ਸੁਪਰੀਮ ਕੋਰਟ ਚਿਦਾਂਬਰਮ ਦੀ ਜ਼ਮਾਨਤ ਪਟੀਸ਼ਨ ''ਤੇ ਸੁਣਾਏਗਾ ਫੈਸਲਾ (ਪੜ੍ਹੋ 5 ਸਤੰਬਰ ਦੀਆਂ ਖਾਸ ਖਬਰਾਂ)

09/05/2019 2:23:57 AM

ਨਵੀਂ ਦਿੱਲੀ— ਸੁਪਰੀਮ ਕੋਰਟ ਪੀ ਚਿਦਾਂਬਰਮ ਦੀ ਜ਼ਮਾਨਤ ਪਟੀਸ਼ਨ 'ਤੇ ਵੀਰਵਾਰ ਨੂੰ ਫੈਸਲਾ ਸੁਣਾਏਗਾ। ਦੱਸ ਦਈਏ ਕਿ ਹਾਈ ਕੋਰਟ ਨੇ ਈ.ਡੀ. ਵੱਲੋਂ ਦਰਜ ਆਈ.ਐੱਨ.ਐੱਕਸ. ਧਨ ਸੋਧ ਮਾਮਲੇ 'ਚ ਉਨ੍ਹਾਂ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਬੈਂਕਾਂ ਦੇ ਮਰਜ਼ ਹੋਣ ਤੋਂ ਨਾਰਾਜ਼ ਅਧਿਕਾਰੀ ਕਰਨਗੇ ਮੀਟਿੰਗ
ਮੋਦੀ ਸਰਕਾਰ ਨੇ ਬੈਂਕਿੰਗ ਸਿਸਟਮ ਨੂੰ ਬਿਹਤਰ ਬਣਾਫਣ ਲਈ ਬੈਂਕਾਂ ਨੂੰ ਮਰਜ਼ ਕਰਨ ਦੀ ਯੋਜਨਾ ਸ਼ੁਰੂ ਕੀਤੀ ਹੈ। ਸਰਕਾਰ ਦੇ ਇਸ ਫੈਸਲੇ ਖਿਲਾਫ ਕਈ ਬੈਂਕ ਯੂਨੀਅਨਾਂ ਦੇ ਅਧਿਕਾਰੀ ਦਿੱਲੀ 'ਚ ਇਕੱਠੇ ਹੋ ਰਹੇ ਹਨ। ਇਨ੍ਹਾਂ ਸਾਰੇ ਯੂਨੀਅਨਾਂ ਦੇ ਅਧਿਕਾਰੀ ਵੀਰਵਾਰ ਨੂੰ ਦਿੱਲੀ 'ਚ ਮੀਟਿੰਗ ਕਰਨਗੇ।

ਟਰਮਿਨਲ 3 ਤੋਂ ਵੀ ਕਰੇਗੀ ਇੰਡੀਗੋ, ਸਪਾਈਸ ਜੈੱਟ ਉਡਾਣਾਂ ਦਾ ਸੰਚਾਲਨ
ਹਵਾਈ ਅੱਡਾ ਸੰਚਲਕ ਡਾਇਲ ਨੇ ਕਿਹਾ ਹੈ ਕਿ ਹਵਾਬਾਜੀ ਕੰਪਨੀਆਂ ਇੰਡੀਗੋ ਤੇ ਸਪਾਈਸ ਜੈੱਟ ਆਪਣੀਆਂ ਉਡਾਣਾਂ ਦਾ ਸੰਚਾਲਨ 5 ਸਤੰਬਰ ਤੋਂ ਇਥੇ ਸਥਿਤ ਅੰਤਰਰਾਸ਼ਟਰੀ ਹਵਾਈ ਅੱਡਾ ਦੇ ਟਰਮਿਨਲ 3 (ਟੀ3) ਤੋਂ ਵੀ ਕਰੇਗੀ। ਇਸ ਤੋਂ ਪਹਿਲਾਂ ਇੰਡੀਗੋ ਅਤੇ ਸਪਾਈਸ ਜੈੱਟ ਆਪਣੇ ਉਡਾਣਾਂ ਦਾ ਸੰਚਾਲਨ ਟਰਮਿਨਲ 2 ਤੋਂ ਕਰਦੀ ਰਹੀ ਹੈ।

ਜੰਮੂ-ਕਸ਼ਮੀਰ ਅੱਜ ਤੋਂ ਟੇਲੀਫੋਨ ਸੇਵਾ ਦਾ ਇਸਤੇਮਾਲ ਕਰ ਸਕਣਗੇ ਲੋਕ
ਆਰਟੀਕਲ 370 ਹਟਾਏ ਜਾਣ ਤੋਂ ਬਾਅਦ ਕਸ਼ਮੀਰ ਘਾਟੀ 'ਚ ਹਾਲਾਤ ਆਮ ਹੋ ਰਹੇ ਹਨ। ਸੁਰੱਖਿਆ ਦੇ ਮੱਦੇਨਜ਼ਰ ਘਾਟੀ 'ਚ ਬੰਦ ਕੀਤੀ ਗਈ ਟੈਲੀਫੋਨ ਸੇਵਾ ਅੱਜ ਤੋਂ ਬਹਾਲ ਕਰ ਦਿੱਤੀ ਜਾਵੇਗੀ। ਸ਼੍ਰੀਨਗਰ ਦੇ ਜ਼ਿਲਾ ਮੈਜਿਸਟ੍ਰੇਟ ਸ਼ਾਹਿਦ ਚੌਧਰੀ ਨੇ ਕਿਹਾ ਕਿ ਹਾਲਾਤ ਆਮ ਹੋ ਰਹੇ ਹਨ। ਇਸ ਨੂੰ ਦੇਖਦੇ ਹੋਏ ਦੇਰ ਰਾਤ ਤੋਂ ਹੀ ਘਾਟੀ 'ਚ ਟੈਲੀਫੋਨ ਸੇਵਾ ਪੜਾਅ 'ਚ ਸ਼ੁਰੂ ਕਰ ਦਿੱਤੀ ਜਾਵੇਗੀ।

ਭਾਰੀ ਬਾਰਿਸ਼ ਕਾਰਨ ਮੁੰਬਈ ਦੇ ਸਕੂਲ ਰਹਿਣਗੇ ਬੰਦ
ਮਹਾਰਾਸ਼ਟਰ ਦੇ ਸਿੱਖਿਆ ਮੰਤਰੀ ਆਸ਼ੀਸ਼ ਸ਼ੇਲਾਰ ਨੇ ਬੁੱਧਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਮੁੰਬਈ, ਠਾਣੇ ਤੇ ਕੋਂਕਣ ਜ਼ਿਲੇ 'ਚ 5 ਸਤੰਬਰ ਨੂੰ ਸਾਰੇ ਸਕੂਲ ਤੇ ਜੂਨੀਅਰ ਕਾਲਜ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਭਾਰੀ ਬਾਰਿਸ਼ ਦੀ ਸੰਭਾਵਾਨਾ ਨੂੰ ਦੇਖਦੇ ਹੋਏ ਇਹ ਫੈਸਲਾ ਕੀਤਾ ਗਿਆ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਦਲੀਪ ਟਰਾਫੀ ਕ੍ਰਿਕਟ ਟੂਰਨਾਮੈਂਟ-2019
ਕ੍ਰਿਕਟ : ਬੰਗਲਾਦੇਸ਼ ਬਨਾਮ ਅਫਗਾਨੀਸਤਾਨ (ਪਹਿਲਾ ਟੈਸਟ, ਪਹਿਲਾ ਦਿਨ)
ਕ੍ਰਿਕਟ : ਆਸਟ੍ਰੇਲੀਆ ਬਨਾਮ ਇੰਗਲੈਂਡ (ਚੌਥਾ ਟੈਸਟ, ਦੂਸਰਾ ਦਿਨ)


Inder Prajapati

Content Editor

Related News