CAA ਮਾਮਲੇ ''ਚ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ (ਪੜ੍ਹੋ 22 ਜਨਵਰੀ ਦੀਆਂ ਖਾਸ ਖਬਰਾਂ)
Wednesday, Jan 22, 2020 - 02:01 AM (IST)
ਨਵੀਂ ਦਿੱਲੀ — ਸੁਪਰੀਮ ਕੋਰਟ ਸੋਧੇ ਨਾਗਰਿਕਤਾ ਕਾਨੂੰਨ ਦੀ ਸੰਵਿਧਾਨਕ ਵੈਧਤਾ ਨੂੰ ਪਰਖਣ ਦੀ ਅਪੀਲ ਕਰਨ ਵਾਲੀ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ। ਪ੍ਰਧਾਨ ਜੱਜ ਐੱਸ.ਏ. ਬੋਬੜੇ ਅਤੇ ਜੱਜ ਐੱਸ. ਅਬਦੁਲ ਨਜ਼ੀਰ ਅਤੇ ਜੱਜ ਸੰਜੀਵ ਖੰਨਾ ਦੀ ਬੈਂਚ ਨੇ ਕੇਂਦਰ ਨੂੰ ਵੱਖ-ਵੱਖ ਪਟੀਸ਼ਨਾਂ 'ਤੇ ਨੋਟਿਸ ਜਾਰੀ ਕੀਤਾ ਸੀ ਅਤੇ ਬੈਂਚ ਕਰੀਬ 140 ਪਟੀਸ਼ਨਾਂ 'ਤੇ ਸੁਣਵਾਈ ਕਰੇਗੀ।
ਪੀ.ਐੱਮ. ਮੋਦੀ ਅੱਜ ਕਰਨਗੇ ਸਮੀਖਿਆ ਬੈਠਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਰਗਰਮ ਪ੍ਰਸ਼ਾਸਨ ਅਤੇ ਵੱਖ-ਵੱਖ ਪ੍ਰੋਜੈਕਟਾਂ ਦੇ ਸਮੇਂ ਸਿਰ ਲਾਗੂ ਕਰਨ ਦੀ ਸਮੀਖਿਆ ਲਈ 32ਵੀਂ 'ਪ੍ਰਗਤੀ' ਬੈਠਕ ਦੀ ਪ੍ਰਧਾਨਗੀ ਕਰਨਗੇ। ਪ੍ਰਗਤੀ ਸੂਚਨਾ ਅਤੇ ਸੰਚਾਰ ਤਕਨੀਕੀ ਅਧਾਰਿਤ ਇਕ ਬਹੁਪੱਖੀ ਮੰਚ ਹੈ। ਇਕ ਅਧਿਕਾਰਕ ਬਿਆਨ ਮੁਤਾਬਕ ਪ੍ਰਗਤੀ ਦੇ ਪਿਛਲੇ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ 12 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਲਾਗਤ ਵਾਲੀ ਪ੍ਰੋਜੈਕਟਾਮ ਦੀ ਸਮੀਖਿਆ ਕੀਤੀ।
ਕੇਂਦਰੀ ਕੈਬਨਿਟ ਦੀ ਬੈਠਕ ਅੱਜ
ਕੇਂਦਰੀ ਮੰਤਰੀ ਮੰਡਲ ਅੱਜ 'ਨਿਰਯਾਤ ਕਰਜ਼ ਵਿਕਾਸ ਯੋਜਨਾ' ਨੂੰ ਮਨਜ਼ੂਰੀ ਦੇਣ 'ਤੇ ਵਿਚਾਰ ਕਰ ਸਕਦਾ ਹੈ। ਇਸ ਪ੍ਰੋਜੈਕਟ ਦਾ ਇਰਾਦਾ ਨਿਰਯਾਤਕਾਂ ਲਈ ਕਰਜ਼ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਅਤੇ ਕਰਜ਼ ਉਪਲੱਬਧਤਾ ਵਧਾਉਣਾ ਹੈ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਵਪਾਰਕ ਮੰਤਰਾਲਾ ਨੇ ਇਸ ਯੋਜਨਾ ਦੇ ਤਹਿਤ ਕੁਝ ਖੇਤਰ ਦੇ ਨਿਰਯਾਤਕਾਂ ਨੂੰ ਉਨ੍ਹਾਂ ਵੱਲੋਂ ਅਦਾ ਕੀਤਾ ਜਾਣ ਵਾਲੇ ਪ੍ਰੀਮੀਅਮ 'ਚ ਸਬਸਿਡੀ ਦੇਣ ਦਾ ਪ੍ਰਸਤਾਵ ਕੀਤਾ ਹੈ।
ਸੀ.ਏ.ਏ. ਦੀ ਸੁਣਵਾਈ ਨੂੰ ਲੈ ਕੇ ਪੂਰਬੀ ਉੱਤਰ ਦੀ 9 ਯੂਨੀਵਰਸਿਟੀਆਂ ਬੰਦ
ਪੂਰਬੀ ਉੱਤਰੀ ਖੇਤਰ ਦੇ 9 ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਸੋਧੇ ਨਾਗਰਿਕਤਾ ਕਾਨੂੰਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਦੇ ਮੱਦੇਨਜ਼ਰ ਅੱਜ ਸਾਰੇ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦਾ ਸੱਦਾ ਦਿੱਤਾ ਹੈ। ਅਦਾਲਤ ਸੀ.ਏ.ਏ. ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨਾਂ 'ਤੇ ਅੱਜ ਸੁਣਵਾਈ ਕਰਨ ਵਾਲਾ ਹੈ।
ਰਾਏਬਰੇਲੀ ਦੌਰੇ 'ਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 22 ਅਤੇ 23 ਜਨਵਰੀ ਨੂੰ ਆਪਣੇ ਸੰਸਦੀ ਖੇਤਰ ਰਾਏਬਰੇਲੀ ਦਾ ਦੌਰਾ ਕਰਨਗੀ। ਸੂਤਰਾਂ ਮੁਤਾਬਕ ਸੋਨੀਆ ਦੋ ਦਿਨਾਂ ਦੌਰੇ 'ਤੇ ਅੱਜ ਰਾਏਬਰੇਲੀ ਪਹੁੰਚਣਗੀ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵੀ ਇਕ ਦਿਨਾਂ ਦੌਰੇ 'ਤੇ ਰਾਏਬਰੇਲੀ ਜਾ ਰਹੀ ਹਨ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਜ਼ਿੰਬਾਬਵੇ ਬਨਾਮ ਸ਼੍ਰੀਲੰਕਾ (ਚੌਥਾ ਦਿਨ, ਪਹਿਲਾ ਮੈਚ)
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2019/20
'ਖੇਲੋ ਇੰਡੀਆ' ਯੂਥ ਖੇਡਾਂ-2020
ਬੈਡਮਿੰਟਨ : ਪ੍ਰੀਮੀਅਰ ਲੀਗ ਬੈਡਮਿੰਟਨ ਟੂਰਨਾਮੈਂਟ-2020