PM ਮੋਦੀ ਦਾ 69ਵਾਂ ਜਨਮ ਦਿਨ ਅੱਜ, ਮਾਂ ਤੋਂ ਲੈਣਗੇ ਆਸ਼ੀਰਵਾਦ (ਪੜ੍ਹੋ 17 ਸਤੰਬਰ ਦੀਆਂ ਖਾਸ਼ ਖਬਰਾਂ)

09/17/2019 2:28:07 AM

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਆਪਣੇ ਜਨਮ ਦਿਨ ਮੌਕੇ ’ਤੇ ਅਹਿਮਦਾਬਾਦ ’ਚ ਆਪਣੀ ਮਾਂ ਨੂੰ ਮਿਲ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਜਾਣਗੇ। ਮੋਦੀ ਅੱਜ ਕਈ ਪ੍ਰੋਗਰਾਮਾਂ ’ਚ ਸ਼ਿਰਕਤ ਕਰਨ ਲਈ ਅੱਜ ਰਾਤ ਗੁਜਰਾਤ ਪਹੁੰਚ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਆਪਣੇ ਛੋਟੇ ਭਰਾ ਪੰਕਜ ਮੋਦੀ ਦੇ ਘਰ ’ਤੇ ਆਪਣੀ ਮਾਂ ਹੀਰਾ ਬੇਨ ਨੂੰ ਮਿਲਣਗੇ।

ਬਾਗੀ ਵਿਧਾਇਕਾਂ ਦੀ ਪਟੀਸ਼ਨ ’ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
ਕਰਨਾਟਕ ਦੇ 17 ਬਾਗੀ ਵਿਧਾਇਕਾਂ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਇਸ ਮਾਮਲੇ ਦੀ ਸੁਣਵਾਈ ਜਸਟਿਸ ਰਮੰਨਾ ਦੀ ਪ੍ਰਧਾਨਗੀ ਵਾਲੀ ਬੈਂਚ ਕਰੇਗੀ। ਦਰਅਸਲ ਬਾਗੀ ਵਿਧਾਇਕਾਂ ਨੇ ਸਪੀਕਰ ਦੇ ਉਸ ਫੈਸਲੇ ਨੂੰ ਚੁਣੌਤ ਦਿੱਤੀ ਹੈ, ਜਿਸ ’ਚ ਸਪੀਕਰ ਨੇ ਦਲਬਦਲ ਕਾਨੂੰਨ ਦੇ ਤਹਿਤ ਇਨ੍ਹਾਂ ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਸੀ।

ਮੇਧਾ ਪਾਟੇਕਰ ਕਰਨਗੀ ਅੰਦੋਲਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ 69ਵੇਂ ਜਨਮ ਦਿਨ ਮੌਕੇ ਗੁਜਰਾਤ ’ਚ ਸਰਦਾਰ ਸਰੋਵਰ ਡੈਮ ’ਤੇ ਪਵਿੱਤਰ ਨਰਮਦਾ ਨਦੀ ਦੀ ਪੂਜਾ ਕਰਨ ਦੀਆਂ ਖਬਰਾਂ ਦੌਰਾਨ ਨਰਮਦਾ ਬਚਾਓ ਅੰਦੋਲਨ ਦੀ ਨੇਤਾ ਮੇਧਾ ਪਾਟਕਰ ਨੇ ਕਿਹਾ ਹੈ ਕਿ ਸਰਦਾਰ ਸਰੋਵਰ ਡੈਮ ਦਾ ਗੇਟ ਖੋਲ੍ਹਣ ਦੀ ਮੰਗ ਨੂੰ ਲੈ ਕੇ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕ ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲੇ ’ਚ ਇਕ ਰੈਲੀ ਕੱਢਣਗੇ।

ਮਹਾਰਾਸ਼ਟਰ ਦੌਰੇ ’ਤੇ ਜਾਵੇਗੀ ਚੋਣ ਕਮਿਸ਼ਨ ਦੀ ਟੀਮ
ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਦੀ ਅਗਵਾਈ ’ਚ ਚੋਣ ਕਮਿਸ਼ਨ ਦਾ ਇਕ ਦਲ ਮਹਾਰਾਸ਼ਟਰ ’ਚ ਅਗਾਮੀ ਵਿਧਾਨ ਸਭਾ ਚੋਣ ਦੀਆਂ ਤਿਆਰੀਆਂ ਦਾ  ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਮੁੰਬਈ ਜਾਵੇਗਾ। ਕਮਿਸ਼ਨ ਦੇ ਸੂਤਰਾਂ ਨੇ ਸੋਮਵਾਰ  ਨੂੰ ਦੱਸਿਆ ਕਿ ਸੀਨੀਅਰ ਚੋਣ ਅਧਿਕਾਰੀਆਂ ਦਾ ਦਲ ਮੁੰਬਈ ’ਚ ਚੋਣ ਪ੍ਰਕਿਰਿਆ ਦੇ ਪ੍ਰਮੁੱਖ ਪਾਰਟੀਆਂ ਨਾਲ ਮੁਲਾਕਾਤ ਕਰ ਚੋਣ ਤਿਆਰੀਆਂ ਦੀ ਸਮੀਖਿਆ ਕਰੇਗਾ।

ਜੇਪੀ ਨੱਡਾ ਸ਼ਹੀਦ ਹਰੀਓਮ ਦੇ ਪਰਿਵਰਕ ਮੈਂਬਰਾਂ ਨਾਲ ਕਰਨਗੇ ਮੁਲਾਕਾਤ
ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਅੱਜ ਸੇਨਾ ਮੰਡਲ ਤੋਂ ਸਨਮਾਨਿਤ ਸ਼ਹੀਦ ਹਵਲਦਾਰ ਹਰੀਓਮ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰਨਗੇ। ਸੇਨਾ ਮੰਡਲ ਤੋਂ ਸਨਮਾਨਿਤ ਸ਼ਹੀਦ ਹਵਲਦਾਰ ਹਰੀਓਮ ਨੇ ਕਾਰਗਿਲ ਯੁੱਧ ਦੌਰਾਨ ਮਸਕੋਹ ਘਾਟੀ ਦੀ ਪਿਮਪਲਸ ਟੂ ’ਤੇ ਅੱਠ ਪਾਕਿਸਤਾਨੀਆਂ ਨੂੰ ਮਾਰ ਗਿਰਾਉਣ ਤੋਂ ਬਾਅਦ ਸ਼ਹੀਦ ਹੋਇਆ ਸੀ।


Inder Prajapati

Content Editor

Related News