ਆਪਣੇ ਦਾਦੇ ਦੀ ਗੱਡੀ 'ਚ ਬੈਠ ਕੇ ਨਾਮਜ਼ਦਗੀ ਭਰਨ ਜਾਣਗੇ ਰਵਨੀਤ ਬਿੱਟੂ
Friday, May 10, 2024 - 10:41 AM (IST)
ਲੁਧਿਆਣਾ (ਗੁਪਤਾ) : ਮਰਹੂਮ ਮੁੱਖ ਮੰਤਰੀ ਸਵ. ਬੇਅੰਤ ਸਿੰਘ ਦੇ ਪੋਤੇ ਰਵਨੀਤ ਬਿੱਟੂ, ਜੋ ਭਾਜਪਾ ਦੀ ਟਿਕਟ ’ਤੇ ਲੁਧਿਆਣਾ ਤੋਂ ਲੋਕ ਸਭਾ ਚੋਣਾਂ ਲੜ ਰਹੇ ਹਨ, 10 ਮਈ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ ਅਤੇ ਇਸ ਨੂੰ ਇਕ ਯਾਦਗਾਰੀ ਮੌਕਾ ਬਣਾਉਣਗੇ। ਬਿੱਟੂ ਨੇ ਆਪਣੇ ਦਾਦਾ ਸਵ. ਬੇਅੰਤ ਸਿੰਘ ਦੀ ਸ਼ਾਹੀ ਅੰਬੈਸਡਰ ਕਾਰ ਪੀ. ਪੀ. 10 ਐਕਸ 1919 ’ਚ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਜਾਣ ਦਾ ਫ਼ੈਸਲਾ ਕੀਤਾ ਹੈ।
ਬਿੱਟੂ ਨੇ ਕਿਹਾ ਕਿ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰ ਦਾ ਇਸ ਅੰਬੈਸਡਰ ਕਾਰ ਨਾਲ ਜਜ਼ਬਾਤੀ ਰਿਸ਼ਤਾ ਹੈ, ਜਿਸ ਵਿਚ ਉਨ੍ਹਾਂ ਦੇ ਦਾਦਾ ਜੀ ਨੇ ਪੀ. ਪੀ. ਸੀ. ਸੀ. ਪ੍ਰਧਾਨ ਰਹਿੰਦੇ ਹੋਏ ਅੱਤਵਾਦ ਦੇ ਦਿਨਾਂ ’ਚ ਸੂਬੇ ’ਚ ਲੱਖਾਂ ਕਿਲੋਮੀਟਰ ਦਾ ਸਫ਼ਰ ਕੀਤਾ ਸੀ। ਚਿਹਰੇ ’ਤੇ ਮਾਣ ਨਾਲ ਉਨ੍ਹਾਂ ਕਿਹਾ ਕਿ ਮੇਰੇ ਕੋਲ ਆਪਣੇ ਸਮੇਂ ਦੇ ਮਹਾਨ ਸਿਆਸੀ ਵਿਅਕਤੀ ਦੀ ਵਿਰਾਸਤ ਹੈ। ਬਿੱਟੂ ਨੇ ਕਿਹਾ ਕਿ ਕਾਰ ਦਾ ਰੱਖ-ਰਖਾਅ ਉਨ੍ਹਾਂ ਵੱਲੋਂ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਵੱਡਾ ਹਾਦਸਾ, ਲੀਕ ਹੋ ਗਈ ਗੈਸ, ਮੌਕੇ 'ਤੇ ਪੁੱਜੇ ਸਿਹਤ ਮੰਤਰੀ (ਵੀਡੀਓ)
ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਦਾਦਾ ਜੀ ਦੇ ਆਸ਼ੀਰਵਾਦ ਦੀ ਲੋੜ ਹੁੰਦੀ ਹੈ ਤਾਂ ਉਹ ਇਸੇ ਕਾਰ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਸਮੇਂ ਮੈਂ ਆਪਣੇ ਦਾਦਾ ਜੀ ਦੀ ਹਾਜ਼ਰੀ ਮਹਿਸੂਸ ਕਰਾਂਗਾ। ਰਵਨੀਤ ਬਿੱਟੂ ਡਿਪਟੀ ਕਮਿਸ਼ਨਰ ਦਫਤਰ ਲੁਧਿਆਣਾ ਪੁੱਜਣ ਤੋਂ ਪਹਿਲਾਂ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਅਤੇ ਦੁਰਗਾ ਮਾਤਾ ਮੰਦਰ ’ਚ ਵੀ ਮੱਥਾ ਟੇਕਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8