ਵਿੱਤ ਮੰਤਰੀ ਅੱਜ ਪੇਸ਼ ਕਰਨਗੇ ਅੰਤ੍ਰਿਮ ਬਜਟ (ਪੜ੍ਹੋ 1 ਫਰਵਰੀ ਦੀਆਂ ਖਾਸ ਖਬਰਾਂ)

Friday, Feb 01, 2019 - 02:33 AM (IST)

ਵਿੱਤ ਮੰਤਰੀ ਅੱਜ ਪੇਸ਼ ਕਰਨਗੇ ਅੰਤ੍ਰਿਮ ਬਜਟ (ਪੜ੍ਹੋ 1 ਫਰਵਰੀ ਦੀਆਂ ਖਾਸ ਖਬਰਾਂ)

ਨਵੀਂ ਦਿੱਲੀ— ਕੇਂਦਰੀ ਵਿੱਤ ਮੰਤਰੀ ਪਿਊਸ਼ ਗੋਇਲ ਅੱਜ ਮੋਦੀ ਸਰਕਾਰ ਦਾ ਅੰਤਿਮ ਅੰਤ੍ਰਿਮ ਬਜਟ ਪੇਸ਼ ਕਰਨਗੇ। ਇਸ ਨੂੰ ਆਮ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਲੁਭਾਉਣੇ ਐਲਾਨਾਂ ਵਾਲਾ ਬਜਟ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ। ਆਮ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਇਸ ਸਾਲ ਦੇ ਉਕਤ ਅੰਤ੍ਰਿਮ ਬਜਟ ਵਿਚ ਨਿੱਜੀ ਆਮਦਨ ਕਰ ਵਿਚ ਛੋਟ ਅਤੇ ਕਿਸਾਨਾਂ ਨੂੰ ਰਾਹਤ ਦੇਣ ਦੇ ਨਾਲ ਹੀ ਸਾਰਵਭੌਮਿਕ ਬੇਸਿਕ ਆਮਦਨ ਸਬੰਧੀ ਐਲਾਨ ਕੀਤੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ਈ.ਵੀ.ਐੱਮ. ਮੁੱਦੇ 'ਤੇ ਚਰਚਾ ਲਈ ਵਿਰੋਧੀ ਧਿਰਾਂ ਦੀ ਬੈਠਕ ਅੱਜ
ਵੱਖ-ਵੱਖ ਵਿਰੋਧੀ ਧਿਰ ਦੇ ਚੋਟੀ ਦੇ ਨੇਤਾ ਅੱਜ ਬੈਠਕ ਕਰਕੇ ਈ.ਵੀ.ਐੱਮ. ਨਾਲ ਛੇੜਛਾੜ ਦੇ ਮੁੱਦੇ 'ਤੇ ਚਰਚਾ ਕਰਨਗੇ ਤੇ ਉਹ ਇਸ ਤੋਂ ਬਾਅਦ ਚੋਣ ਕਮਿਸ਼ਨ ਦੀ ਸ਼ਰਨ 'ਚ ਵੀ ਜਾ ਸਕਦੇ ਹਨ। ਕੁਝ ਦਲਾਂ ਨੇ ਈ.ਵੀ.ਐੱਮ. 'ਤੇ ਸਵਾਲ ਚੁੱਕਦੇ ਹੋਏ ਮੰਗ ਕੀਤੀ ਹੈ ਕਿ ਕਮਿਸ਼ਨ ਬੈਲੇਟ ਪੇਪਰ ਵਾਲੀ ਪੁਰਾਣੀ ਵਿਵਸਥਾ ਦੀ ਵਰਤੋਂ ਕੀਤੀ ਜਾਵੇ।

ਸੀ.ਬੀ.ਆਈ. ਮੁਖੀ ਦੀ ਚੋਣ ਲਈ ਬੈਠਕ ਅੱਜ
ਪੀ.ਐੱਮ. ਮੋਦੀ ਦੀ ਅਗਵਾਈ ਵਾਲੀ ਚੋਣ ਕਮਿਸ਼ਨ ਕਮੇਟੀ ਦੇਸ਼ ਦੀ ਜਾਂਚ ਏਜੰਸੀ ਸੀ.ਬੀ.ਆਈ ਦੇ ਨਿਰਦੇਸ਼ਕ 'ਤੇ ਫੈਸਲਾ ਕਰਨ ਲਈ ਅੱਜ ਬੈਠਕ ਕਰੇਗੀ। ਕੇਂਦਰੀ ਜਾਂਚ ਬਿਊਰੋ ਹਾਲੇ ਕਿਸੇ ਨਿਯਮਿਤ ਮੁਖੀ ਤੋਂ ਬਗੈਰ ਹੀ ਕੰਮ ਕਰ ਰਿਹਾ ਹੈ।

ਅੱਜ ਤੋਂ ਲਾਗੂ ਹੋਵੇਗਾ 10 ਫੀਸਦੀ ਰਿਜ਼ਰਵੇਸ਼ਨ
ਕੇਂਦਰ ਸਰਕਾਰ ਵੱਲੋਂ ਸੰਚਾਲਿਤ ਜਨਤਕ ਖੇਤਰ ਦੀਆਂ ਕੰਪਨੀਆਂ 'ਚ ਅੱਜ ਤੋਂ ਗਰੀਬ ਜਨਰਲ ਵਰਗ ਨੂੰ 10 ਫੀਸਦੀ ਰਿਜ਼ਰਵੇਸ਼ਨ ਦਿੱਤਾ ਜਾਵੇਗਾ। ਇਹ ਰਿਜ਼ਰਵੇਸ਼ਨ ਇਨ੍ਹਾਂ ਕੰਪਨੀਆਂ ਵੱਲੋਂ ਕੀਤੀ ਜਾਣ ਵਾਲੀ ਸਿੱਧੇ ਤੌਰ 'ਤੇ ਭਰਤੀ 'ਚ ਲਾਗੂ ਹੋਵੇਗਾ। ਇਸ ਦੇ ਲਈ ਡਿਪਾਰਟਮੈਂਟ ਆਫ ਪਬਲਿਕ ਸੈਕਟਰ ਇੰਟਰਪ੍ਰਾਇਜਜ਼ ਵੱਲੋਂ ਆਦੇਸ਼ ਜਾਰੀ ਕਰ ਦਿੱਤਾ ਗਿਆ ਹੈ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਮਹਿਲਾ ਕ੍ਰਿਕਟ : ਭਾਰਤ ਬਨਾਮ ਨਿਊਜ਼ੀਲੈਂਡ (ਤੀਜਾ ਵਨ ਡੇ)
ਫੁੱਟਬਾਲ : ਕਤਰ ਬਨਾਮ ਜਾਪਾਨ (ਏਸ਼ੀਅਨ ਕੱਪ ਫਾਈਨਲ)
ਫੁੱਟਬਾਲ : ਹੀਰੋ ਇੰਡੀਅਨ ਸੁਪਰ ਲੀਗ-2018/19


author

Inder Prajapati

Content Editor

Related News