ਅੱਜ PM ਮੋਦੀ ਨਾਲ ਮੁਲਾਕਾਤ ਕਰਨਗੇ ਸ਼੍ਰੀਲੰਕਾ ਦੇ ਰਾਸ਼ਟਰਪਤੀ (ਪੜ੍ਹੋ 29 ਨਵੰਬਰ ਦੀਆਂ ਖਾਸ ਖਬਰਾਂ)

11/29/2019 2:34:52 AM

ਨਵੀਂ ਦਿੱਲੀ — ਸ਼੍ਰੀਲੰਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਗੋਟਬਾਆ ਰਾਜਪਕਸ਼ੇ ਕਰੀਬ ਹਫਤੇ ਭਰ ਪਹਿਲਾਂ ਸੱਤਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ ਦੇ ਤਹਿਤ ਵੀਰਵਾਰ ਨੂੰ ਇਥੇ ਪਹੁੰਚੇ। ਉਨ੍ਹਾਂ ਨੇ ਆਪਣੀ ਇਸ ਯਾਤਰਾ ਦੇ ਜ਼ਰੀਏ ਦੋਵਾਂ ਦੇਸ਼ਾਂ ਵਿਚਾਲੇ ਦੋ-ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਹਨ। ਰਾਜਪਕਸ਼ੇ ਦੋਵਾਂ ਦੇਸ਼ਾਂ ਦੇ ਸਬੰਧ ਮਜ਼ਬੂਤ ਕਰਨ ਦੇ ਤਰੀਕੇ ਲੱਭਣ ਲਈ ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਨਗੇ।

ਐੱਚ.ਆਰ.ਡੀ. ਮੰਤਰਾਲਾ ਅੱਗੇ ਅੱਜ ਪ੍ਰਦਰਸ਼ਨ ਕਰੇਗਾ ਜੇ.ਐੱਨ.ਯੂ. ਵਿਦਿਆਰਥੀ ਸੰਘ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ ਅੱਜ ਮਨੁੱਖੀ ਸੰਸਥਾਨ ਵਿਕਾਸ ਮੰਤਰਾਲਾ ਦੇ ਬਾਹਰ ਪ੍ਰਦਰਸ਼ਨ ਕਰੇਗਾ ਅਤੇ ਯੂਨੀਵਰਸਿਟੀ ਦਾ ਸੰਚਾਲਨ ਬਹਾਲ ਕਰਨ ਲਈ ਗਠਿਤ ਇਕ ਕਮੇਟੀ ਦੀਆਂ ਸਿਫਾਰਿਸ਼ਾਂ ਜਨਤਕ ਕਰਨ ਦੀ ਮੰਗ ਕੀਤੀ ਜਾਵੇਗੀ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦੱਸਿਆ ਕਿ ਅੱਜ ਇਹ ਪ੍ਰਦਰਸ਼ਨ ਕੀਤਾ ਜਾਵੇਗਾ।

ਅੱਜ ਤੋਂ ਸ਼ੁਰੂ ਹੋਵੇਗੀ ਦਿੱਲੀ ਦੇ ਨਿੱਜੀ ਸਕੂਲਾਂ 'ਚ ਦਾਖਲੇ ਦੀ ਪ੍ਰਕਿਰਿਆ
ਦਿੱਲੀ ਦੇ 1600 ਨਿੱਜੀ ਸਕੂਲਾਂ 'ਚ ਨਰਸਰੀ 'ਚ ਦਾਖਲੇ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ। ਦਿੱਲੀ ਸਰਕਾਰ ਦੇ ਸਿੱਖਿਆ ਡਾਇਰੈਕਟੋਰੇਟ ਨੇ ਪਿਛਲੇ ਹਫਤੇ ਇਕ ਟਾਇਮ ਟੇਬਲ ਜਾਰੀ ਕੀਤਾ ਸੀ ਜਿਸ ਮੁਤਾਬਕ ਅਰਜ਼ੀ ਜਮਾਂ ਕਰਨ ਦੀ ਆਖਰੀ ਤਰੀਕ 27 ਦਸੰਬਰ ਹੈ। ਚੁਣੇ ਗਏ ਬੱਚਿਆਂ ਦੀ ਪਹਿਲੀ ਤੇ ਦੂਜੀ ਸੂਚੀ 24 ਜਨਵਰੀ ਅਤੇ 12 ਫਰਵਰੀ ਨੂੰ ਜਾਰੀ ਹੋਵੇਗੀ ਅਤੇ ਇਹ ਦਾਖਲਾ ਪ੍ਰਕਿਰਿਆ 16 ਮਾਰਚ ਨੂੰ ਖਤਮ ਹੋ ਜਾਵੇਗੀ।

ਗ੍ਰਹਿ ਮੰਤਰਾਲਾ ਨੇ ਪੂਰਬੀ ਉੱਤਰੀ ਸੰਗਠਨਾਂ ਨੂੰ ਵਾਰਤਾ ਲਈ ਦਿੱਤਾ ਸੱਦਾ
ਗ੍ਰਹਿ ਮੰਤਰਾਲਾ ਨੇ ਨਾਗਰਿਕਤਾ ਐਕਟ 'ਚ ਸੋਧ 'ਤੇ ਅਗਲੇ ਦੋ ਦਿਨਾਂ ਤਕ ਚਰਚਾ ਲਈ ਪੂਰਬੀ ਉੱਤਰ ਦੇ ਸਾਮਾਜਿਕ ਸੱਭਿਆਚਾਰ ਸੰਸਥਾਵਾਂ, ਵਿਦਿਆਰਥੀ ਸੰਗਠਨਾਂ ਅਤੇ ਸਿਆਸੀ ਦਲਾਂ ਨੂੰ ਸੱਦਾ ਭੇਜਿਆ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਗੱਲਬਾਤ ਦੇ ਜ਼ਰੀਏ ਅੱਜ ਅਤੇ ਕੱਲ ਜਿਨ੍ਹਾਂ ਸੰਗਠਨਾਂ ਨੂੰ ਸੱਦਾ ਭੇਜਿਆ ਗਿਆ ਹੈ। ਉਨ੍ਹਾਂ 'ਚ ਨਾਰਥ ਈਸਟ ਸਟੂਡੈਂਟ ਆਰਗੇਨਾਇਜੇਸ਼ਨ, ਆਲ ਬੋਡੋ ਸਟੂਡੈਂਟ ਯੂਨੀਅਨ ਤੇ ਮੇਘਾਲਿਆ, ਨਾਗਾਲੈਂਡ ਅਤੇ ਅਰੂਣਾਚਲ ਪ੍ਰਦੇਸ਼ ਦੇ ਵਿਦਿਆਰਥੀ ਸ਼ਾਮਲ ਹਨ।

ਮਹਾਰਾਸ਼ਟਰ ਦੀ ਸਿਆਸਤ 'ਤੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ
ਸੁਪਰੀਮ ਕੋਰਟ ਮਹਾਰਾਸ਼ਟਰ 'ਚ ਸ਼ਿਵ ਸੇਨਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਅਤੇ ਕਾਂਗਰਸ ਦੀ ਸੰਯੁਕਤ ਸਰਕਾਰ ਦੇ ਗਠਨ ਖਿਲਾਫ ਦਾਇਰ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ। ਜੱਜ ਐੱਨ.ਵੀ. ਰਮਨ ਦੀ ਪ੍ਰਧਾਨਗੀ ਵਾਲੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰੇਗੀ। ਇਸੇ ਬੈਂਚ ਨੇ ਮਹਾਰਾਸ਼ਟਰ 'ਚ ਤਿੰਨਾਂ ਦਲਾਂ ਦੇ ਗਠਨ ਦੀ ਪਟੀਸ਼ਨ 'ਤੇ 27 ਨਵੰਬਰ ਨੂੰ ਸੂਬਾ ਵਿਧਾਨ ਸਭਾ 'ਚ ਫਲੋਰ ਟੈਸਟ ਦਾ ਆਦੇਸ਼ ਦਿੱਤਾ ਸੀ।


Inder Prajapati

Content Editor

Related News