ਹਾਲਤ ਵਿਗੜਨ ''ਤੇ ਹਵਾਲਾਤੀ ਹਸਪਤਾਲ ''ਚ ਭਰਤੀ

Tuesday, Jan 16, 2018 - 07:15 AM (IST)

ਹਾਲਤ ਵਿਗੜਨ ''ਤੇ ਹਵਾਲਾਤੀ ਹਸਪਤਾਲ ''ਚ ਭਰਤੀ

ਕਪੂਰਥਲਾ, (ਮਲਹੋਤਰਾ)- ਕਪੂਰਥਲਾ ਦੀ ਮਾਡਰਨ ਜੇਲ 'ਚ ਬੰਦ ਇਕ ਹਵਾਲਾਤੀ ਨੂੰ ਬੀਮਾਰ ਹੋਣ ਤੋਂ ਬਾਅਦ ਉਸਨੂੰ ਜੇਲ ਗਾਰਡ ਵਲੋਂ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ੇਰੇ ਇਲਾਜ ਅਮਰੀਕ ਸਿੰਘ ਪੁੱਤਰ ਗਿਆਨ ਸਿੰਘ ਨੇ ਦਸਿਆ ਕਿ ਕਿਸੇ ਮਾਮਲੇ 'ਚ ਕਪੂਰਥਲਾ ਦੀ ਮਾਡਰਨ ਜੇਲ 'ਚ ਬੰਦ ਹੈ। ਅੱਜ ਅਚਾਨਕ ਉਸਦੀ ਹਾਲਤ ਵਿਗੜ ਗਈ, ਜਿਸ ਨੂੰ ਪਹਿਲਾ ਜੇਲ ਦੇ ਹਸਪਤਾਲ 'ਚ ਤੇ ਬਾਅਦ 'ਚ ਸਿਵਲ ਹਸਪਤਾਲ ਕਪੂਰਥਲਾ 'ਚ ਭਰਤੀ ਕਰਵਾਇਆ ਗਿਆ।


Related News