ਰਵਨੀਤ ਬਿੱਟੂ ਦਾ ਵੱਡਾ ਬਿਆਨ, ਕਿਹਾ ਕੇਜਰੀਵਾਲ ਨੇ ਕਿਸਾਨਾਂ ਖ਼ਿਲਾਫ਼ ਰਚੀ ਸਾਜ਼ਿਸ਼
Wednesday, Dec 09, 2020 - 08:08 PM (IST)
![ਰਵਨੀਤ ਬਿੱਟੂ ਦਾ ਵੱਡਾ ਬਿਆਨ, ਕਿਹਾ ਕੇਜਰੀਵਾਲ ਨੇ ਕਿਸਾਨਾਂ ਖ਼ਿਲਾਫ਼ ਰਚੀ ਸਾਜ਼ਿਸ਼](https://static.jagbani.com/multimedia/2020_9image_16_53_329156842_bittu.jpg)
ਲੁÎਧਿਆਣਾ/ਨਵੀਂ ਦਿੱਲੀ (ਰਿੰਕੂ) : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੜਕਾਂ 'ਤੇ ਉੱਤਰੇ ਕਿਸਾਨਾਂ ਦੇ ਸਮਰਥਨ ਵਿਚ ਪੰਜਾਬ ਦੇ ਲੁਧਿਆਣਾ ਤੋਂ ਕਾਂਗਰਸੀ ਐੱਮ. ਪੀ. ਰਵਨੀਤ ਸਿੰਘ ਬਿੱਟੂ, ਅੰਮ੍ਰਿਤਸਰ ਤੋਂ ਐੱਮ. ਪੀ. ਗੁਰਜੀਤ ਸਿੰਘ ਔਜਲਾ, ਖਡੂਰ ਸਾਹਿਬ ਤੋਂ ਐੱਮ. ਪੀ. ਜਸਵੀਰ ਸਿੰਘ ਡਿੰਪਾ, ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੀਵ ਰਾਜਾ ਦੀ ਜੰਤਰ-ਮੰਤਰ 'ਤੇ ਅਣਮਿਥੇ ਸਮੇਂ ਲਈ ਧਰਨਾ ਮੰਗਲਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ।
ਇਹ ਵੀ ਪੜ੍ਹੋ : ਕਿਸਾਨਾਂ ਦੇ ਅੰਦੋਲਨ 'ਚ ਘਿਰੀ ਭਾਜਪਾ ਨੂੰ ਪੰਜਾਬ 'ਚ ਲੱਗਾ ਵੱਡਾ ਝਟਕਾ
ਐੱਮ. ਪੀ. ਰਵਨੀਤ ਬਿੱਟੂ ਨੇ ਕਿਸਾਨ ਵਿਰੋਧੀ ਬਿੱਲਾਂ 'ਤੇ ਕੇਜਰੀਵਾਲ ਦੇ ਮੂਕ ਸਮਰਥਨ 'ਤੇ ਚਰਚਾ ਕਰਦਿਆਂ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ 8 ਦਸੰਬਰ ਦਾ ਭਾਰਤ ਬੰਦ ਪੂਰੀ ਤਰ੍ਹਾਂ ਸਫਲ ਰਿਹਾ ਪਰ ਦਿੱਲੀ ਵਿਚ ਕਿਸਾਨ ਵਿਰੋਧੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਾਜਪਾ ਆਗੂਆਂ ਹੋਏ ਗੁਪਤ ਸਮਝੌਤੇ ਕਾਰਨ ਦਿੱਲੀ 'ਚ ਬੰਦ ਦਾ ਅਸਰ ਮਿਲਿਆ-ਜੁਲਿਆ ਹੀ ਦੇਖਣ ਨੂੰ ਮਿਲਿਆ। 'ਆਪ' ਆਗੂਆਂ ਨੇ ਕੇਜਰੀਵਾਲ ਨੂੰ ਘਰ ਵਿਚ ਨਜ਼ਰਬੰਦ ਕਰਨ ਦੀ ਝੂਠੀ ਅਫਵਾਹ ਫੈਲਾ ਕੇ ਦਿੱਲੀ ਦੀਆਂ ਸੜਕਾਂ 'ਤੇ ਇੰਨਾ ਟ੍ਰੈਫਿਕ ਉਤਾਰ ਦਿੱਤਾ ਕਿ ਬੰਦ ਦਾ ਅਸਰ ਹੀ ਖ਼ਤਮ ਹੋ ਗਿਆ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਤੇ ਕੰਗਨਾ ਰਣੌਤ ਦੀ ਟਿੱਪਣੀ 'ਤੇ ਕੈਪਟਨ ਦੇ ਮੰਤਰੀ ਦਾ ਵੱਡਾ ਬਿਆਨ
ਦੂਜੇ ਪਾਸੇ ਦਿੱਲੀ ਪੁਲਸ ਨੇ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਦੁਕਾਨਦਾਰਾਂ ਨੂੰ ਜਬਰੀ ਦੁਕਾਨਾਂ ਖੋਲ੍ਹਣ ਲਈ ਮਜਬੂਰ ਕਰਕੇ ਬੰਦ ਨੂੰ ਅਸਫਲ ਬਣਾਉਣ ਦੀ ਬਚੀ-ਖੁਚੀ ਕਸਰ ਵੀ ਪੂਰੀ ਕਰ ਦਿੱਤੀ। ਬਿੱਟੂ ਨੇ ਕਿਹਾ ਕਿ ਇਕ ਪਾਸੇ ਤਾਂ ਕੇਜਰੀਵਾਲ ਮੰਤਰੀਆਂ ਦੀ ਫੌਜ ਨਾਲ ਕਿਸਾਨਾਂ ਦੀ ਹਮਾਇਤ ਕਰਨ ਦੀ ਨੌਟੰਕੀ ਕਰ ਰਹੇ ਹਨ, ਦੂਜੇ ਪਾਸੇ ਸਰਕਾਰ ਨਾਲ ਹੱਥ ਮਿਲਾ ਕੇ ਬੰਦ ਨੂੰ ਅਸਫ਼ਲ ਬਣਾ ਕੇ ਸੰਘਰਸ਼ਕਾਰੀ ਕਿਸਾਨਾਂ ਦੀ ਪਿੱਠ 'ਚ ਛੁਰਾ ਖੋਭ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਬਿੱਲ ਰੱਦ ਹੋਣ ਤੱਕ ਉਨ੍ਹਾਂ ਦਾ ਜੰਤਰ-ਮੰਤਰ 'ਤੇ ਧਰਨਾ ਜਾਰੀ ਰਹੇਗਾ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਦਿਆਂ ਹੀ ਐਕਸ਼ਨ ਮੂਡ 'ਚ ਬੀਬੀ ਜਗੀਰ ਕੌਰ, ਦਿੱਤੇ ਸਖ਼ਤ ਹੁਕਮ
ਐੱਮ. ਪੀ. ਗੁਰਜੀਤ ਸਿੰਘ ਔਜਲਾ, ਐੱਮ. ਪੀ. ਜਸਵੀਰ ਸਿੰਘ ਡਿੰਪਾ, ਵਿਧਾਇਕ ਕੁਲਬੀਰ ਸਿੰਂਘ ਜੀਰਾ ਅਤੇ ਰਾਜੀਵ ਰਾਜਾ ਨੇ ਐੱਮ. ਪੀ. ਦਾ ਸਰਦ ਰੁੱਤ ਸੈਸ਼ਨ ਨਾ ਬੁਲਾਉਣ 'ਤੇ ਕਿਹਾ ਕਿ ਕੇਂਦਰ ਸਰਕਾਰ ਪਾਰਲੀਮੈਂਟ ਵਿਚ ਵਿਰੋਧੀਆਂ ਵੱਲੋਂ ਹੋਣ ਵਾਲੇ ਕਿਸਾਨ ਵਿਰੋਧੀ ਬਿੱਲਾਂ ਦੇ ਸੰਭਾਵਿਤ ਸਖਤ ਵਿਰੋਧ ਦਾ ਸਾਹਮਣਾ ਕਰਨ ਤੋਂ ਭੱਜ ਰਹੀ ਹੈ।
ਇਹ ਵੀ ਪੜ੍ਹੋ : ਮੋਗਾ ਪਹੁੰਚੇ ਹੰਸ ਰਾਜ ਹੰਸ ਨੇ ਕਿਸਾਨਾਂ ਨੇ ਪਾਇਆ ਘੇਰਾ, ਦੇਖ ਪੁਲਸ ਨੂੰ ਪਈਆਂ ਭਾਜੜਾਂ