ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਰਵਨੀਤ ਬਿੱਟੂ ਦਾ ਧਮਾਕੇਦਾਰ ਟਵੀਟ, ਕਿਹਾ-ਡਰੱਗ ਜਾਂਚ ਦੀ ਸਮੱਗਰੀ ਕਰੋ ਸਾਂਝੀ
Thursday, Nov 11, 2021 - 05:11 PM (IST)
ਚੰਡੀਗੜ੍ਹ/ਜਲੰਧਰ— ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦਾ ਦੂਜਾ ਦਿਨ ਸੀ, ਜੋਕਿ ਹੰਗਾਮਾ ਨਾਲ ਭਰਪੂਰ ਰਿਹਾ। ਇਸ ਦੌਰਾਨ ਜਿੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਬਿਕਰਮ ਸਿੰਘ ਮਜੀਠੀਆ ਵਿਚਾਲੇ ਤਿੱਖੀ ਤਕਰਾਰ ਸਾਹਮਣੇ ਆਈ, ਉਥੇ ਹੀ ਸਿੱਧੂ ਅਤੇ ਮਜੀਠੀਆ ਆਹਮੋ-ਸਾਹਮਣੇ ਹੁੰਦੇ ਵਿਖਾਈ ਦਿੱਤੇ।
ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਟਵੀਟ ਸਾਹਮਣੇ ਆਇਆ ਹੈ, ਜਿਸ ’ਚ ਉਨ੍ਹਾਂ ਨੇ ਡਰੱਗ ਜਾਂਚ ਦੀ ਸਮੱਗਰੀ ਸਾਂਝੀ ਕਰਨ ਦੀ ਮੰਗ ਕੀਤੀ ਹੈ। ਟਵਿੱਟਰ ਜ਼ਰੀਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਪੰਜਾਬ ’ਚ ਸਿਆਸੀ ਜਮਾਤ ਨੂੰ ਇਕਜੁੱਟ ਵੇਖ ਕੇ ਖ਼ੁਸ਼ੀ ਹੋਈ ਹੈ। ਇਹ ਇਕ ਢੁੱਕਵਾਂ ਪਲ ਹੈ, ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ। ਸਿੱਧੂ ਸਾਹਿਬ ਲਈ ਸਰਕਾਰ ਹੈ। ਡਰੱਗ ਜਾਂਚ ਦੀ ਸਮੱਗਰੀ ਸਾਂਝੀ ਕਰੋ ਕਿਉਂਕਿ ਅਦਾਲਤ ਨੇ ਸਰਕਾਰ ਨੂੰ ਅਜਿਹਾ ਕਰਨ ਤੋਂ ਨਹੀਂ ਰੋਕਿਆ ਹੈ। ਸੰਯੁਕਤ ਮੋਰਚਾ, ਸੰਯੁਕਤ ਕਾਰਵਾਈਆਂ।
ਇਥੇ ਇਹ ਵੀ ਦੱਸਣਯੋਗ ਹੈ ਕਿ ਏ. ਜੀ. ਏ. ਪੀ. ਐੱਸ. ਦਿਓਲ ਨੂੰ ਹਟਾਉਣ ਦਾ ਫ਼ੈਸਲਾ ਲੈਣ ਦੇ ਬਾਅਦ ਵੀ ਰਵਨੀਤ ਬਿੱਟੂ ਨੇ ਤੰਜ ਕੱਸਿਆ ਸੀ, ਕਿਉਂਕਿ ਇਸ ਫ਼ੈਸਲੇ ਦੇ ਬਾਅਗ ਸਿੱਧੂ ਅਤੇ ਚੰਨੀ ਇਕਜੁੱਟ ਹੋ ਗਏ ਹਨ ਅਤੇ ਇਕ-ਦੂਜੇ ’ਚ ਸੁਰ ਮਿਲਾ ਰਹੇ ਹਨ। ਬਿੱਟੂ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਹੁਣ ਡਰੱਗ ਰਿਪੋਰਟ ਜਨਤਕ ਕੀਤੀ ਜਾਵੇਗੀ ਅਤੇ ਕੀ ਏ.ਜੀ. ਨੂੰ ਬਦਲਣ ਨਾਲ ਬਰਗਾੜੀ ਲਈ ਨਿਆਂ ਯਨੀਕੀ ਹੋਵੇਗਾ? ਇਸ ਦੇ ਇਲਾਵਾ ਬਿੱਟੂ ਵੱਲੋਂ ਸਿੱਧੂ ਦੀ ਵੀਡੀਓ ਵੀ ਪੋਸਟ ਕੀਤੀ ਗਈ ਸੀ।
ਇਹ ਵੀ ਪੜ੍ਹੋ: ਜਲੰਧਰ-ਜੰਮੂ ਹਾਈਵੇਅ ਨੇੜੇ ਵਾਪਰਿਆ ਹਾਦਸਾ, ਪੁੱਤ ਦੀਆਂ ਅੱਖਾਂ ਸਾਹਮਣੇ ਬੀਮਾਰ ਪਿਤਾ ਦੀ ਮੌਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ