ਅਣਪਛਾਤੀ ਅੌਰਤ ਦੀ ਲਾਸ਼ ਬਰਾਮਦ
Sunday, Jun 10, 2018 - 12:29 AM (IST)

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਪੁਲਸ ਨੂੰ ਅੱਜ ਦੁਪਹਿਰ ਨੱਕੀਆਂ ਪਣ ਬਿਜਲੀ ਘਰ ਦੇ ਗੇਟਾਂ ਨਾਲ ਲੱਗ ਕੇ ਪਾਣੀ ਉਪਰ ਤੈਰ ਰਹੀ ਇਕ ਅਰਧ ਨਗਨ ਹਾਲਤ ਵਿਚ ਅਣਪਛਾਤੀ ਅੌਰਤ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਫ਼ਤੀਸ਼ੀ ਅਧਿਕਾਰੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਏ.ਐੱਸ.ਆਈ. ਜੀਤ ਰਾਮ ਨੇ ਦੱਸਿਆ ਕਿ ਪੁਲਸ ਨੂੰ ਨੱਕੀਆਂ ਪਣ ਬਿਜਲੀ ਘਰ ਦੇ ਮੁਲਾਜ਼ਮਾਂ ਨੇ ਸੂਚਿਤ ਕੀਤਾ ਕਿ ਗੇਟ ਨੰਬਰ ਤਿੰਨ ਦੇ ਨਾਲ ਪਾਣੀ ਉਪਰ ਇਕ ਅੌਰਤ ਦੀ ਲਾਸ਼ ਤੈਰ ਰਹੀ ਹੈ। ਪੁਲਸ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਪਾਣੀ ਤੋਂ ਬਾਹਰ ਕੱਢਿਆ। ਇਹ ਲਾਸ਼ ਕਰੀਬ 4-5 ਦਿਨ ਪੁਰਾਣੀ ਜਾਪਦੀ ਹੈ, ਜੋ ਅਨੰਦਪੁਰ ਸਾਹਿਬ ਹਾਈਡਲ ਚੈਨਲ ਨਹਿਰ ਵਿਚ ਪਿੱਛੋਂ ਆ ਕੇ ਨੱਕੀਆਂ ਗੇਟਾਂ ਨਾਲ ਲੱਗੀ ਹੈ। ਅੌਰਤ ਦੀ ਉਮਰ ਕਰੀਬ 35-40 ਸਾਲ, ਰੰਗ ਸਾਂਵਲਾ, ਸਿਰ ਦੇ ਵਾਲ ਕਾਲੇ ਕੀਤੇ ਹੋਏ ਹਨ, ਲਾਲ ਰੰਗ ਦਾ ਬਲਾਊਜ਼ ਤੇ ਹਰੇ ਰੰਗ ਦਾ ਘੱਗਰਾ ਜਿਹਾ ਪਹਿਨਿਆ ਹੋਇਆ ਹੈ, ਸੱਜੀ ਬਾਂਹ ਵਿਚ ਇਕ ਲਾਲ ਰੰਗ ਦੀ ਵੰਗ ਪਾਈ ਹੋਈ ਹੈ। ਦੇਖਣ ਤੋਂ ਇਹ ਪ੍ਰਵਾਸਣ ਜਾਪਦੀ ਹੈ।
ਲਾਸ਼ ਦੀ ਸ਼ਨਾਖ਼ਤ ਨਾ ਹੋਣ ਕਾਰਨ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ 72 ਘੰਟੇ ਸ਼ਨਾਖ਼ਤ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਹੈ।