ਅਯੁੱਧਿਆ ਮਾਮਲੇ ''ਤੇ ਅੱਜ ਸੁਣਵਾਈ ਕਰੇਗਾ ਸੁਪਰੀਮ ਕੋਰਟ (ਪੜ੍ਹੋ 2 ਅਗਸਤ ਦੀਆਂ ਖਬਰਾਂ)

08/02/2019 2:25:02 AM

ਨਵੀਂ ਦਿੱਲੀ— ਅਯੁੱਧਿਆ ਭੂਮੀ ਵਿਵਾਦ ਮਾਮਲੇ 'ਚ ਵਿਚੋਲਗੀ ਪੈਨਲ ਵੀਰਵਾਰ ਨੂੰ ਸੀਲਬੰਦ ਕਵਰ 'ਚ ਸੁਪਰੀਮ ਕੋਰਟ ਨੂੰ ਸਟੇਟਸ ਰਿਪੋਰਟ ਸੌਂਪ ਦਿੱਤੀ ਹੈ। ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ 'ਚ ਸੁਪਰੀਮ ਕੋਰਟ ਦੀ ਬੈਂਚ ਅੱਜ ਮਾਮਲੇ ਦੀ ਸੁਣਵਾਈ ਕਰੇਗੀ। ਰਾਮ ਜਨਮ ਭੂਮੀ ਤੇ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ 'ਚ ਸੁਪਰੀਮ ਕੋਰਟ ਨੇ 18 ਜੁਲਾਈ ਨੂੰ ਵਿਚੋਲਗੀ ਕਮੇਟੀ ਨੂੰ ਹਿੰਦੂ ਤੇ ਮੁਸਲਿਮ ਭਾਈਚਾਰੇ ਦੇ ਵਿਚਾਲੇ ਸਹਿਮਤੀ ਬਣਾਉਣ ਲਈ 31 ਜੁਲਾਈ ਤਕ ਵਾਰਤਾ ਜਾਰੀ ਰੱਖਣ ਦਾ ਆਦੇਸ਼ ਦਿੱਤਾ ਸੀ।

ਅੱਜ ਕੁਲਭੂਸ਼ਣ ਜਾਧਵ ਨੂੰ ਮਿਲੇਗੀ ਸਿਆਸੀ ਪਹੁੰਚ
ਪਾਕਿਸਤਾਨ ਨੇ ਜੇਲ 'ਚ ਬੰਦ ਭਾਰਤ ਦੇ ਸਾਬਕਾ ਨੇਵੀ ਫੌਜ ਅਧਿਕਾਰੀ ਕੁਲਭੂਸ਼ਣ ਜਾਧਵ ਨੂੰ ਭਾਰਤੀ ਡਿਪਲੋਮੈਟਾਂ ਨਾਲ ਅੱਜ ਮਿਲਣ ਦੇਣ ਦੀ ਪੇਸ਼ਕਸ਼ ਕੀਤੀ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰਾ ਨੇ ਵੀਰਵਾਰ ਨੂੰ ਦੱਸਿਆ ਕਿ ਉਨ੍ਹਾਂ ਦਾ ਦੇਸ਼ ਇਸ ਸਬੰਧ 'ਚ ਭਾਰਤ ਦੇ ਜਵਾਬ ਦਾ ਇੰਤਜਾਰ ਕਰ ਰਿਹਾ ਹੈ।

ਕਸ਼ਮੀਰ ਮਾਮਲੇ 'ਤੇ ਕਾਂਗਰਸ ਦੀ ਬੈਠਕ ਅੱਜ
ਅਖਿਲ ਭਾਰਤੀ ਕਾਂਗਰਸ ਕਮੇਟੀ ਨੇ ਘਾਟੀ ਦੇ ਹਾਲਾਤ 'ਤੇ ਚਰਚਾ ਲਈ ਅੱਜ ਦਿੱਲੀ 'ਚ ਕਸ਼ਮੀਰ ਮਾਮਲਿਆਂ 'ਤੇ ਨਿਤੀ ਯੋਜਨਾ ਸਮੂਹ ਦੀ ਬੈਠਕ ਸੱਦੀ ਹੈ। ਪਾਰਟੀ ਦੇ ਇਕ ਬੁਲਾਰਾ ਨੇ ਕਿਹਾ ਕਿ ਮਹੱਵਪੂਰਨ ਨੀਤੀ ਯੋਜਨਾ ਸਮੂਹ ਦੀ ਬੈਠਕ ਸ਼ੁੱਕਰਵਾਰ ਨੂੰ ਦਿੱਲੀ 'ਚ ਆਯੋਜਿਤ ਕੀਤੀ ਜਾਵੇਗੀ।

ਜੇਪੀ ਮਾਮਲੇ 'ਤੇ ਸੁਣਵਾਈ ਕਰੇਗੀ ਸੁਪਰੀਮ ਕੋਰਟ
ਸੁਪਰੀਮ ਕੋਰਟ ਕਰਜ਼ 'ਚ ਡੂੱਬੀ ਜੇਪੀ ਇੰਫ੍ਰਾਟੇਕ ਲਈ ਨਵੇਂ ਸਿਰੇ ਤੋਂ ਬੋਲੀ ਲਗਾਉਣ ਦੇ ਰਾਸ਼ਟਰੀ ਕੰਪਨੀ ਕਾਨੂੰਨ ਅਪੀਲ ਟ੍ਰਿਬਿਊਨਲ ਦੇ ਆਦੇਸ਼ ਖਿਲਾਫ ਜੇਪੀ ਸਮੂਹ ਦੀ ਅਪੀਲ 'ਤੇ ਅੱਜ ਸੁਣਵਾਈ ਕਰੇਗਾ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਇੰਗਲੈਂਡ ਬਨਾਮ ਆਸਟਰੇਲੀਆ (ਪਹਿਲਾ ਟੈਸਟ ਮੈਚ, ਦੂਜਾ ਦਿਨ)
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. (ਵਰਲਡ ਟੂਰ 2019)
ਕ੍ਰਿਕਟ : ਤਾਮਿਲਨਾਡੂ ਪ੍ਰੀਮੀਅਰ ਲੀਗ-2019
ਕਬੱਡੀ : ਯੂ. ਮੁੰਬਾ ਬਨਾਮ ਗੁਜਰਾਤ


Inder Prajapati

Content Editor

Related News