PM ਮੋਦੀ ਅੱਜ ਕਰਨਗੇ ''ਮਨ ਕੀ ਬਾਤ'' ''ਚ ''ਜਨ ਕੀ ਬਾਤ'' (ਪੜ੍ਹੋ 28 ਜੁਲਾਈ ਦੀਆਂ ਖਾਸ ਖਬਰਾਂ)

Sunday, Jul 28, 2019 - 02:23 AM (IST)

PM ਮੋਦੀ ਅੱਜ ਕਰਨਗੇ ''ਮਨ ਕੀ ਬਾਤ'' ''ਚ ''ਜਨ ਕੀ ਬਾਤ'' (ਪੜ੍ਹੋ 28 ਜੁਲਾਈ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਕਾਸ਼ਵਾਣੀ 'ਤੇ ਆਪਣੇ ਮਾਸਿਰ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' 'ਚ ਰਾਸ਼ਟਰ ਨੂੰ ਸੰਬੋਧਿਤ ਕਰਨਗੇ। ਰੇਡੀਓ 'ਤੇ ਸਵੇਰੇ 11.00 ਵਜੇ ਹੋਣ ਵਾਲੇ ਇਸ ਪ੍ਰੋਗਰਾਮ ਨੂੰ ਆਕਾਸ਼ਵਾਣੀ ਤੇ ਦੂਰਦਰਸ਼ਨ ਤੇ ਐੱਫ.ਐੱਮ. ਰੇਡੀਓ ਦੇ ਸਾਰੇ ਚੈਨਲਾਂ ਪ੍ਰਸਾਰਿਤ ਕਰਦੇ ਹਨ।

ਗ੍ਰਾਉਂਡ ਬ੍ਰੇਕਿੰਗ ਸੈਰੇਮਨੀ 'ਚ ਸ਼ਿਰਕਤ ਕਰਨਗੇ ਗ੍ਰਹਿ ਮੰਤਰੀ ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ 'ਚ ਅੱਜ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਆਯੋਜਿਤ ਗ੍ਰਾਉਂਡ ਬ੍ਰੇਕਿੰਗ ਸੈਰੇਮਨੀ ਦੇ ਦੂਜੇ ਪੜਾਅ 'ਚ 65 ਹਜ਼ਾਰ ਕਰੋੜ ਰੁਪਏ ਦੀ 292 ਪ੍ਰੋਜਕੈਟਾਂ ਦੀ ਨੀਂਹ ਰੱਖੀ ਜਾਵੇਗੀ। ਇੰਦਿਰਾ ਗਾਂਧੀ ਸਟੇਡੀਅਮ 'ਚ ਹੋਣ ਵਾਲੇ ਇਸ ਸਮਾਗਮ ਨੂੰ ਲੈ ਕੇ ਸਰਕਾਰ ਦਾ ਦਾਅਵਾ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਢਾਈ ਲੱਖ ਨੌਕਰੀਆਂ ਮਿਲਣਗੀਆਂ।

ਕਰਨਾਟਕ 'ਚ ਭਾਜਪਾ ਵਿਧਾਇਕ ਦਲ ਦੀ ਬੈਠਕ ਅੱਜ
ਕਰਨਾਟਕ 'ਚ ਬੀ.ਐੱਸ. ਯੇਦੁਰੱਪਾ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਹੁਣ ਐਤਵਾਰ ਨੂੰ ਬੈਂਗਲੁਰੂ 'ਚ ਭਾਰਤੀ ਜਨਤਾ ਪਾਰਟੀ ਵਿਧਾਇਕ ਦਲ ਦੀ ਬੈਠਕ ਹੋਵੇਗੀ। ਇਸ ਬੈਠਕ 'ਚ ਵਿਧਾਨ ਸਭਾ 'ਚ ਯੇਦੁਰੱਪਾ ਦੇ ਵਿਸ਼ਵਾਸ ਮਤ ਹਾਸਲ ਕਰਨ ਅਤੇ ਮੰਤਰੀ ਅਹੁਦੇ ਨੂੰ ਲੈ ਕੇ ਚਰਚਾ ਹੋ ਸਕਦੀ ਹੈ।

ਤਿੰਨ ਦਿਨੀਂ  ਮੋਜਾਮਬਿਕ ਦੌਰੇ 'ਤੇ ਰੱਖਿਆ ਮੰਤਰੀ
ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਤੋਂ ਮੋਜਾਮਬਿਕ ਦੇ ਤਿੰਨ ਦਿਨੀਂ ਦੌਰੇ 'ਤੇ ਜਾ ਰਹੇ ਹਨ ਜਿਥੇ ਰੱਖਿਆ ਸਹਿਯੋਗ ਵਧਾਉਣ ਲਈ ਉਹ ਤਿੰਨ ਦੋ-ਪੱਖੀ ਸਮਝੌਤੇ 'ਤੇ ਦਸਤਖਤ ਕਰਨਗੇ। ਰੱਖਿਆ ਮੰਤਰੀ ਬਣਨ ਤੋਂ ਬਾਅਦ ਇਹ ਉਨ੍ਹਾਂ ਦਾ ਪਹਿਲਾ ਵਿਦੇਸ਼ ਦੌਰਾ ਹੈ। ਰੱਖਿਆ ਮੰਤਰਾਲਾ ਨੇ ਕਿਹਾ ਕਿ ਮੋਜਾਮਬਿਕ ਦੌਰੇ ਦੌਰਾਨ ਸਿੰਘ ਉਥੇ ਦੇ ਰਾਸ਼ਟਰਪਤੀ, ਰੱਖਿਆ ਮੰਤਰੀ, ਵਿਦੇਸ਼ ਮੰਤਰੀ ਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਕਰਨਗੇ। ਮੰਤਰਾਲਾ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਤਿੰਨ ਸਮਝੌਤਿਆਂ 'ਤੇ ਦਸਤਖਤ ਹੋਣਗੇ।


author

Inder Prajapati

Content Editor

Related News