ਐਵੀਏਸ਼ਨ ਘਪਲਾ : ਸਾਬਕਾ ਮੰਤਰੀ ਪ੍ਰਫੁੱਲ ਪਟੇਲ ਤੋਂ ED ਕਰੇਗੀ ਪੁੱਛਗਿੱਛ (ਪੜ੍ਹੋ 6 ਜੂਨ ਦੀਆਂ ਖਾਸ ਖਬਰਾਂ)
Thursday, Jun 06, 2019 - 02:38 AM (IST)
ਜਲੰਧਰ/ਨਵੀਂ ਦਿੱਲੀ— ਯੂ.ਪੀ.ਏ. ਸਰਕਾਰ ਦੌਰਾਨ ਨਾਗਰ ਹਵਾਬਾਜੀ ਮੰਤਰੀ ਰਹੇ ਪ੍ਰਫੁੱਲ ਪਟੇਲ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਈ.ਡੀ. ਨੇ ਨੋਟਿਸ ਜਾਰੀ ਕਰ ਅੱਜ ਭਾਵ 6 ਜੂਨ ਨੂੰ ਪ੍ਰਫੁੱਲ ਪਟੇਲ ਨੂੰ ਏਅਰ ਇੰਡੀਆ ਮਾਮਲੇ 'ਚ ਪੁੱਛਗਿੱਛ ਲਈ ਸੱਦਿਆ ਹੈ। ਪ੍ਰਫੁੱਲ ਪਟੇਲ 'ਤੇ ਦੋਸ਼ ਹੈ ਕਿ 2008-09 ਦੌਰਾਨ ਜਦੋਂ ਪ੍ਰਫੁੱਲ ਪਟੇਲ ਸਿਵਲ ਐਵੀਏਸ਼ਨ ਮੰਤਰੀ ਸਨ ਉਦੋਂ ਉਨ੍ਹਾਂ ਨੇ ਕੁਝ ਅਜਿਹੇ ਫੈਸਲੇ ਲਏ, ਜਿਸ ਨਾਲ ਪ੍ਰਾਈਵੇਟ ਏਅਰਲਾਈਨ ਨੂੰ ਫਾਇਦਾ ਪਹੁੰਚਿਆ ਪਰ ਸਰਕਾਰੀ ਏਅਰ ਲਾਈਨ ਘਾਟੇ ਦਾ ਸੌਦਾ ਬਣ ਗਈ।
ਅੰਮ੍ਰਿਤਸਰ 'ਚ ਅੱਜ ਮਨਾਇਆ ਜਾਵੇਗਾ ਘੱਲੂਘਾਰਾ ਦਿਵਸ
ਸ੍ਰੀ ਅੰਮ੍ਰਿਤਸਰ ਸਾਹਿਬ 'ਚ ਅੱਜ ਭਾਵ 6 ਜੂਨ ਨੂੰ ਘੱਲੂਘਾਰਾ ਦਿਵਸ ਮਨਾਇਆ ਜਾਵੇਗਾ, ਜਿਸ ਦੇ ਮੱਦੇਨਜ਼ਰ ਸ਼ਹਿਰ 'ਚ ਹਾਈ ਸਕਿਊਰਿਟੀ ਤਾਇਨਾਤ ਕੀਤੀ ਗਈ ਹੈ। ਘੱਲੂਘਾਰਾ ਦਿਵਸ ਮੌਕੇ ਦੇਸ਼-ਵਿਦੇਸ਼ ਤੋਂ ਸੰਗਤਾਂ ਸਿੰਘਾਂ-ਸਿੰਘਣੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚਦੀਆਂ ਹਨ। 6 ਜੂਨ 1984 'ਚ ਭਾਰਤੀ ਫੌਜਾਂ ਵੱਲੋਂ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਗਿਆ ਸੀ, ਜਿਸ ਦੌਰਾਨ ਸੈਂਕੜੇ ਨਿਹੱਥਿਆਂ ਦਾ ਕਤਲੇਆਮ ਕੀਤਾ ਗਿਆ ਸੀ।
ਕੈਂਸਰ ਪੀੜਤ ਕੈਦੀ ਦੀ ਮੰਗ 'ਤੇ ਸੁਣਵਾਈ ਅੱਜ
ਰਾਜਸਥਾਨ ਜੇਲ 'ਚ ਬੰਦ ਕੈਂਸਰ ਪੀੜਤ ਇਕ ਕੈਦੀ ਦੀ ਆਪਣੀ ਮਾਂ ਦੀ ਗੋਦ 'ਚ ਆਖਿਰੀ ਸਾਹ ਲੈਣ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਨਕਲੀ ਨੋਟਾਂ ਦੇ ਮਾਮਲੇ 'ਚ ਜੈਪੁਰ ਦੀ ਜੇਲ 'ਚ ਬੰਦ ਕੈਦੀ ਨੂੰ ਮੁੰਹ ਦਾ ਕੈਂਸਰ ਹੈ, ਜਿਸ ਦੀ ਜ਼ਿੰਦਗੀ ਆਖਰੀ ਪੜਾਅ 'ਚ ਹੈ। ਸੁਪਰੀਮ ਕੋਰਟ ਦੀ ਛੁੱਟੀਆਂ ਵਾਲੀ ਬੈਂਚ ਨੇ ਇਸ ਪਟੀਸ਼ਨ 'ਕੇ ਸੂਬਾ ਸਰਕਾਰ ਨੂੰ ਨੋਟਿਸ ਜਾਰੀ ਕਰ 5 ਜੂਨ ਤਕ ਜਵਾਬ ਮੰਗਿਆ ਸੀ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਟੈਨਿਸ : ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ-2019
ਕ੍ਰਿਕਟ : ਆਸਲਟਰੇਲੀਆ ਬਨਾਮ ਵੈਸਟਇੰਡੀਜ਼ (ਵਿਸ਼ਵ ਕੱਪ-2019)
ਹਾਕੀ : ਭਾਰਤ ਬਨਾਮ ਰੂਸ (ਐੱਫ. ਆਈ. ਐੱਫ. ਸੀਰੀਜ਼ ਫਾਈਨਲਸ)