ਕੁਮਾਰਸਵਾਮੀ ਅੱਜ ਵਿਧਾਨ ਸਭਾ ''ਚ ਸਾਬਿਤ ਕਰਨਗੇ ਬਹੁਮਤ (ਪੜ੍ਹੋ 19 ਜੁਲਾਈ ਦੀਆਂ ਖਾਸ ਖਬਰਾਂ)

Friday, Jul 19, 2019 - 02:21 AM (IST)

ਕੁਮਾਰਸਵਾਮੀ ਅੱਜ ਵਿਧਾਨ ਸਭਾ ''ਚ ਸਾਬਿਤ ਕਰਨਗੇ ਬਹੁਮਤ (ਪੜ੍ਹੋ 19 ਜੁਲਾਈ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਕਰਨਾਟਕ ਦੇ ਰਾਜਪਾਲ ਵਜੁਭਾਈ ਵਾਲਾ ਨੇ ਮੁੱਖ ਮੰਤਰੀ ਐੱਚ.ਡੀ. ਕੁਮਾਰ ਸਵਾਮੀ ਨੂੰ ਸ਼ੁੱਕਰਵਾਰ ਨੂੰ ਕਰੀਬ ਡੇਢ ਵਜੇ ਤਕ ਸਦਨ 'ਚ ਬਹੁਮਤ ਸਾਬਿਤ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਪਹਿਲਾਂ ਵਾਲਾ ਨੇ ਵਿਧਾਨ ਸਭਾ ਪ੍ਰਧਾਨ ਆਰ.ਕੇ. ਰਮੇਸ਼ ਕੁਮਾਰ ਨੂੰ ਸੰਦੇਸ਼ ਭੇਜਿਆ ਸੀ ਕਿ ਉਹ ਮੁੱਖ ਮੰਤਰੀ ਵੱਲੋਂ ਲਿਆਂਦੇ ਗਏ ਵਿਸ਼ਾਵਸ ਮਤ ਪ੍ਰਸਤਾਵ 'ਤੇ ਕਾਰਵਾਈ ਅੱਜ ਪੂਰੀ ਕਰ ਲੈਣ।

ਬਾਬਰੀ ਮਸਜਿਦ ਨੂੰ ਢਾਹੁਣ ਦੇ ਮਾਮਲੇ 'ਚ ਸੁਣਵਾਈ ਅੱਜ
ਬਾਬਰੀ ਮਸਜਿਦ ਨੂੰ ਢਾਹੁਣ ਦੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗੀ। ਜਸਟਿਸ ਆਰ ਐੱਫ ਨਰੀਮਨ ਦੀ ਪ੍ਰਧਾਨਗੀ ਬੈਂਚ ਦੇ ਮਾਮਲੇ ਦੀ ਸੁਣਵਾਈ ਕਰੇਗੀ। ਪਿਛਲੀ ਸੁਣਵਾਈ 'ਚ ਹੇਠਲੀ ਅਦਾਲਤ 'ਚ ਇਸ ਕੇਸ ਦੀ ਸੁਣਵਾਈ ਕਰ ਰਹੇ ਮਾਹਰ ਜੱਜ ਐੱਸ.ਕੇ. ਯਾਦਵ ਨੇ ਸੁਪਰੀਮ ਕੋਰਟ ਨੂੰ ਦੱਸਿਆ ਸੀ ਕਿ ਮੁਕੱਦਮਾ ਖਤਮ ਹੋਣ 'ਚ 6 ਮਹੀਨੇ ਦਾ ਹੋਰ ਸਮਾਂ ਲੱਗ ਸਕਦਾ ਹੈ।

ਜੇਸਿਕਾ ਲਾਲ ਮਾਮਲੇ 'ਤੇ ਬੈਠਕ ਅੱਜ
ਦੇਸ਼ ਹੀ ਨਹੀਂ ਪੂਰੀ ਦੁਨੀਆ 'ਚ ਚਰਚਿਤ ਜੇਸਿਕਾ ਲਾਲ ਤੇ ਪ੍ਰਿਆਦਰਸ਼ਨੀ ਮੱਟੂ ਕਤਲ ਕਾਂਡ ਦੇ ਦੋਸ਼ੀਆਂ ਲਈ ਅੱਜ ਦਾ ਦਿਨ ਅਹਿਮ ਸਾਬਿਤ ਹੋ ਸਕਦਾ ਹੈ। ਜਾਣਕਾਰੀ ਮੁਤਾਬਕ, ਸਜ਼ਾ ਸਮੀਖਿਆ ਬੋਰਡ ਦੀ ਅੱਜ ਬੈਠਕ ਹੋਵੇਗੀ। ਇਸ ਬੈਠਕ ਨੂੰ ਲੈ ਕੇ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਬੋਰਡ ਸਮੀਖਿਆ 'ਚ ਜੇਸਿਕਾ ਲਾਲ ਤੇ ਪ੍ਰਿਆਦਰਸ਼ਨੀ ਕਤਲ ਕਾਂਡ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਮਨੂੰ ਸ਼ਰਮਾ ਤੇ ਸੰਤੋਸ਼ ਸਿੰਘ ਨੂੰ ਛੱਡਣ 'ਤੇ ਫੈਸਲਾ ਹੋ ਸਕਦਾ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ
ਕ੍ਰਿਕਟ : ਤਾਮਿਲਨਾਡੂ ਪ੍ਰੀਮੀਅਰ ਲੀਗ-2019
ਫੁੱਟਬਾਲ : ਹੀਰੋ ਇੰਟਰਕਾਂਟੀਨੈਂਟਲ ਕੱਪ-2019


author

Inder Prajapati

Content Editor

Related News