ਮੋਦੀ ਅੱਜ ਜਾਣਗੇ ''ਸਟੈਚਿਊ ਆਫ ਯੂਨਿਟੀ'', ਸਰਦਾਰ ਪਟੇਲ ਨੂੰ ਦੇਣਗੇ ਸ਼ਰਧਾਂਜਲੀ (ਪੜ੍ਹੋ 31 ਅਕਤੂਬਰ ਦੀਆਂ ਖਾਸ ਖਬਰਾਂ)

10/31/2019 2:02:17 AM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਰਦਾਰ ਵੱਲਭ ਭਾਈ ਪਟੇਲ ਦੀ 144ਵੀਂ ਜਯੰਤੀ 'ਤੇ ਗੁਜਰਾਤ ਦੇ ਕੇਵੜੀਆ 'ਚ ਸਥਿਤ 'ਸਟੈਚਿਊ ਆਫ ਯੂਨਿਟੀ' ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ। ਪ੍ਰਧਾਨ ਮੰਤਰੀ ਦਫਤਰ ਵੱਲੋਂ ਬੁੱਧਵਾਰ ਨੂੰ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ 'ਏਕਤਾ ਦਿਵਸ ਪਰੇਡ' 'ਚ ਹਿੱਸਾ ਲੈਣਗੇ, ਇਕ ਤਕਨੀਕੀ ਪ੍ਰਦਰਸ਼ਨ ਸਥਾਨ ਦਾ ਦੌਰਾ ਕਰਨਗੇ। 2014 ਤੋਂ ਹਰ ਸਾਲ 31 ਅਕਤੂਬਰ ਨੂੰ 'ਰਾਸ਼ਟਰੀ ਏਕਤਾ ਦਿਵਸ' ਦੇ ਰੂਪ 'ਚ ਮਨਾਇਆ ਜਾਂਦਾ ਹੈ।

ਅੱਜ ਤੋਂ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਵੰਡ ਜਾਵੇਗਾ ਜੰਮੂ-ਕਸ਼ਮੀਰ
ਜੰਮੂ-ਕਸ਼ਮੀਰ ਨੂੰ ਮਿਲਿਆ ਸੂਬੇ ਦਾ ਦਰਜਾ ਅੱਜ ਖਤਮ ਹੋ ਜਾਵੇਗਾ ਤੇ ਇਸ ਦੇ ਨਾਲ ਹੀ ਉਸ ਨੂੰ ਰਸਮੀ ਤੌਰ 'ਤੇ 2 ਕੇਂਦਰ ਸ਼ਾਸਤ ਸੂਬਿਆਂ 'ਚ ਵੰਡ ਦਿੱਤਾ ਜਾਵੇਗਾ। ਜੰਮੂ ਕਸ਼ਮੀਰ ਦੀ ਵਿਧਾਨ ਸਭਾ ਹੋਵੇਗੀ ਜਿਸ 'ਚ 114 ਸੀਟਾਂ ਹੋਣਗੀਆਂ ਅਤੇ ਉਥੇ ਦਾ ਸ਼ਾਸਨ ਮਾਡਲ ਦਿੱਲੀ ਅਤੇ ਪੁੱਡੁਚੇਰੀ ਤੇ ਆਧਾਰਿਤ ਹੋਵੇਗਾ। ਜਦਕਿ ਲੱਦਾਖ ਦੀ ਵਿਧਾਨ ਸਭਾ ਨਹੀਂ ਹੋਵੇਗੀ ਅਤੇ ਇਹ ਉਪ ਰਾਜਪਾਲ ਦੇ ਜ਼ਰੀਏ ਸਿੱਧਾ ਕੇਂਦਰੀ ਗ੍ਰਹਿ ਮੰਤਰਾਲਾ ਦੇ ਅਧੀਨ ਰਹੇਗਾ।

ਗਿਰੀਸ਼ ਚੰਦਰ ਮੁਰਮੂ ਤੇ ਆਰ. ਕੇ. ਮਾਥੁਰ ਚੁੱਕਣਗੇ ਉਪ ਰਾਜਪਾਲ ਅਹੁਦੇ ਦੀ ਸਹੁੰ
ਜੰਮੂ-ਕਸ਼ਮੀਰ ਤੇ ਲੱਦਾਖ ਕੇਂਦਰ ਸ਼ਾਸਤ ਸੂਬੇ ਦੇ ਨਵੇਂ ਉੱਪ ਰਾਜਪਾਲ (ਐੱਲ. ਜੀ.) ਕ੍ਰਮਵਾਰ ਗਿਰੀਸ਼ ਚੰਦਰ ਮੁਰਮੂ ਤੇ ਆਰ. ਕੇ. ਮਾਥੁਰ ਅੱਜ ਅਹੁਦਾ ਸੰਭਾਲਣਗੇ। ਇਸ ਸਬੰਧ 'ਚ ਸ੍ਰੀਨਗਰ ਤੇ ਲੇਹ 'ਚ 2 ਵੱਖ-ਵੱਖ ਸਹੁੰ ਚੁੱਕ ਸਮਾਰੋਹਾਂ ਦਾ ਆਯੋਜਨ ਕੀਤਾ ਜਾਵੇਗਾ। ਜੰਮੂ-ਕਸ਼ਮੀਰ ਹਾਈ ਕੋਰਟ ਦੇ ਚੀਫ ਜਸਟਿਸ ਸ੍ਰੀਮਤੀ ਗੀਤਾ ਮਿੱਤਲ ਮੁਰਮੂ ਤੇ ਮਾਥੁਰ ਦੋਵਾਂ ਨੂੰ ਸਹੁੰ ਚੁਕਾਉਣਗੇ।

ਦਿੱਲੀ 'ਚ ਰਨ ਫਾਰ ਯੂਨਿਟੀ ਦਾ ਆਯੋਜਨ ਅੱਜ
'ਰਨ ਫਾਰ ਯੂਨਿਟੀ' 'ਚ ਹਿੱਸਾ ਲੈ ਰਹੇ ਲੋਕਾਂ ਦੀ ਸੁਵਿਧਾ ਦਾ ਖਿਆਲ ਰੱਖਦੇ ਹੋਏ ਦਿੱਲੀ ਮੈਟਰੋ ਦੀਆਂ ਸੇਵਾਵਾਂ ਅੱਜ ਸਮੇਂ ਤੋਂ ਪਹਿਲਾਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੁਤੰਤਰਤਾ ਸੇਨਾਨੀ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ਦੀ ਯਾਦ 'ਚ ਰੱਖੀ ਗਈ ਇਸ ਦੌੜ ਨੂੰ ਇਥੇ ਮੇਜਰ ਧਿਆਨਚੰਦ ਰਾਸ਼ਟਰੀ ਸਟੇਡੀਅਮ ਤੋਂ ਹਰੀ ਝੰਡੀ ਦਿਖਾਈ ਜਾਵੇਗੀ।

ਸ਼ਿਵ ਸੇਨਾ ਅੱਜ ਚੁਣੇਗੀ ਵਿਧਾਇਕ ਦਲ ਦਾ ਨੇਤਾ
ਮਹਾਰਾਸ਼ਟਰ 'ਚ ਸ਼ਿਵ ਸੇਨਾ ਦੇ ਨਵੇਂ ਚੁਣੇ ਗਏ ਵਿਧਾਇਕ ਅੱਜ ਵਿਧਾਇਕ ਦਲ ਦਾ ਨੇਤਾ ਚੁਣਨਗੇ। ਸੂਬਾ ਵਿਧਾਨ ਸਭਾ ਚੋਣ ਦੇ ਨਤੀਜੇ ਕੁਝ ਦਿਨ ਪਹਿਲਾਂ ਐਲਾਨ ਹੋਏ ਸਨ। ਸ਼ਿਵ ਸੇਨਾ ਦੇ ਇਕ ਨੇਤਾ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਸਬੰਧ 'ਚ ਇਕ ਬੈਠਕ ਮੱਧ ਮੁੰਬਈ ਸਥਿਤ ਸ਼ਿਵ ਸੇਨਾ ਭਵਨ 'ਚ ਆਯੋਜਿਤ ਹੋਵੇਗੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਦੇਵਧਰ ਟਰਾਫੀ ਕ੍ਰਿਕਟ ਟੂਰਨਾਮੈਂਟ-2019
ਬੈਡਮਿੰਟਨ : ਏ. ਟੀ. ਪੀ. ਮਾਸਟਰਸ 1000 ਰੋਲੈਕਸ ਪੈਰਿਸ-2019
ਫੁੱਟਬਾਲ : ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ-2019


Inder Prajapati

Content Editor

Related News