ਕਰਤਾਰਪੁਰ ਲਾਂਘੇ ਦੀ ਉਸਾਰੀ ਸਬੰਧੀ ਭਾਰਤ-ਪਾਕਿ ਵਿਚਾਲੇ ਬੈਠਕ ਅੱਜ (ਪੜ੍ਹੋ 16 ਅਪ੍ਰੈਲ ਦੀਆਂ ਖਾਸ ਖਬਰਾਂ)

04/16/2019 2:29:13 AM

ਨਵੀਂ ਦਿੱਲੀ/ਜਲੰਧਰ— ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘੇ ਦੀ ਉਸਾਰੀ ਸਬੰਧੀ ਕਾਰਜਾਂ ਵਿਚ ਤੇਜ਼ੀ ਲਿਆਉਣ ਲਈ ਪਾਕਿਸਤਾਨ ਦਾ 21 ਮੈਂਬਰੀ ਵਫਦ ਅੱਜ ਕੰਟਰੋਲ ਰੇਖਾ 'ਤੇ ਡੇਰਾ ਬਾਬਾ ਨਾਨਕ ਵਿਖੇ ਭਾਰਤੀ ਵਫਦ ਨਾਲ ਵੱਖ-ਵੱਖ ਖਰੜਿਆਂ 'ਤੇ ਚਰਚਾ ਲਈ ਬੈਠਕ ਕਰੇਗਾ। ਬੈਠਕ ਵਿਚ ਕੰਡਿਆਲੀ ਤਾਰ ਦੇ ਉਪਰੋਂ ਇਕ ਪੁਲ ਦੀ ਉਸਾਰੀ ਦੀ ਸੰਭਾਵਨਾ ਹੈ ਤਾਂ ਕਿ ਵਾੜ ਦੇ ਉਪਰੋਂ ਆਇਆ ਜਾ ਸਕੇ।

ਪੀ.ਐੱਮ. ਮੋਦੀ ਅੱਜ ਓਡੀਸ਼ਾ ਤੇ ਛੱਤੀਸਗੜ੍ਹ ਦੌਰੇ 'ਤੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੂਬੇ ਕੋਰਬਾ ਤੇ ਭਾਟਾਪਾਰਾ 'ਚ ਚੋਣ ਸਭਾ ਨੂੰ ਸੰਬੋਧਿਤ ਕਰਨਗੇ। ਇਸ ਦੇ ਨਾਲ ਹੀ ਉਹ ਅੱਜ ਓਡੀਸ਼ਾ ਦੇ ਭੁਵਨੇਸ਼ਵਰ ਤੇ ਸੰਭਲਪੁਰ 'ਚ ਰੈਲੀ ਕਰਨਗੇ। ਇਸ ਤੋਂ ਪਹਿਲਾਂ ਉਹ ਭੁਵਨੇਸ਼ਵਰ 'ਚ ਉਹ ਏਅਰਪੋਰਟ ਤੋਂ ਲੈ ਕੇ ਰੈਲੀ ਸਥਾਨ 'ਤੇ ਇਕ ਵੱਡਾ ਸ਼ੋਅ ਵੀ ਕਰਨਗੇ।

ਰਾਜਨਾਥ ਸਿੰਘ ਅੱਜ ਦਾਖਲ ਕਨਗੇ ਨਾਮਜ਼ਦਗੀ
ਯੂ.ਪੀ. 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਸਵੇਰੇ 9.30 ਵਜੇ ਲਖਨਊ 'ਚ ਨਾਮਜ਼ਦਗੀ ਦਾਖਲ ਕਰਨਗੇ ਇਥੇ ਉਹ ਪਾਰਟੀ ਦੇ ਅਹੁਦੇਦਾਰਾਂ ਨਾਲ ਮੁਲਾਕਾਤ ਕਰਨਗੇ ਅਤੇ 10 ਵਜੇ ਵਰਕਰਾਂ ਨੂੰ ਸੰਬੋਧਿਤ ਵੀ ਕਰਨਗੇ। ਇਸ ਦੇ ਨਾਲ ਹੀ ਉਥੇ ਹੀ ਇਕ ਵੱਡਾ ਰੋਡ ਸ਼ੋਅ ਆਯੋਜਿਕ ਕਰਨਗੇ।

ਰਾਹੁਲ ਗਾਂਧੀ ਦੋ ਦਿਨਾਂ ਕੇਰਲ ਦੌਰੇ 'ਤੇ
ਅੱਜ ਰਾਹੁਲ ਗਾਂਧੀ ਪਤਨਮਥਿੱਟਾ ਲੋਕ ਸਭਾ ਖੇਤਰ 'ਚ ਪ੍ਰਚਾਰ ਕਰਨਗੇ। ਪਤਨਮਥਿੱਟਾ ਜ਼ਿਲੇ 'ਚ ਮਸ਼ਹੂਰ ਸਬਰੀਮਾਲਾ ਮੰਦਿਰ ਹੈ। 17 ਅਪ੍ਰੈਲ ਨੂੰ ਰਾਹੁਲ ਗਾਂਧੀ ਆਪਣੇ ਚੋਣ ਖੇਤਰ ਵਾਇਨਾਡ 'ਚ ਰਹਿਣਗੇ।

ਸਰਕਾਰੀ ਹਸਪਤਾਲਾਂ ਦੀ ਸਮਾਂ-ਸਾਰਣੀ ਅੱਜ ਤੋਂ ਤਬਦੀਲ
ਸੂਬੇ ਭਰ ਦੇ ਸਰਕਾਰੀ ਹਸਪਤਾਲਾਂ 'ਚ ਓ. ਪੀ. ਡੀ. ਦੀ ਸਮਾਂ-ਸਾਰਣੀ 'ਚ 16 ਅਪ੍ਰੈਲ ਤੋਂ ਤਬਦੀਲੀ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਹੁਣ ਸਰਕਾਰੀ ਹਸਪਤਾਲਾਂ 'ਚ ਸਵੇਰੇ 8 ਵਜੇ ਓ. ਪੀ. ਡੀ. ਸ਼ੁਰੂ ਹੋਵੇਗੀ ਅਤੇ ਦੁਪਹਿਰ 2 ਵਜੇ ਤੱਕ ਚੱਲੇਗੀ। ਜਦਕਿ ਇਹ ਸਮਾਂ ਪਹਿਲੇ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਸੀ। ਨਵੀਂ ਸਮਾਂ-ਸਾਰਣੀ 15 ਅਕਤੂਬਰ 2019 ਤੱਕ ਲਾਗੂ ਰਹੇਗੀ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਕਿੰਗਜ਼ ਇਲੈਵਨ ਪੰਜਾਬ ਬਨਾਮ ਰਾਜਸਥਾਨ ਰਾਇਲਜ਼ (ਆਈ. ਪੀ.ਐੱਲ. ਸੀਜ਼ਨ-12)
ਬਾਸਕਟਬਾਲ : ਐੱਨ. ਬੀ. ਏ. ਬਾਸਕਟਬਾਲ ਲੀਗ-2018/19
ਫੁੱਟਬਾਲ : ਲਾ ਲਿਗਾ ਫੁੱਟਬਾਲ ਟੂਰਨਾਮੈਂਟ-2018/19
ਟੈਨਿਸ : ਮੋਂਟੇ ਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ-2019


Inder Prajapati

Content Editor

Related News