਹ ਗੱਲ

ਰੀਨਾ ਰਾਏ ਨੇ ਦੀਪ ਸਿੱਧੂ ਤੇ ਅੰਮ੍ਰਿਤਪਾਲ ਸਿੰਘ ਬਾਰੇ ਵੀ ਵੱਡਾ ਖ਼ੁਲਾਸਾ ਕੀਤਾ ਹੈ। ਰੀਨਾ ਨੇ ਕਿਹਾ ਕਿ ਦੀਪ ਤੇ ਅੰਮ੍ਰਿਤਪਾਲ ਦੇ ਸਬੰਧ ਕਿਸ ਤਰ੍ਹਾਂ ਦੇ ਸਨ, ਇਸ ਬਾਰੇ ਉਸ ਨੂੰ ਜ਼ਿਆਦਾ ਨਹੀਂ ਪਤਾ ਪਰ ਉਸ ਨੂੰ ਇੰਨਾ ਪਤਾ ਹੈ ਕਿ ਦੀਪ ਨੇ ਅੰਮ੍ਰਿਤਪਾਲ ਨੂੰ ਬਲਾਕ ਕੀਤਾ ਸੀ। ਕਾਫੀ ਲੋਕਾਂ ਨੂੰ ਦੀਪ ਨੇ ਬਲਾਕ ਕੀਤਾ ਸੀ, ਜਿਨ੍ਹਾਂ ’ਚੋਂ ਅੰਮ੍ਰਿਤਪਾਲ ਇਕ ਸੀ।

ਇਸ ਦੌਰਾਨ ਰੀਨਾ ਰਾਏ ਨੇ ਅੰਮ੍ਰਿਤਪਾਲ ਨਾਲ ਹੋਈ ਚੈਟ ਵੀ ਦਿਖਾਈ। ਅੰਮ੍ਰਿਤਪਾਲ ਨੇ ਰੀਨਾ ਰਾਏ ਨੂੰ ਕਿਹਾ ਸੀ ਕਿ ਉਹ ਉਸ ਦੇ ਨਾਲ ਹੈ ਤੇ ਉਹ ਮੀਡੀਆ ’ਚ ਨਾ ਜਾਵੇ।

ਨੋਟ– ਰੀਨਾ ਰਾਏ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News