ਦਾਦੇ ਦੀ ਗੱਡੀ ''ਚ ਬੈਠ ਨਾਮਜ਼ਦਗੀ ਭਰਨ ਜਾਣਗੇ ''ਬਿੱਟੂ''
Monday, Apr 22, 2019 - 12:55 PM (IST)
![ਦਾਦੇ ਦੀ ਗੱਡੀ ''ਚ ਬੈਠ ਨਾਮਜ਼ਦਗੀ ਭਰਨ ਜਾਣਗੇ ''ਬਿੱਟੂ''](https://static.jagbani.com/multimedia/2019_4image_12_55_108260379dadacar.jpg)
ਲੁਧਿਆਣਾ (ਨਰਿੰਦਰ) : ਲੁਧਿਆਣਾ ਤੋਂ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਆਪਣੇ ਦਾਦਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਗੱਡੀ 'ਚ ਸਵਾਰ ਹੋ ਕੇ 25 ਅਪ੍ਰੈਲ ਨੁੰ ਨਾਮਜ਼ਦਗੀ ਭਰਨ ਲਈ ਜਾਣਗੇ। ਰਵਨੀਤ ਬਿੱਟੂ ਆਪਣੇ ਦਾਦੇ ਦੀ ਪੁਰਾਣੀ ਅੰਬੈਸਡਰ ਕਾਰ ਨੂੰ ਬਹੁਤ ਲੱਕੀ ਮੰਨਦੇ ਹਨ। ਦੱਸ ਦੇਈਏ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਬਿੱਟੂ ਨੇ ਇਸੇ ਗੱਡੀ 'ਚ ਜਾ ਕੇ ਨਾਮਜ਼ਦਗੀ ਭਰੀ ਸੀ ਪਰ ਗੱਡੀ ਰਸਤੇ 'ਚ ਖਰਾਬ ਹੋ ਜਾਣ ਕਾਰਨ ਕਾਂਗਰਸੀ ਵਰਕਰਾਂ ਨੇ ਇਸ ਨੂੰ ਧੱਕਾ ਵੀ ਲਾਇਆ ਸੀ। ਹੁਣ 2019 'ਚ ਮੁੜ ਰਵਨੀਤ ਬਿੱਟੂ ਇਸੇ ਗੱਡੀ 'ਚ ਜਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਆਪਣੀ ਨਾਮਜ਼ਦਗੀ ਦਾਖਲ ਕਰਨਗੇ। ਰਵਨੀਤ ਬਿੱਟੂ ਨੇ ਦੱਸਿਆ ਕਿ ਕਿਉਂਕਿ ਕਾਰ ਦੀ ਹਾਲਤ ਖਸਤਾ ਹੈ, ਇਸ ਲਈ ਉਹ ਪਹਿਲਾਂ ਹੀ ਇਸ ਕਾਰ ਨੂੰ ਨਾਮਜ਼ਦਗੀ ਵਾਲੀ ਥਾਂ ਤੋਂ 100 ਮੀਟਰ ਦੂਰੀ 'ਤੇ ਜਾ ਕੇ ਖੜ੍ਹੀ ਕਰ ਦੇਣਗੇ ਅਤੇ ਫਿਰ ਇਸੇ ਕਾਰਨ 'ਚ ਹੀ ਆਪਣੇ ਨਾਮਜ਼ਦਗੀ ਪੱਤਰ ਭਰਨਗੇ।