ਅਮਰਿੰਦਰ ਸਰਕਾਰ ਪੰਜਾਬ ਪੁਲਸ ''ਚ 4000 ਅਹੁਦਿਆਂ ਦੀ ਭਰਤੀ ਮਾਰਚ ਮਹੀਨੇ ਕਰੇਗੀ

01/04/2018 7:27:07 AM

ਜਲੰਧਰ (ਧਵਨ)  - ਪੰਜਾਬ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵਲੋਂ ਨਵੇਂ ਸਾਲ 'ਚ ਪੰਜਾਬ ਪੁਲਸ ਵਿਚ ਭਰਤੀ ਕਰਨ ਦੀ ਮੁਹਿੰਮ ਨੂੰ ਹਰੀ ਝੰਡੀ ਦੇ ਦਿੱਤੀ ਗਈ ਹੈ। ਸਰਕਾਰੀ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਪੁਲਸ 'ਚ 4000 ਅਹੁਦਿਆਂ ਨੂੰ ਮਾਰਚ ਮਹੀਨੇ 'ਚ ਭਰਿਆ ਜਾ ਸਕਦਾ ਹੈ ਤੇ ਇਸ ਲਈ ਆਨਲਾਈਨ ਅਰਜ਼ੀਆਂ ਲਈਆਂ ਜਾਣਗੀਆਂ। 18 ਜਨਵਰੀ ਤਕ ਸੂਬਾਈ ਪੁਲਸ 'ਚ ਭਰਤੀ ਹੋਣ ਦੇ ਯੋਗ ਦਾਅਵੇਦਾਰ ਅਰਜ਼ੀ ਦੇ ਸਕਦੇ ਹਨ। ਮਾਰਚ ਮਹੀਨੇ 'ਚ ਭਰਤੀ ਕੀਤੀ ਜਾਏਗੀ। ਸਰਕਾਰੀ ਹਲਕਿਆਂ ਨੇ ਦੱਸਿਆ ਕਿ 4000 ਅਹੁਦਿਆਂ ਵਿਚੋਂ ਜ਼ਿਲਾ ਪੁਲਸ 'ਚ 3000 ਅਹੁਦਿਆਂ ਨੂੰ ਭਰਿਆ ਜਾਏਗਾ। ਆਰਮਡ ਪੁਲਸ 'ਚ 678 ਅਹੁਦੇ ਭਰੇ ਜਾਣੇ ਹਨ। ਇਸੇ ਤਰ੍ਹਾਂ ਕੁੜੀਆਂ ਦੇ ਜ਼ਿਲਾ ਪੁਲਸ 'ਚ 322 ਅਹੁਦੇ ਭਰੇ ਜਾਣਗੇ। ਸੂਬਾਈ ਪੁਲਸ 'ਚ ਭਰਤੀ ਪਿੱਛੋਂ ਹੋਰਨਾਂ ਸਰਕਾਰੀ ਵਿਭਾਗਾਂ 'ਚ ਵੀ ਭਰਤੀ ਦਾ ਕੰਮ ਅਗਲੇ ਵਿੱਤੀ ਸਾਲ ਤੋਂ ਸ਼ੁਰੂ ਕੀਤਾ ਜਾਵੇਗਾ। ਸੂਬਾਈ ਪੁਲਸ 'ਚ ਭਰਤੀ ਦੀ ਉਮਰ ਹੱਦ 18 ਤੋਂ 25 ਸਾਲ ਰੱਖੀ ਗਈ ਹੈ। ਵਿਦਿਅਕ ਯੋਗਤਾ 12ਵੀਂ ਪਾਸ ਰੱਖੀ ਗਈ ਹੈ।


Related News