ਮਹਾਰਾਸ਼ਟਰ-ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ (ਪੜ੍ਹੋ 24 ਅਕਤੂਬਰ ਦੀਆਂ ਖਾਸ ਖਬਰਾਂ)

10/24/2019 2:13:50 AM

ਨਵੀਂ ਦਿੱਲੀ — ਅੱਜ ਦੇਸ਼ਭਰ ਦੀਆਂ ਨਜ਼ਰਾਂ ਮਹਾਰਾਸ਼ਟਰ ਅਤੇ ਹਰਿਆਣਾ 'ਤੇ ਰਹਿਣਗੀਆਂ। ਅੱਜ ਇਹ ਤੈਅ ਹੋ ਜਾਵੇਗਾ ਕਿ ਇਨ੍ਹਾਂ ਦੋਵਾਂ ਸੂਬਿਆਂ 'ਚ ਬੀਜੇਪੀ ਦੀ ਸਰਕਾਰ ਬਣੀ ਰਹੇਗੀ ਜਾਂ ਫਿਰ ਕਿਸੇ ਹੋਰ ਨੂੰ ਮੌਕਾ ਮਿਲੇਗਾ? ਇਨ੍ਹਾਂ ਦੋਹਾਂ ਸੂਬਿਆਂ 'ਚ ਵਿਧਾਨ ਸਭਾ ਚੋਣ ਦੇ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗਾ।

ਦੇਸ਼ਭਰ 'ਚ ਹੋਏ ਉਪ ਚੋਣਾਂ ਦੇ ਅੱਜ ਆਉਣਗੇ ਨਤੀਜੇ
ਦੇਸ਼ ਦੇ 18 ਸੂਬਿਆਂ ਦੀ 51 ਵਿਧਾਨ ਸਭਾ ਅਤੇ ਦੋ ਲੋਕਸਭਾ ਸੀਟਾਂ ਲਈ ਹੋਏ  ਉਪ ਚੋਣਾਂ 'ਚ ਵੋਟਾਂ ਦੀ ਗਿਣਤੀ ਅੱਜ ਹੋਵੇਗੀ। ਇਨ੍ਹਾਂ ਸੀਟਾਂ 'ਚੋਂ ਕਰੀਬ 30 ਸੀਟ ਭਾਜਪਾ ਅਤੇ ਉਸ ਦੇ ਸਹਿਯੋਗੀ ਦੇ ਕੋਲ ਹਨ। ਉਥੇ ਹੀ 12 ਸੀਟਾਂ ਕਾਂਗਰਸ ਅਥੇ ਬਾਕੀ ਹੋਰ ਖੇਤਰੀ ਪਾਰਟੀਆਂ ਦੇ ਕੋਲ ਹਨ। ਉਪ ਚੋਣਾਂ ਪਾਰਟੀ ਲਈ ਵੱਕਾਰ ਦੀ ਲੜਾਈ ਹੈ ਕਿਉਂਕਿ ਨਤੀਜੇ ਵਿਧਾਨ ਸਭਾ ਦੇ ਗਣਿਤ ਨੂੰ ਆਂਸ਼ਿਕ ਰੂਪ ਨਾਲ ਹੀ ਬਦਲ ਸਕਣਗੇ।

ਪੀ.ਐੱਮ. ਮੋਦੀ ਅੱਜ ਜਾਣਗੇ ਆਪਣੇ ਸੰਸਦੀ ਖੇਤਰ ਵਾਰਾਣਸੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਦੌਰੇ 'ਤੇ ਜਾਣਗੇ। ਮੋਦੀ ਨੇ ਮੰਗਲਵਾਰ ਨੂੰ ਟਵੀਟਰ 'ਤੇ ਇਸ ਦੀ ਜਾਣਕਾਰੀ ਦਿੱਤੀ। ਮੋਦੀ ਨੇ ਲਿਖਿਆ, '24 ਅਕਤੂਬਰ ਨੂੰ ਮੈਂ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਵਰਕਰਾਂ ਨਾਲ ਗੱਲਬਾਤ ਕਰਾਂਗਾ। ਇਸ 'ਚ ਸ਼ਾਮਲ ਹੋਣ ਲਈ ਮੈਂ ਆਪਣੇ ਸਾਰੇ ਵਰਕਰਾਂ ਨੂੰ ਸੱਦਾ ਦਿੰਦਾ ਹਾਂ, ਤੁਹਾਡੇ ਕੋਲ ਕੋਈ ਸੁਝਾਅ ਜਾਂ ਸਵਾਲ ਹੋਵੇ ਤਾਂ ਉਸ ਨੂੰ ਨਮੋ ਐਪ 'ਤੇ ਸਾਂਝਾ ਕਰ ਸਕਦੇ ਹਾਂ।'

ਜੰਮੂ-ਕਸ਼ਮੀਰ 'ਚ ਬੀ.ਡੀ.ਸੀ. ਚੋਣ ਅੱਜ
ਜੰਮੂ ਕਸ਼ਮੀਰ 'ਚ ਪਹਿਲੀ ਵਾਰ ਅੱਜ ਹੋਣ ਵਾਲੇ ਬਲਾਕ ਵਿਕਾਸ ਪ੍ਰੀਸ਼ਦ (ਬੀ.ਡੀ.ਸੀ.) ਚੋਣ 'ਚ 1,065 ਉਮੀਦਵਾਰ ਮੈਦਾਨ 'ਚ ਹਨ ਜਦਕਿ ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀ.ਡੀ.ਪੀ. ਚੋਣ ਦਾ ਬਾਈਕਾਟ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬੀ.ਡੀ.ਸੀ. ਦੇ ਪ੍ਰਧਾਨਾਂ ਦੀ ਚੋਣ ਕਰਨ ਵਾਲੇ ਕੁਲ ਵੋਟਰ 26,629 ਹੈ ਜਿਨ੍ਹਾਂ 'ਚ 8,313 ਔਰਤਾਂ ਅਤੇ 18,316 ਪੁਰਸ਼ ਹਨ।

ਕ੍ਰਿਸ਼ਟੀਅਨ ਮਿਸ਼ੇਲ ਦੀ ਜ਼ਮਾਨਤ 'ਤੇ ਦਿੱਲੀ ਹਾਈ ਕੋਰਟ ਕਰੇਗਾ ਸੁਣਵਾਈ
ਵੀ.ਆਈ.ਪੀ. ਅਗਸਤਾ ਵੈਸਟਲੈਂਡ ਹੈਲੀਕਾਪਟਰ ਘਪਲਾ ਮਾਮਲੇ 'ਚ ਕਥਿਤ ਵਿਚੋਲੀਏ ਕ੍ਰਿਸ਼ਟੀਅਨ ਮਿਸ਼ੇਲ ਜੇਮਸ ਖਿਲਾਫ ਸੀ.ਬੀ.ਆਈ. ਅਤੇ ਈ.ਡੀ. ਵੱਲੋਂ ਦਰਜ ਭ੍ਰਿਸ਼ਟਾਚਾਰ ਅਤੇ ਧਨਸੋਧ ਮਾਮਲਿਆਂ 'ਚ ਉਸ ਦੀ ਜ਼ਮਾਨਤ ਪਟੀਸ਼ਨ 'ਤੇ ਦਿੱਲੀ ਹਾਈ ਕੋਰਟ ਅੱਜ ਸੁਣਵਾਈ ਕਰੇਗਾ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ-2019
ਫੁੱਟਬਾਲ : ਇੰਡੀਅਨ ਸੁਪਰ ਲੀਗ ਫੁੱਟਬਾਲ ਟੂਰਨਾਮੈਂਟ-2019/20
ਕ੍ਰਿਕਟ : ਸਕਾਟਲੈਂਡ ਬਨਾਮ ਬਰਮੂਡਾ (ਟਵੰਟੀ-20)


Inder Prajapati

Content Editor

Related News