ਚੜ੍ਹਦੀ ਸਵੇਰ ਮੁਕਤਸਰ ''ਚ ਵਾਪਰਿਆ ਦਰਦਨਾਕ ਹਾਦਸਾ, ਸਕੇ ਭੈਣ-ਭਰਾ ਦੀ ਮੌਤ

Wednesday, Dec 07, 2022 - 11:48 AM (IST)

ਚੜ੍ਹਦੀ ਸਵੇਰ ਮੁਕਤਸਰ ''ਚ ਵਾਪਰਿਆ ਦਰਦਨਾਕ ਹਾਦਸਾ, ਸਕੇ ਭੈਣ-ਭਰਾ ਦੀ ਮੌਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ 'ਚ ਜਲਾਲਾਬਾਦ ਰੋਡ 'ਤੇ ਯਾਦਗਾਰੀ ਗੇਟ ਨੇੜੇ ਵਾਪਰੇ ਸੜਕ ਹਾਦਸੇ 'ਚ ਪਿੰਡ ਕਬਰਵਾਲਾ ਦੇ ਵਸਨੀਕ ਸਕੇ ਭੈਣ-ਭਰਾ ਦੀ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਜਦਕਿ ਮ੍ਰਿਤਕਾਂ ਦਾ ਛੋਟਾ ਭਰਾ ਗੰਭੀਰ ਜ਼ਖ਼ਮੀ ਹੋ ਗਿਆ। ਜਿਸਨੂੰ ਭੁੱਚੋ ਦੇ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਸ੍ਰੀ  ਮੁਕਤਸਰ ਸਾਹਿਬ ਦੇ ਅਕਾਲ ਅਕੈਡਮੀ ਚ ਪੜ੍ਹਣ ਵਾਲੇ ਇਹ ਤਿੰਨੋਂ ਵਿਦਿਆਰਥੀ ਸਵੇਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਕੂਲ ਆ ਰਹੇ ਸਨ। 

ਇਹ ਵੀ ਪੜ੍ਹੋ- ਕਾਰ ’ਚ ਜਾ ਰਹੇ ਪਰਿਵਾਰ ਨਾਲ ਵਾਪਰਿਆ ਭਿਆਨਕ ਹਾਦਸਾ, ਦਾਦੀ-ਪੋਤੀ ਦੀ ਇਕੱਠਿਆਂ ਹੋਈ ਮੌਤ

PunjabKesari

ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਤਿੰਨੋਂ ਜਲਾਲਾਬਾਦ ਰੋਡ ਯਾਦਗਾਰੀ ਗੇਟ ਨੇੜੇ ਪਹੁੰਚੇ ਤਾਂ ਇੱਕ ਟਰੱਕ ਚਾਲਕ ਨੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਤੇ 10ਵੀਂ ਜਮਾਤ 'ਚ ਪੜ੍ਹਣ ਵਾਲੇ ਵਿਦਿਆਰਥੀ 15 ਸਾਲਾ ਗੁਰਸੇਵਕ ਸਿੰਘ ਪੁੱਤਰ ਹਰਿੰਦਰ ਸਿੰਘ ਤੇ ਉਸਦੀ ਭੈਣ 12 ਸਾਲਾ ਪ੍ਰਭਜੋਤ ਕੌਰ ਦੀ ਮੌਕੇ 'ਤੇ ਮੌਤ ਹੋ ਗਈ ਜਦਕਿ 8 ਸਾਲਾ ਛੋਟਾ ਭਰਾ ਨਵਤੇਜ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਭੁੱਚੋ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਮੌਕੇ 'ਤੇ ਪਹੁੰਚੇ ਡੀ. ਐੱਸ. ਪੀ.  ਰਾਜੇਸ਼ ਕੁਮਾਰ ਨੇ ਟੀਮ ਸਮੇਤ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News