ਅੱਜ ਦੇਸ਼ ਭਰ ''ਚ ਮਨਾਇਆ ਜਾਵੇਗਾ ਹੋਲੀ ਦਾ ਤਿਉਹਾਰ (ਪੜ੍ਹੋ 21 ਮਾਰਚ ਦੀਆਂ ਖਾਸ ਖਬਰਾਂ)

Thursday, Mar 21, 2019 - 02:28 AM (IST)

ਅੱਜ ਦੇਸ਼ ਭਰ ''ਚ ਮਨਾਇਆ ਜਾਵੇਗਾ ਹੋਲੀ ਦਾ ਤਿਉਹਾਰ (ਪੜ੍ਹੋ 21 ਮਾਰਚ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਅੱਜ ਦੇਸ਼ ਭਰ 'ਚ ਹੋਲੀ ਦਾ ਤਿਉਹਾਰ ਕਾਫੀ ਉਤਸ਼ਾਹ ਦੇ ਧੂਮਧਾਮ ਨਾਲ ਮਨਾਇਆ ਜਾਵੇਗਾ। ਇਸ ਨੂੰ ਲੈ ਕੇ ਸੂਬੇ ਦੀ ਪੁਲਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਹਨ। ਕੁਝ ਦਿਨ ਬਾਅਦ ਹੋਣ ਵਾਲੇ ਚੋਣ ਨੂੰ ਧਿਆਨ 'ਚ ਰੱਖਦੇ ਹੋਏ ਹਰੇਕ ਤਰ੍ਹਾਂ ਦੀ ਸਾਵਧਾਨੀ ਵਰਤੀ ਜਾ ਰਹੀ ਹੈ।

ਮੁੱਖ ਮੰਤਰੀ ਪ੍ਰਮੋਦ ਸਾਵੰਤ ਅੱਜ ਪੀ.ਐੱਮ. ਨਾਲ ਕਰਨਗੇ ਮੁਲਾਕਾਤ
ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਵੀਰਵਾਰ ਨੂੰ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਸਾਵੰਤ ਨੇ ਗੋਆ ਵਿਧਾਨ ਸਭਾ 'ਚ ਹੋਏ ਸ਼ਕਤੀ ਪ੍ਰੀਖਣ 'ਚ ਭਾਜਪਾ ਨੀਤ ਸਰਕਾਰ ਦਾ ਬਹੁਮਤ ਸਾਬਿਤ ਕਰ ਦਿੱਤਾ। ਮਨੋਹਰ ਪਾਰੀਕਰ ਦੇ ਦਿਹਾਂਤ ਤੋਂ ਬਾਅਦ ਸਾਵੰਤ ਮੁੱਖ ਮੰਤਰੀ ਬਣਾਏ ਗਏ।

ਦਿੱਲੀ ਮੈਟਰੋ ਸੇਵਾ ਰਹੇਗੀ ਬੰਦ
ਅੱਜ ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਮੈਚਰੋ ਸਰਵਿਸ  2.30 ਵਜੇ ਤੋਂ ਬਾਅਦ ਸ਼ੁਰੂ ਹੋਵੇਗੀ। ਸਾਰੀਆਂ ਲਾਈਨਾਂ 'ਤੇ 2.30 ਵਜੇ ਤਕ ਸੇਵਾ ਬੰਦ ਰਹੇਗੀ ਅਤੇ ਉਸ ਤੋਂ ਬਾਅਦ ਆਮ ਤਰੀਕੇ ਨਾਲ ਸੰਚਾਲਨ ਕੀਤਾ ਜਾਵੇਗਾ। ਏਅਰਪੋਰਟ ਲਾਈਨ ਸਣੇ ਸਾਰੀਆਂ ਰੂਟਾਂ 'ਤੇ 2.30 ਵਜੇ ਤੋਂ ਪਹਿਲਾਂ ਮੈਟਰੋ ਨਹੀਂ ਚਲਾਈ ਜਾਵੇਗੀ।

ਅੱਜ ਲਾਂਚ ਹੋਵੇਗਾ ਦੇਸ਼ ਦਾ ਪਹਿਲਾਂ ਸਮਾਰਟਪੋਲ, 5ਜੀ ਸ਼ੁਰੂ ਕਰਨ 'ਚ ਮਿਲੇਗੀ ਮਦਦ
ਬੀ.ਐੱਸ.ਐੱਲ. ਤੇ ਨੋਕੀਆ ਦੇ ਸਹਿਯੋਗ ਨਾਲ ਬਣਿਆ ਦੇਸ਼ ਦਾ ਪਹਿਲਾਂ ਸਮਾਰਟਪੋਲ ਬਣ ਕੇ ਤਿਆਰ ਹੋ ਗਿਆ ਹੈ। ਜਾਣਕਾਰੀ ਮੁਤਾਬਕ ਇਸ ਸਮਾਰਟਪੋਲ ਦਾ ਸੰਚਾਲਨ ਅੱਜ ਸ਼ੁਰੂ ਹੋ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਸਮਾਰਟਪੋਲ ਨੋਕੀਆ ਦੇ ਇਨਿਸ਼ੀਏਟਿਵ ਇੰਟੈਲੀਜੈਂਟ ਇੰਫਰਾਸਟਰੱਕਚਰ ਟ੍ਰਾਂਸਫੋਰਮੇਸ਼ਨ ਪ੍ਰੋਗਰਾਮ ਦਾ ਹਿੱਸਾ ਹੈ। ਇਸ ਸਮਾਰਟਪੋਲ ਦੀ ਮਦਦ ਨਾਲ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਸਮੇਂ ਤੋਂ ਪਹਿਲਾਂ ਮਾਪ ਕੇ ਮੌਸਮ ਵਿਭਾਗ ਨੂੰ ਜਾਣਕਾਰੀ ਭੇਜ ਦੇਵੇਗਾ।

ਅੱਜ ਰਿਲੀਜ਼ ਹੋਵੇਗੀ 'ਕੇਸਰੀ'
ਅਕਸ਼ੇ ਕੁਮਾਰ ਦੀ ਫਿਲਮ 'ਕੇਸਰੀ' ਅੱਜ ਰਿਲੀਜ਼ ਹੋਵੇਗੀ। ਇਹ ਅਜਿਹੀ ਲੜਾਈ ਦੀ ਕਹਾਣੀ ਹੈ ਜਿਸ ਤੋਂ ਪੂਰੀ ਦੁਨੀਆ ਰੂ-ਬ-ਰੂ ਹੈ। ਇਸ ਲੜਾਈ ਨੂੰ ਦੁਨੀਆ ਦੀ 5 ਸਭ ਤੋਂ ਮਹਾਨ ਲੜਾਈਆਂ 'ਚ ਗਿਣਿਆ ਜਾਂਦਾ ਹੈ। ਇਹ ਲੜਾਈ ਬ੍ਰਿਟਿਸ਼ ਇੰਡੀਆ ਦੇ ਸਮੇਂ 'ਚ ਹੋਈ ਸੀ। ਸਿਰਫ 21 ਸਿੱਖਾਂ ਨੇ ਆਪਣੀ ਜਾਨ ਦਾਅ 'ਤੇ ਲਗਾ ਕੇ 10 ਹਜ਼ਾਰ ਅਫਗਾਨੀਆਂ ਨੂੰ ਹਰਾਇਆ ਸੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਬਾਸਕਟਬਾਲ : ਐੱਨ.ਬੀ.ਏ. ਬਾਸਕਟਬਾਲ ਲੀਗ-2018/19
ਟੈਨਿਸ : ਏ.ਟੀ.ਪੀ. 1000 ਮਿਆਮੀ ਓਪਨ-2019
ਫੁੱਟਬਾਲ : ਯੂ.ਈ.ਐੱਫ.ਏ. ਯੂਰੋ ਕੱਪ-2020 ਕੁਆਲੀਫਾਇੰਗ ਟੂਰਨਾਮੈਂਟ


author

Inder Prajapati

Content Editor

Related News