GST ਨੂੰ ਲੈ ਕੇ ਅਹਿਮ ਬੈਠਕ ਅੱਜ, ਹੋ ਸਕਦੇ ਹਨ ਵੱਡੇ ਐਲਾਨ (ਪੜ੍ਹੋ 20 ਸਤੰਬਰ ਦੀਆਂ ਖਾਸ ਖਬਰਾਂ)
Friday, Sep 20, 2019 - 02:07 AM (IST)
ਨਵੀਂ ਦਿੱਲੀ— ਜੀ.ਐੱਸ.ਟੀ. ਪ੍ਰੀਸ਼ਦ ਦੀ ਅਹਿਮ ਬੈਠਕ ਅੱਜ ਹੋਵੇਗੀ। ਬੈਠਕ 'ਚ ਰੈਵਨਿਊ ਅਤੇ ਆਰਥਿਕ ਵਾਧੇ ਨੂੰ ਗਤੀ ਦੇਣ ਦੀ ਜ਼ਰੂਰਤ ਨੂੰ ਧਿਆਨ 'ਚ ਰੱਖਣ 'ਚ ਹੋਏ ਟੈਕਸ ਭਾਰ ਨੂੰ ਹਲਕਾ ਕਰਨ ਦੇ ਮੁੱਦੇ 'ਤੇ ਵਿਚਾਰ ਕੀਤਾ ਜਾਵੇਗਾ। ਵੱਖ-ਵੱਖ ਉਦਯੋਗਾਂ ਦੀ ਜੀ.ਐੱਸ.ਟੀ. 'ਚ ਕਟੌਤੀ ਦੀ ਮੰਗ ਵਿਚਾਲੇ ਇਹ ਬੈਠਕ ਹੋ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ਵਾਲੀ ਜੀ.ਐੱਸ.ਟੀ. ਪ੍ਰੀਸ਼ਦ ਦੀ ਗੋਆ 'ਚ ਇਹ 37ਵੀਂ ਬੈਠਕ ਹੈ।
ਗੁਲਾਮ ਨਬੀ ਆਜ਼ਾਦ ਅੱਜ ਕਸ਼ਮੀਰ ਦੌਰੇ 'ਤੇ
ਸੀਨੀਅਰ ਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਹਟਾਏ ਜਾਣ ਤੋਂ ਬਾਅਦ ਪਹਿਲੇ ਦੌਰੇ 'ਤੇ ਸ਼ੁੱਕਰਵਾਰ ਨੂੰ ਸ਼੍ਰੀਨਗਰ ਜਾਣਗੇ। ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਜਾਣ ਦੀ ਉਨ੍ਹਾਂ ਦੀਆਂ ਤਿੰਨ ਕੋਸ਼ਿਸਾਂ ਨਾਕਾਮ ਹੋ ਗਈਆਂ ਸਨ ਅਤੇ ਉਨ੍ਹਾਂ ਨੂੰ ਹਵਾਈ ਅੱਡੇ ਤੋਂ ਵਾਪਸ ਭੇਜ ਦਿੱਤਾ ਗਿਆ ਸੀ।
ਦਲਾਈ ਲਾਮਾ ਸਕੂਲੀ ਬੱਚਿਆਂ ਨੂੰ ਕਰਨਗੇ ਸੰਬੋਧਿਤ
ਬੌਧ ਧਰਮ ਦੇ ਅਧਿਆਤਮਕ ਗੁਰੂ ਦਲਾਈ ਲਾਮਾ ਅੱਜ ਦਿੱਲੀ 'ਚ ਸਕੂਲੀ ਬੱਚਿਆਂ ਨੂੰ ਸੰਬੋਧਿਤ ਕਰਨਗੇ। ਇਸ ਦੌਰਾਨ ਉਹ ਬੱਚਿਆਂ ਨੂੰ ਧਰਮ ਨਾਲ ਸਬੰਧਿਤ ਪਾਠ ਪੜ੍ਹਾਉਣਗੇ। ਦੱਸ ਦਈਏ ਕਿ ਦਲਾਈ ਲਾਮਾ ਨੂੰ ਲੈ ਕੇ ਭਾਰਤ ਤੇ ਚੀਨ ਵਿਚਾਲੇ ਕੋਲਡ ਵਾਰ ਸ਼ੁਰੂ ਹੋ ਜਾਂਦਾ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ-2019
ਕ੍ਰਿਕਟ : ਅਫਗਾਨਿਸਤਾਨ ਬਨਾਮ ਜ਼ਿੰਬਾਬਵੇ (ਤਿਕੋਣੀ ਸੀਰੀਜ਼)
ਕਬੱਡੀ : ਪ੍ਰੋ ਕਬੱਡੀ ਲੀਗ-2019