ਲੁਧਿਆਣਾ : ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਨੇ ਜੱਦੀ ਪਿੰਡ ''ਚ ਪਾਈ ਵੋਟ
Sunday, May 19, 2019 - 05:26 PM (IST)

ਲੁਧਿਆਣਾ (ਹਿਤੇਸ਼) : ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਸ਼ਾਮ ਦੇ ਸਮੇਂ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਪੁੱਜੇ। ਰਵਨੀਤ ਬਿੱਟੂ ਨੇ ਹਲਕਾ ਪਾਇਲ 'ਚ ਸਥਿਤ ਆਪਣੇ ਜੱਦੀ ਪਿੰਡ ਕੋਟਲੀ 'ਚ ਵੋਟ ਪਾਈ। ਇਸ ਤੋਂ ਪਹਿਲਾਂ ਬਿੱਟੂ ਦੇ ਮੁਕਾਬਲੇ 'ਚ ਖੜ੍ਹੇ ਅਕਾਲੀ-ਭਾਜਪਾ ਉਮੀਦਵਾਰ ਮਹੇਸ਼ ਇੰਦਰ ਸਿੰਘ ਗਰੇਵਾਲ, 'ਆਪ' ਉਮੀਦਵਾਰ ਪ੍ਰੋ. ਤੇਜਪਾਲ ਗਿੱਲ ਅਤੇ ਪੀ. ਡੀ. ਏ. ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਸਵੇਰੇ ਹੀ ਵੋਟ ਪਾ ਲਈ ਸੀ।