ਨਵੇਂ ਸੀ.ਬੀ.ਆਈ. ਮੁਖੀ ਦੀ ਚੋਣ ਲਈ ਬੈਠਕ ਅੱਜ (ਪੜ੍ਹੋ 24 ਜਨਵਰੀ ਦੀਆਂ ਖਾਸ ਖਬਰਾਂ)

01/24/2019 2:15:48 AM

ਨਵੀਂ ਦਿੱਲੀ/ਜਲੰਧਰ— ਸੀ.ਬੀ.ਆਈ. ਦੇ ਨਵੇਂ ਡਾਇਰੈਕਟਰ ਦੀ ਚੋਣ ਲਈ ਅੱਜ ਹਾਈ ਲੈਵਲ ਸਲੈਕਸ਼ਨ ਕਮੇਟੀ ਦੀ ਬੈਠਕ ਹੋਵੇਗੀ। ਇਸ ਕਮੇਟੀ ਦੇ ਪ੍ਰਧਾਨ ਪੀ.ਐੱਮ. ਮੋਦੀ ਹੋਣਗੇ। ਭਾਰਤ ਦੇ ਚੀਫ ਜਸਟਿਸ ਤੇ ਲੋਕ ਸਭਾ 'ਚ ਕਾਂਗਰਸ ਨੇਤਾ ਮੱਲਿਕਾਰਜੁਨ ਖੜਗੇ ਇਸ ਕਮੇਟੀ ਦੇ ਮੈਂਬਰ ਹਨ।

ਮਾਰੀਸ਼ਸ ਦੇ ਪ੍ਰਧਾਨ ਮੰਤਰੀ ਪ੍ਰਯਾਗਰਾਜ ਦੌਰੇ 'ਤੇ
ਜ਼ਿਲਾ ਸੂਚਨਾ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਕ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਜਗਨਨਾਥ ਅੱਜ ਵਾਰਾਣਸੀ ਤੋਂ ਜਹਾਜ਼ ਰਾਹੀਂ ਪ੍ਰਯਾਗਰਾਜ ਆਉਣਗੇ ਤੇ ਦੁਪਿਹਰ 12:30 ਵਜੇ ਇਥੋਂ ਚਲੇ ਜਾਣਗੇ। ਮਾਰੀਸ਼ਸ ਦੇ ਪ੍ਰਧਾਨ ਮੰਤਰੀ ਤੋਂ ਇਲਾਵਾ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਦਾ ਵੀ ਕੁੰਭ ਮੇਲੇ 'ਚ ਆਉਣ ਦਾ ਪ੍ਰੋਗਰਾਮ ਹੈ।

ਪਟਨਾ 'ਚ ਹੋਵੇਗਾ ਰਾਸ਼ਟਰੀ ਫਾਰੈਂਸਿਕ ਕਾਨਫਰੰਸ
ਬਿਹਾਰ ਉਦਯੋਗਿਕ ਐਸੋਸੀਏਸ਼ਨ ਅੱਜ ਪ੍ਰਦੇਸ਼ 'ਚ ਪਹਿਲੀ ਵਾਰ ਰਾਸ਼ਟਰੀ ਫਾਰੈਂਸਿਕ ਆਯੋਜਿਤ ਕਰਵਾ ਰਿਹਾ ਹੈ। ਫਾਰੈਂਸਿਕ ਇਨਵੈਸਟੀਗੇਸ਼ਨ ਐਂਡ ਕੰਸਲਟੈਂਸੀ ਸਰਵਸਿਸ ਦੇ ਪ੍ਰਬੰਧਕ ਨਿਸ਼ਾਂਤ ਸਿੰਘ ਨੇ ਮੰਗਲਵਾਰ ਨੂੰ ਦੱਸਿਆ ਕਿ ਪੁਰਾਣੇ ਸਕੱਤਰੇਤ ਸਥਿਤ ਕਨਵੈਂਸ਼ਨ ਬਿਲਡਿੰਗ 'ਚ ਆਯੋਜਿਤ ਹੋਣ ਵਾਲੇ ਇਸ ਇਕ ਦਿਨਾਂ ਸੰਮੇਲਨ 'ਚ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ, ਲੋਕ ਸਿਹਤ ਇੰਜੀਨੀਅਰ ਮੰਤਰੀ ਵਿਨੋਦ ਨਾਰਾਇਣ ਝਾ ਦੇ ਵੀ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਪੀ.ਐੱਸ.ਐੱਲ.ਵੀ.-ਸੀ44 ਅੱਜ ਹੋਵੇਗਾ ਲਾਂਚ
ਸ਼੍ਰੀ ਹਰੀਕੋਟਾ ਲਾਂਚ ਕੇਂਦਰ ਤੋਂ ਵੀਰਵਾਰ ਨੂੰ ਪੀ.ਐੱਸ.ਐੱਲ.ਵੀ.-ਸੀ44 ਲਾਂਚ ਕੀਤਾ ਜਾਵੇਗਾ। ਭਾਰਤੀ ਪੋਲਰ ਰਾਕੇਟ ਪੀ.ਐੱਸ.ਐੱਲ.ਵੀ.-ਸੀ44 ਵਿਦਿਆਰਥੀਆਂ ਵੱਲੋਂ ਵਿਕਸਿਤ ਕਲਾਮਸੈਟ ਤੇ ਪ੍ਰਿਥਵੀ ਦੀਆਂ ਤਸਵੀਰਾਂ ਲੈਣ 'ਚ ਸਮਰੱਥ ਮਾਇਕ੍ਰੋਸੈਟ-ਆਰ ਨੂੰ ਲੈ ਕੇ ਉਡਾਣ ਭਰੇਗਾ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਮਹਿਲਾ ਕ੍ਰਿਕਟ : ਭਾਰਤ ਬਨਾਮ ਨਿਊਜ਼ੀਲੈਂਡ (ਪਹਿਲਾ ਵਨ ਡੇ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2018/19
ਕੁਸ਼ਤੀ : ਪ੍ਰੋ ਕੁਸ਼ਤੀ ਲੀਗ-2019


Inder Prajapati

Content Editor

Related News