ਐੱਲ.ਓ.ਸੀ. ''ਤੇ ਅੱਜ ਤੋਂ ਵਪਾਰ ਬੰਦ (ਪੜ੍ਹੋ 19 ਅਪ੍ਰੈਲ ਦੀਆਂ ਖਾਸ ਖਬਰਾਂ)

Friday, Apr 19, 2019 - 02:25 AM (IST)

ਐੱਲ.ਓ.ਸੀ. ''ਤੇ ਅੱਜ ਤੋਂ ਵਪਾਰ ਬੰਦ (ਪੜ੍ਹੋ 19 ਅਪ੍ਰੈਲ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਭਾਰਤ ਸਰਕਾਰ ਨੇ ਜੰਮੂ ਦੇ ਰਸਤੇ ਪਾਕਿਸਤਾਨ ਨਾਲ ਹੋਣ ਵਾਲੇ ਵਪਾਰ ਨੂੰ 2 ਥਾਵਾਂ ਤੋਂ ਬੰਦ ਕਰ ਦਿੱਤਾ ਹੈ। ਇਹ ਫੈਸਲਾ ਸ਼ੁੱਕਰਵਾਰ ਤੋਂ ਲਾਗੂ ਹੋ ਜਾਏਗਾ। ਗ੍ਰਹਿ ਮੰਤਰਾਲਾ ਦਾ ਕਹਿਣਾ ਹੈ ਕਿ 19 ਅਪ੍ਰੈਲ ਤੋਂ ਜੰਮੂ-ਕਸ਼ਮੀਰ ਵਿਖੇ ਕੰਟਰੋਲ ਰੇਖਾ (ਐੱਲ. ਓ. ਸੀ.) ਰਾਹੀਂ ਹੋਣ ਵਾਲੇ ਵਪਾਰ ਨੂੰ ਬੰਦ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਐੱਨ. ਆਈ. ਏ. ਵਲੋਂ ਕੁਝ ਮਾਮਲਿਆਂ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਐੱਲ. ਓ. ਸੀ. ਰਾਹੀਂ ਹੋਣ ਵਾਲੇ ਵਪਾਰ ਵਿਚ ਗੜਬੜ ਹੋ ਰਹੀ ਹੈ।

ਅੱਜ ਵਪਾਰੀਆਂ ਨਾਲ ਗੱਲਬਾਤ ਕਰਨਗੇ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦਿੱਲੀ ਦੇ ਤਾਲਕਟੋਰਾ ਸਟੇਡੀਅਮ 'ਚ ਦਿੱਲੀ ਅਤੇ ਦੇਸ਼ ਦੇ ਵਪਾਰੀਆਂ ਨੂੰ ਸੰਬੋਧਿਤ ਕਰਨਗੇ। ਅੱਜ ਹੋ ਰਹੇ ਇਸ ਰਾਸ਼ਟਰੀ ਵਪਾਰੀ ਮਹਾ ਸਮਾਗਮ 'ਚ ਦਿੱਲੀ ਤੇ ਦੇਸ਼ ਦੇ ਹਜ਼ਾਰਾਂ ਵਪਾਰੀ ਸ਼ਾਮਲ ਹੋਣਗੇ।

ਯੂ.ਪੀ. 'ਚ ਅੱਜ ਰੋਡ ਸ਼ੋਅ ਕਰਨਗੀ ਪ੍ਰਿਅੰਕਾ ਗਾਂਧੀ
ਕਾਂਗਰਸ ਦੀ ਰਾਸ਼ਟਰੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅੱਜ ਕਾਨਪੁਰ 'ਚ ਰੋਡ ਸ਼ੋਅ ਕਰਨਗੀ। ਪ੍ਰਿਅੰਕਾ ਦੁਪਹਿਰ ਤਿੰਨ ਵਜੇ ਚਕੇਰੀ ਏਅਰਪੋਰਟ 'ਤੇ ਉਤਰਣਗੀ। ਕਰੀਬ ਸਾਢੇ ਤਿੰਨ ਵਜੇ ਘੰਟਾਘਰ ਚੌਰਾਹੇ ਤੋਂ ਉਨ੍ਹਾਂ ਦਾ ਰੋਡ ਸ਼ੋਅ ਸ਼ੁਰੂ ਹੋ ਕੇ ਬੜਾ ਚੌਰਾਹਾ 'ਤੇ ਖਤਮ ਹੋਵੇਗਾ। ਪ੍ਰਿਅੰਕਾ ਕਰੀਬ ਤਿੰਨ ਘੰਟੇ ਤਕ ਕਾਨਪੁਰ 'ਚ ਰਹਿਣਗੀ।

ਗੁੱਡ ਫਰਾਈਡੇਅ ਅੱਜ
ਮਸੀਹੀ ਦੇ ਸਭ ਤੋਂ ਵੱਡੇ ਤਿਉਹਾਰਾਂ 'ਚੋਂ ਇਕ ਹੈ ਗੁੱਡ ਫਰਾਈਡੇਅ। ਇਸ ਦਿਨ ਮਸੀਹੀ ਦੇ ਗੁਰੂ ਈਸਾ ਮਸੀਹ ਨੂੰ ਫਾਂਸੀ 'ਤੇ ਚੜ੍ਹਾਇਆ ਗਿਆ ਸੀ। ਇਸ ਦੇ ਤਿੰਨ ਬਾਅਦ ਹੀ ਉਹ ਜ਼ਿੰਦਾ ਹੋ ਗਏ ਸਨ, ਜਿਸ ਖੁਸ਼ੀ ਨਾਲ ਈਸਟਰ ਸੰਡੇ ਮਨਾਇਆ ਜਾਂਦਾ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਕੋਲਕਾਤਾ ਨਾਈਟ ਰਾਈਡਰਜ਼ ਬਨਾਮ ਰਾਇਲ ਚੈਲੰਜਰਜ਼ ਬੈਂਗਲੁਰ (ਆਈ. ਪੀ. ਐੱਲ. ਸੀਜ਼ਨ-12)
ਫੁੱਟਬਾਲ : ਯੂ. ਈ. ਐੱਫ. ਏ. ਚੈਂਪੀਅਨਸ ਲੀਗ-2018/19
ਟੈਨਿਸ : ਮੋਂਟੇ ਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ-2019
ਕ੍ਰਿਕਟ : ਰਾਇਲ ਲੰਡਨ ਵਨ ਡੇ ਕੱਪ-2019 


author

Inder Prajapati

Content Editor

Related News