ਅਯੁੱਧਿਆ ਜ਼ਮੀਨ ਵਿਵਾਦ ਬਾਰੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ (ਪੜ੍ਹੋ 10 ਮਈ ਦੀਆਂ ਖਾਸ ਖਬਰਾਂ)

05/10/2019 2:06:15 AM

ਨਵੀਂ ਦਿੱਲੀ— ਸੁਪਰੀਮ ਕੋਰਟ ਅਯੁੱਧਿਆ ਦੀ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨੀ ਵਿਵਾਦ ਮਾਮਲੇ ਵਿਚ ਸ਼ੁੱਕਰਵਾਰ ਸੁਣਵਾਈ ਕਰੇਗੀ। ਸੁਪਰੀਮ ਕੋਰਟ ਦੀ ਵੈੱਬਸਾਈਟ 'ਤੇ ਜਾਰੀ ਨੋਟਿਸ ਮੁਤਾਬਕ ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਐੱਸ. ਏ. ਬੋਬੜੇ, ਜਸਟਿਸ ਧਨੰਜੇ ਵਾਈ. ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਨ ਅਤੇ ਜਸਟਿਸ ਐੱਸ. ਅਬਦੁੱਲ ਨਜ਼ੀਰ 'ਤੇ ਆਧਾਰਿਤ 5 ਮੈਂਬਰੀ ਸੰਵਿਧਾਨਿਕ ਬੈਂਚ ਵਲੋਂ ਮਾਮਲੇ ਦੀ ਸੁਣਵਾਈ ਕੀਤੀ ਜਾਏਗੀ।

ਰਾਫੇਲ ਮਾਮਲੇ 'ਤੇ ਸੁਣਵਾਈ ਅੱਜ
ਰਾਫੇਲ ਮਾਮਲੇ 'ਚ ਦਰਜ ਮੁੜ ਵਿਚਾਰ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਉਥੇ ਹੀ ਰਾਹੁਲ ਗਾਂਧੀ ਖਿਲਾਫ ਮਾਣਹਾਨੀ ਪਟੀਸ਼ਨ 'ਤੇ ਵੀ ਸੁਪਰੀਮ ਕੋਰਟ ਸੁਣਵਾਈ ਕਰੇਗਾ। ਦਰਅਸਲ ਰਾਫੇਲ ਡੀਲ ਮਾਮਲੇ 'ਚ ਕੋਰਟ ਦੇ ਹਵਾਲੇ ਤੋਂ 'ਚੌਕੀਦਾਰ ਚੋਰ ਹੈ' ਵਾਲੇ ਬਿਆਨ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸੁਪਰੀਮ ਕੋਰਟ ਤੋਂ ਬਿਨਾਂ ਸ਼ਰਤ ਮੁਆਫੀ ਮੰਗੀ ਹੈ।

ਆਮਰਪਾਲੀ ਪ੍ਰੋਜੈਕਟ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ
ਆਮਰਪਾਲੀ ਦੇ ਅਧੂਰੇ ਪ੍ਰੋਜੈਕਟ ਮਾਮਲੇ 'ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਜਸਟਿਸ ਅਰੂਣ ਮਿਸ਼ਰਾ ਤੇ ਜਸਟਿਸ ਯੂਯੂ ਲਲਿਤ ਦੀ ਬੈਂਚ ਅੱਜ ਦੁਪਹਿਰ 2 ਵਜੇ ਮਾਮਲੇ ਦੀ ਸੁਣਵਾਈ ਕਰੇਗੀ। ਦਰਅਸਲ ਪਿਛਲੀ ਸੁਣਵਾਈ 'ਚ ਸੁਪਰੀਮ ਨੇ ਕਿਹਾ ਸੀ ਕਿ ਆਮਰਪਾਲੀ ਸਮੂਹ ਦੀਆਂ ਸਾਰੀਆਂ 15 ਪ੍ਰਮੁੱਖ ਰਿਹਾਇਸ਼ੀ ਪ੍ਰੋਜੈਕਟਾਂ ਦਾ ਮਾਲਿਕਾਨਾ ਹੱਕ ਨੋਇਡਾ ਤੇ ਗ੍ਰੇਟਰ ਨੋਇਡਾ ਅਥਾਰਟੀ ਨੂੰ ਸੌਂਪਿਆ ਜਾਵੇਗਾ।

ਅੱਜ ਖੁੱਲ੍ਹਣਗੇ ਬਦਰੀਨਾਥ ਧਾਮ ਦੇ ਕਪਾਟ
ਵੈਦਿਕ ਮੰਤਰਾਂ ਦੇ ਨਾਲ ਅੱਜ ਬਦਰੀਨਾਥ ਦੇ ਕਪਾਟ ਸਵੇਰੇ 4:15 ਵਜੇ ਸ਼ਰਧਾਲੂਆਂ ਦੇ ਦਰਸ਼ਨ ਲਈ ਖੋਲ੍ਹ ਦਿੱਤੇ ਜਾਣਗੇ। ਭਗਵਾਨ ਦੇ ਕਪਾਟ ਖੁੱਲ੍ਹਦਿਆਂ ਹੀ ਸ਼ਰਧਾਲੂਆਂ ਨੂੰ ਸਭ ਤੋਂ ਪਹਿਲਾਂ ਅਖੰਡ ਜਯੋਤੀ ਦੇ ਦਰਸ਼ਨ ਕਰਨੇ ਹੋਣਗੇ।

ਅੱਜ ਚੰਡੀਗੜ੍ਹ ਆਉਣਗੇ ਰਾਹੁਲ ਗਾਂਧੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਚੰਡੀਗੜ੍ਹ ਆਉਣਗੇ। ਉਹ ਇੱਥੇ ਸੈਕਟਰ 38 'ਚ ਪਾਰਟੀ ਉਮੀਦਵਾਰ ਪਵਨ ਬਾਂਸਲ ਦੇ ਪੱਖ 'ਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਚੇਨਈ ਸੁਪਰ ਕਿੰਗਜ਼ ਬਨਾਮ ਦਿੱਲੀ ਕੈਪੀਟਲਸ (ਆਈ. ਪੀ. ਐੱਲ. ਸੀਜ਼ਨ-12)
ਟੈਨਿਸ : ਏ. ਟੀ. ਪੀ. 1000 ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ-2019
ਕ੍ਰਿਕਟ : ਰਾਇਲ ਲੰਡਨ ਵਨ ਡੇ ਕੱਪ-2019
ਫੁੱਟਬਾਲ : ਯੂ. ਈ. ਐੱਫ. ਏ. ਯੂਰੋਪਾ ਲੀਗ-2018/19


Inder Prajapati

Content Editor

Related News