ਗੁਰਦਾਸ ਮਾਨ ਦੇ ਹੱਕ 'ਚ ਨਿੱਤਰੇ ਰਵਨੀਤ ਬਿੱਟੂ, ਕਿਹਾ- ਪੰਜਾਬ ਦੇ ਹੀਰਿਆਂ ਨੂੰ ਨਾ ਰੌਲੋ (ਵੀਡੀਓ)
Wednesday, Aug 25, 2021 - 03:17 AM (IST)
ਲੁਧਿਆਣਾ,ਜਲੰਧਰ- ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਪੰਜਾਬ ਦੇ ਲੋਕ ਗਾਇਕ ਅਤੇ ਫਿਲਮੀ ਅਦਾਕਾਰ ਗੁਰਦਾਸ ਮਾਨ ਦੇ ਹੱਕ 'ਚ ਨਿੱਤਰਦੇ ਹੋਏ ਦਿਖਾਈ ਦਿੱਤੇ ਹਨ। ਬਿੱਟੂ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਅਜਿਹੇ ਹੀਰਿਆਂ ਨੂੰ ਰੌਲਣਾ ਨਹੀਂ ਚਾਹੀਦਾ। ਸਾਨੂੰ ਗੁਰਦਾਸ ਮਾਨ 'ਤੇ ਕੋਈ ਟਿੱਪਣੀ ਕਰਨ ਤੋਂ ਪਹਿਲਾਂ ਆਪਣੇ ਗਿਰੇਵਾਨ ਵੱਲ ਵੀ ਚਾਂਤੀ ਮਾਰਨੀ ਚਾਹੀਦੀ ਹੈ। ਬਿੱਟੂ ਨੇ ਕਿਹਾ ਕਿ ਗਲਤੀ ਤਾਂ ਸਭ ਤੋਂ ਹੁੰਦੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਕ ਗਲਤੀ ਦੇ ਚੱਲਦਿਆਂ ਉਸ ਵਿਅਕਤੀ ਦੇ ਕਿਰਦਾਰ ਤੇ ਉਨ੍ਹਾਂ ਦੇ ਕੰਮਾਂ ਨੂੰ ਹੀ ਭੁਲਾ ਦਿੱਤਾ ਜਾਵੇ।
ਪੜ੍ਹੋ ਇਹ ਵੀ ਖ਼ਬਰ- ਗੰਨੇ ਦਾ ਰੇਟ 360 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਬਜਾਏ 380 ਰੁਪਏ ਪ੍ਰਤੀ ਕੁਇੰਟਲ ਕਰੇ ਕੈਪਟਨ ਸਰਕਾਰ : ਬਾਦਲ
ਬਿੱਟੂ ਨੇ ਕਿਹਾ ਕਿ ਮੇਰਾ ਗੁਰਦਾਸ ਮਾਨ ਨਾਲ ਕੋਈ ਨਿਜੀ ਵਾਸਤਾ ਨਹੀਂ ਪਰ ਮੈਂ ਮੰਨਦਾ ਹਾਂ ਕਿ ਹਰ ਇਨਸਾਨ ਤੋਂ ਗਲਤੀ ਹੁੰਦੀ ਹੈ ਤੇ ਉਨ੍ਹਾਂ ਕੋਲੋਂ ਵੀ ਹੋ ਸਕਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਨ੍ਹਾਂ ਦੇ ਇੰਨੇ ਸਾਲਾਂ ਦੇ ਕਰੀਅਰ, ਜਿਸ 'ਚ ਉਨ੍ਹਾਂ ਨੇ ਹਮੇਸ਼ਾ ਹੀ ਪੰਜਾਬ, ਪੰਜਾਬ ਦੇ ਲੋਕਾਂ ਤੇ ਮਾਂ ਬੋਲੀ ਪੰਜਾਬੀ ਦੀ ਅਰਦਾਸ ਕਰ ਕੇ ਸੁੱਖ ਮੰਗੀ ਹੈ। ਅਸੀਂ ਇਕ ਮਿੰਟ 'ਚ ਹੀ ਸਭ ਭੁੱਲਾ ਦਿੰਦੇ ਹਾਂ, ਸਾਨੂੰ ਅਜਿਹਾ ਨਹੀਂ ਕਰਨਾ ਚਾਹੀਦਾ।
ਪੜ੍ਹੋ ਇਹ ਵੀ ਖ਼ਬਰ- ਕਾਂਗਰਸ ਦੇ 7 ਵਿਧਾਇਕਾਂ ਨੇ ਕੈਪਟਨ ਨੂੰ ਮੁੱਖ ਮੰਤਰੀ ਵਜੋਂ ਹਟਾਉਣ ਦੀ ਕਥਿਤ ਕਾਰਵਾਈ ਦਾ ਹਿੱਸਾ ਹੋਣ ਤੋਂ ਕੀਤਾ ਇਨਕਾਰ
ਬਿੱਟੂ ਨੇ ਕਿਹਾ ਕਿ ਗੁਰਦਾਸ ਮਾਨ ਪੰਜਾਬੀਆਂ ਦਾ ਮਾਨ ਹੈ ਤੇ ਸਾਨੂੰ ਅਜਿਹੇ ਵਿਅਕਤੀ ਨੂੰ ਇਨ੍ਹਾਂ ਵੀ ਸ਼ਰਮਿੰਦਾ ਨਹੀਂ ਕਰਨਾ ਚਾਹੀਦਾ ਕਿ ਉਸ ਵਿਅਕਤੀ ਦਾ ਹੌਂਸਲਾ ਹੀ ਟੁੱਟ ਜਾਵੇ। ਉਨ੍ਹਾਂ ਕਿਹਾ ਕਿ ਕਈ ਵਾਰ ਵੱਡੇ-ਵੱਡੇ ਅਤੇ ਸਮਜ਼ਦਾਰ ਲੋਕ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਬਿੱਟੂ ਨੇ ਕਿਹਾ ਕਿ ਸਾਨੂੰ ਅਜਿਹੇ ਲੋਕਾਂ ਖ਼ਿਲਾਫ਼ ਕੋਈ ਟਿੱਪਣੀ ਕਰਨ ਤੋਂ ਪਹਿਲਾ ਆਪਣੇ ਵੱਲ ਵੀ ਚਾਂਤੀ ਮਾਰ ਲੈਣੀ ਚਾਹੀਦੀ ਹੈ।