ਬਾਸਮਤੀ ਚੌਲਾਂ ਦੇ ਘੱਟੋ ਘੱਟ ਬਰਾਮਦ ਮੁੱਲ ''ਚ ਕਟੌਤੀ, ਬਰਾਮਦਕਾਰਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ:  MP ਸਾਹਨੀ

10/24/2023 2:03:34 PM

ਚੰਡੀਗੜ੍ਹ- ਪੰਜਾਬ ਤੋਂ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਬਾਸਮਤੀ ਚੌਲਾਂ ਦੇ ਘੱਟੋ-ਘੱਟ ਨਿਰਯਾਤ ਮੁੱਲ ਨੂੰ 1200 ਡਾਲਰ ਤੋਂ ਘਟਾ ਕੇ 950 ਡਾਲਰ ਕਰਨ ਲਈ ਵਾਪਾਰ ਮੰਤਰਾਲੇ ਅਤੇ ਏਪੀਡਾ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਇਹ ਮੁੱਦਾ ਪੰਜਾਬ ਰਾਈਸ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਵੱਲੋਂ ਪਿਛਲੇ ਮਹੀਨੇ ਅੰਮ੍ਰਿਤਸਰ ਵਿੱਚ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਉਦਯੋਗਪਤੀਆਂ ਨਾਲ ਗੱਲਬਾਤ ਦੌਰਾਨ ਉਠਾਇਆ ਗਿਆ ਸੀ, ਜਿੱਥੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੂੰ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਦਾ ਜ਼ਿੰਮਾ ਸੌਂਪਿਆ ਗਿਆ ਸੀ। ਸਾਹਨੀ ਨੇ ਕਿਹਾ ਕਿ ਉਸੇ ਦਿਨ ਹੀ ਉਨ੍ਹਾਂ ਨੇ ਵਾਪਾਰ ਮੰਤਰਾਲੇ ਨੂੰ ਕਹਿ ਦਿੱਤਾ ਸੀ ਕਿ ਇਹ ਫ਼ੈਸਲਾ ਤਰਕਸੰਗਤ ਨਹੀਂ ਹੈ ਅਤੇ ਇਸ ਦਾ ਬਾਸਮਤੀ ਦੇ ਕਾਸ਼ਤਕਾਰ ਕਿਸਾਨਾਂ ਅਤੇ ਵਪਾਰੀਆਂ 'ਤੇ ਮਾੜਾ ਪ੍ਰਭਾਵ ਪਵੇਗਾ। ਬਾਸਮਤੀ ਚਾਵਲ ਦੀਆਂ ਲਗਭਗ 40 ਕਿਸਮਾਂ ਹਨ ਜੋ 850 ਡਾਲਰ ਤੋਂ ਲੈ ਕੇ 1600 ਡਾਲਰ ਪ੍ਰਤੀ ਮੀਟਰਕ ਟਨ ਤੱਕ ਦੀ ਕੀਮਤ ਦੀਆਂ ਹਨ। ਬਾਸਮਤੀ ਚਾਵਲ ਦੀਆਂ ਹੇਠਲੀਆਂ ਕਿਸਮਾਂ ਬਰਾਮਦ ਬਾਜ਼ਾਰ ਵਿੱਚ 70% ਯੋਗਦਾਨ ਪਾਉਂਦੀਆਂ ਹਨ। ਕੇਂਦਰ ਸਰਕਾਰ ਦੁਆਰਾ ਮਿਥੇ ਗਏ ਇਸ 9ਘੋੱਟੋ ਘੱਟ ਨਿਰਯਾਤ ਮੁੱਲ) ਐਮ.ਈ.ਪੀ.  ਨਾਲ ਕਿਸਾਨਾਂ ਅਤੇ ਵਪਾਰੀਆਂ ਦੀ ਆਮਦਨ ਪੂਰੀ ਤਰ੍ਹਾਂ ਟੁੱਟ ਜਾਵੇਗੀ ਕਿਉਂਕਿ MEP ਦੇ ਇਸ ਫੈਸਲੇ ਕਾਰਨ ਕੀਮਤਾਂ ਡਿੱਗਣ ਤੈਅ ਹਨ।

ਇਹ ਵੀ ਪੜ੍ਹੋ : ਦੁਸਹਿਰੇ ਦੇ ਦਿਨ ਵਾਪਰਿਆ ਵੱਡਾ ਹਾਦਸਾ, ਪਲਾਂ 'ਚ ਖ਼ਤਮ ਹੋਇਆ ਪੂਰਾ ਪਰਿਵਾਰ

ਸਾਹਨੀ ਨੇ ਇਹ ਵੀ ਕਿਹਾ ਸੀ ਕਿ ਇਹ ਸਿਰਫ਼ ਇਕ ਫ਼ਸਲੀ ਸੀਜ਼ਨ ਦਾ ਮਾਮਲਾ ਨਹੀਂ ਹੈ, ਸਗੋਂ ਇਸ ਦਾ ਭਾਰਤ 'ਤੇ ਵੱਡਾ ਆਰਥਿਕ ਪ੍ਰਭਾਵ ਪਵੇਗਾ। ਪਾਕਿਸਤਾਨ ਬਾਸਮਤੀ ਨਿਰਯਾਤ ਲਈ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸਾਡਾ ਪ੍ਰਤੀਯੋਗੀ ਹੈ। ਭਾਰਤ ਦੇ 1200 USD MEP ਦੇ ਫ਼ੈਸਲੇ ਤੋਂ ਬਾਅਦ, ਪਾਕਿਸਤਾਨ ਨੇ ਰਣਨੀਤਕ ਤੌਰ 'ਤੇ ਆਪਣੇ MEP ਨੂੰ 1050 USD ਕਰ ਦਿੱਤਾ ਸੀ। ਅੰਤਰਰਾਸ਼ਟਰੀ ਬਾਜ਼ਾਰ ਸ਼ਕਤੀਆਂ ਨੇ ਕੇਵਲ ਪਾਕਿਸਤਾਨ ਤੋਂ ਹੀ ਸਾਰੇ ਚਾਵਲ ਦਰਾਮਦ ਕੀਤੇ ਹੋਣਗੇ। ਉਨ੍ਹਾਂ ਅੱਗੋਂ ਕਿਹਾ ਕਿ ਉਹ ਵਾਪਾਰ ਮੰਤਰਾਲੇ ਦਾ ਧੰਨਵਾਦ ਕਰਨਾ ਚਾਹੁੰਦੇ ਹਨ ਜਿਨ੍ਹਾਂ ਨੇ ਬਾਸਮਤੀ ਵਪਾਰੀਆਂ ਦੀ ਬੇਨਤੀ 'ਤੇ ਵਿਚਾਰ ਕਰਕੇ MEP ਨੂੰ ਘਟਾ ਕੇ 950 ਡਾਲਰ ਕਰ ਦਿੱਤਾ ਹੈ। ਪੰਜਾਬ ਰਾਈਸ ਮਿੱਲਰਜ਼ ਐਂਡ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸ. ਅਰਵਿੰਦਰ ਸਿੰਘ, ਲਾਲ ਕਿਲ੍ਹਾ ਨੇ ਵਾਪਾਰ ਮੰਤਰਾਲੇ ਦਾ ਇਸ ਲੋੜੀਂਦੇ ਕਦਮ ਲਈ ਧੰਨਵਾਦ ਕਰਦਿਆਂ ਕਿਹਾ ਕਿ   ਬਾਸਮਤੀ ਚੌਲਾਂ ਦੇ ਸਾਰੇ ਵਪਾਰੀਆਂ ਵਿੱਚ ਪੂਰੀ ਤਰ੍ਹਾਂ ਨਾਲ ਦਹਿਸ਼ਤ ਦਾ ਮਾਹੌਲ ਸੀ ਪਰ ਹੁਣ ਇਸ ਫੈਸਲੇ ਨਾਲ ਸਾਨੂੰ ਬਾਸਮਤੀ ਚੌਲਾਂ ਦੀ ਬਰਾਮਦ ਵਿੱਚ ਵਾਧਾ ਕਰਨ ਲਈ ਕਾਫੀ ਰਾਹਤ ਮਿਲੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News