ਕੋਰੋਨਾ ਨਾਲ ਨਜਿੱਠਣ ਲਈ CM ਸਣੇ ਪੁਲਸ ਦੇ ਚੋਟੀ ਅਧਿਕਾਰੀਆਂ ਦੀ ਸੁਰੱਖਿਆ ’ਚ ਹੋਈ ਕਟੌਤੀ

Sunday, Apr 05, 2020 - 01:13 PM (IST)

ਚੰਡੀਗੜ੍ਹ : ਵੀ. ਆਈ. ਪੀ. ਦੀ ਸੁਰੱਖਿਆ ਛਾਂਗਣ ਤੋਂ ਬਾਅਦ ਪੰਜਾਬ ਪੁਲਸ ਨੇ ਸ਼ਨੀਵਾਰ ਨੂੰ ਚੋਟੀ ਪੁਲਸ ਕਰਮਚਾਰੀਆਂ, ਸਰਕਾਰੀ ਅਧਿਕਾਰੀਆਂ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜਾਂ ਦੇ ਨਾਲ ਗੰਨ ਮੈਨਾਂ ਅਤੇ ਹੋਰ ਕਰਮਚਾਰੀਆਂ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਹੈ। ਕੋਰੋਨਾ ਵਾਇਰਸ ਦੇ ਕਹਿਰ ਤੋਂ ਬਾਅਦ ਪੰਜਾਬ ਵਿਚ ਲਗਾਏ ਗਏ ਕਰਫਿਊ ਦੌਰਾਨ ਸੁਰੱਖਿਆ ਕਰਮਚਾਰੀ ਹੁਣ ਕਾਨੂੰਨ ਵਿਵਸਥਾ ਦੀ ਡਿਊਟੀ ਦੇਣਗੇ। 

ਪੀ. ਐੱਮ. ਮੋਦੀ ਵੱਲੋਂ ਪੂਰੇ ਦੇਸ਼ ਵਿਚ 21 ਦਿਨ ਦੇ ਲਾਕਡਾਊਨ ਦੇ ਐਲਾਨ ਤੋਂ ਪਹਿਲਾਂ 23 ਮਾਰਚ ਨੂੰ ਪੰਜਾਬ ਕਰਫਿਊ ਲਗਾਉਣ ਵਾਲਾ ਪਹਿਲਾ ਸੂਬਾ ਸੀ। 31 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਫਿਊ 14 ਅਪ੍ਰੈਲ ਤਕ ਵਧਾਉਣ ਦਾ ਹੁਕਮ ਦਿੱਤਾ। ਚੋਟੀ ਅਧਿਕਾਰੀਆਂ ਅਤੇ ਕਾਰਜਕਾਰੀਆਂ ਦੇ ਨਾਲ ਵੱਖ-ਵੱਖ ਡਿਊਟੀਆਂ ’ਤੇ ਤਾਇਨਾਤ ਲੱਗਭਗ 400 ਪੁਲਸ ਕਰਮਚਾਰੀਆਂ ਨੂੰ ਤੁਰੰਤ ਵਾਪਸ ਲਿਆ ਗਿਆ ਅਤੇ ਉਨ੍ਹਾਂ ਨੂੰ ਅਸਲ ਪੋਸਟਿੰਗ ’ਤੇ ਤਾਇਨਾਤ ਕੀਤਾ ਗਿਆ। ਸੁਰੱਖਿਆ ਕਟੌਤੀ ਦਾ ਸਾਹਮਣਾ ਕਰਨ ਵਾਲਿਆਂ ਵਿਚ ਸੀ. ਐੱਮ. ਦੇ ਮੁੱਖ ਸਕੱਤਰ ਸੁਰੇਸ਼ ਕੁਮਾਰ (3 ਗੰਨਮੈਨ ਵਾਪਸ ਲਏ ਗਏ), ਐਡਵੋਕੇਟ ਜਨਰਲ ਅਤੁਲ ਨੰਦਾ (7), ਡੀ. ਜੀ. ਪੀ. ਮਨੁੱਖੀ ਅਧਿਕਾਰ ਮੁਹੰਮਦ ਮੁਤਫਾ (9), ਡੀ. ਜੀ. ਪੀ. (ਕ੍ਰਾਈਮ) ਪ੍ਰਬੋਧ ਕੁਮਾਰ (3), ਮੁੱਖ ਡਾਈਰੈਕਰ, ਵਿਜੀਲੈਂਸ ਅਤੇ ਐਂਟੀ ਕਰੱਪਸ਼ਨ ਅਤੇ ADGP ਬੀ. ਕੇ. ਉੱਪਲ (11)।

PunjabKesari

ਪੁਲਸ ਦੇ ਲੱਗਭਗ ਸਾਰੇ ਉੱਚ ਅਧਿਕਾਰੀਆਂ, ਜਿਨ੍ਹਾਂ ਵਿਚ ਡੀ. ਜੀ. ਪੀ., ਆਈ. ਜੀ. ਅਤੇ ਡੀ. ਆਈ. ਜੀ. ਦੇ ਅਹੁਦੇ ਸ਼ਾਮਲ ਹਨ, ਜਿਨ੍ਹਾਂ ਦੀ ਪੋਸਟਿੰਗ ਨੂੰ ਮੌਜੂਦਾ ਹਾਲਾਤਾਂ ਵਿਚ ਫੀਲਡ ਫੇਰੀ ਦੀ ਜ਼ਰੂਰਨ ਨਹੀਂ, ਉਨ੍ਹਾਂ ਨੂੰ ਇਕ ਸਟਾਫ ਤੋਂ ਪੰਜ ਸਟਾਫ ਦੀ ਕਟੌਤੀ ਦਾ ਸਾਹਮਣਾ ਕਰਨਾ ਪਿਆ। ਰਿਟਾਇਰਡ ਡੀ. ਜੀ. ਪੀ. ਰੈਂਕ ਦੇ ਅਧਿਕਾਰੀ ਸੁਰੇਸ਼ ਅਰੋੜਾ (4), ਪਰਮਜੀਤ ਸਿੰਘ ਗਿੱਲ (17), ਐੱਸ. ਕੇ. ਸ਼ਰਮਾ (5) ਅਤੇ ਰਾਜਿੰਦਰ ਸਿੰਘ (4) ਵੀ ਇਸ ਸੂਚੀ ਵਿਚ ਸ਼ਾਮਲ ਹਨ। ਹੈੱਡਕੁਆਰਟਰ ਦੇ ਆਦੇਸ਼ ਮੁਤਾਬਕ ਪੁਲਸ ਨਾਲ ਜੁੜੇ ਸਟਾਫ ਨੂੰ ਅਸਥਾਈ ਤੌਰ ’ਤੇ ਅਗਲੇ ਹੁਕਮ ਤੱਕ ਵਾਪਸ ਲੈ ਲਿਆ ਗਿਆ ਹੈ। ਸੂਚੀ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 4 ਸੀਨੀਅਰ ਜੱਜ ਅਤੇ ਸੂਬਾ ਸਰਕਾਰ ਦੇ ਨਾਲ ਕੰਮ ਕਰਨ ਵਾਲੇ ਕੁਝ ਐਡਵੋਕੇਟ ਵੀ ਸ਼ਾਮਲ ਹਨ। 

PunjabKesari

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ. ਜੀ. ਪੀ. ਨੂੰ ਖੁਦ ਆਪਣੀ ਸੁਰੱਖਿਆ ਵਿਚ ਕਟੌਤੀ ਕਰਨ ਦੀ ਪੇਸ਼ਕਸ਼ ਕੀਤੀ ਤਾਂ ਜੋ ਸੂਬੇ ਵਿਚ ਗਰੀਬਾਂ ਲਈ ਕਰਫਿਊ ਦੌਰਾਨ ਅਨਾਜ ਦੀ ਵੰਡ ਦੀਆਂ ਡਿਊਟੀਆਂ ਲਗਾਈਆ ਜਾਣ, ਜਿਸ ਕਾਰਨ ਸੀਨੀਅਰ ਪੁਲਸ ਅਧਿਕਾਰੀਆਂ ਦੇ ਸਟਾਫ ਦੀ ਛਾਂਟੀ ਵੀ ਜ਼ਰੂਰੀ ਸੀ।

PunjabKesari

ਪੁਲਸ ਦੇ ਇਕ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਹੈਡਕੁਆਰਟਰ ਵਿਚ ਤਾਇਨਾਤ ਹੋਰ ਸਟਾਫ ਦੀ ਕਟੌਤੀ ਕੀਤੀ ਜਾਵੇਗੀ। ਸਰਕਾਰ ਦੇ ਇਕ ਬੁਲਾਰੇ ਨੇ ਹਾਲ ਹੀ ’ਚ ਕਿਹਾ ਸੀ ਕੀ ਕੋਵਿਡ-19 ਦੇ ਕਹਿਰ ਨਾਲ ਲੜਨ ਲਈ ਸੀ. ਐੱਮ. ਤੋਂ ਕਈ ਅਹਿਮ ਕਰਮਚਾਰੀ ਵਾਪਸ ਲੈ ਲਏ ਗਏ ਹਨ। ਉੱਥੇ ਹੀ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਕਈ ਪੁਲਸ ਅਧਿਕਾਰੀ ਵਾਇਰਸ ਦੇ ਖਤਰੇ ਕਾਰਨ ਆਪਣੇ ਕਰਮਚਾਰੀਆਂ ਨੂੰ ਆਪਣੇ ਨਾਲ ਨਹੀਂ ਰੱਖ ਰਹੇ ਅਤੇ ਉਨ੍ਹਾਂ ਕਰਚਾਰੀਆਂ ਨੂੰ ਫੀਲਡ ਡਿਊਟੀ ’ਤੇ ਰੱਖਣਾ ਇਕ ਚੰਗਾ ਵਿਚਾਰ ਹੈ ਕਿਉਂਕਿ ਉਹ ਸਾਰੇ ਬੈਠੇ ਹਨ। ਪੰਜਾਬ ਨੇ ਪੂਰੇ ਸੂਬੇ ਵਿਚ ਕਰਫਿਊ ਨਾਲ ਸਬੰਧਤ ਡਿਊਟੀ ’ਤੇ ਲੱਗਭਗ 44000 ਪੁਲਸ ਕਰਮਚਾਰੀ ਲਗਾ ਦਿੱਤੇ ਹੈ।


Ranjit

Content Editor

Related News