ਰਵਨੀਤ ਬਿੱਟੂ ਨੇ ਗਠਜੋੜ ਨੂੰ ਲੈ ਕੇ ਦੱਸੀ ਅੰਦਰਲੀ ਗੱਲ, ਸੀਟਾਂ ਦੀ ਵੰਡ ਬਾਰੇ ਵੀ ਦਿੱਤਾ ਵੱਡਾ ਬਿਆਨ

Tuesday, Nov 24, 2026 - 03:41 PM (IST)

ਰਵਨੀਤ ਬਿੱਟੂ ਨੇ ਗਠਜੋੜ ਨੂੰ ਲੈ ਕੇ ਦੱਸੀ ਅੰਦਰਲੀ ਗੱਲ, ਸੀਟਾਂ ਦੀ ਵੰਡ ਬਾਰੇ ਵੀ ਦਿੱਤਾ ਵੱਡਾ ਬਿਆਨ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਸਾਬਕਾ ਕੇਂਦਰੀ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਲੋਕਾਂ ਦੀ ਸੀ। ਜਦੋਂ ਵੀ ਪੰਜਾਬ ਦੇ ਆਮ ਲੋਕਾਂ ਜਾਂ ਅਕਾਲੀ-ਭਾਜਪਾ ਵਰਕਰਾਂ ਕੋਲ ਜਾਂਦੇ ਸੀ ਤਾਂ ਸਭ ਇੱਕ ਗੱਲ ਪੁੱਛਦੇ ਸੀ ਕਿ ਗਠਜੋੜ ਕਦੋਂ ਹੋਵੇਗਾ। ਬਿੱਟੂ ਨੇ ਕਿਹਾ ਕਿ ਇਹ ਫ਼ੈਸਲਾ ਉਂਝ ਹੀ ਨਹੀਂ ਹੋ ਗਿਆ, ਸਗੋਂ ਇਸ ਫ਼ੈਸਲੇ ਲਈ 3 ਮਹੀਨੇ ਨਿਤਿਨ ਨਬੀਨ ਜੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ 3 ਮਹੀਨੇ ਗੱਲਬਾਤ ਕਰਦੇ ਹਨ ਅਤੇ ਸਾਡੇ ਨਾਲ ਵੀ ਗੱਲ ਕੀਤੀ ਪਰ ਜਦੋਂ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਗੱਲਬਾਤ ਹੋਈ ਤਾਂ ਸਭ ਨੇ ਗਠਜੋੜ ਕਰਨ ਬਾਰੇ ਹੀ ਕਿਹਾ।

ਇਹ ਵੀ ਪੜ੍ਹੋ : ਪੰਜਾਬ 'ਚ ਸਰਕਾਰੀ ਬੱਸਾਂ ਦੇ ਸਫ਼ਰ ਬਾਰੇ ਵੱਡੀ ਅਪਡੇਟ, ਇਨ੍ਹਾਂ ਤਾਰੀਖ਼ਾਂ ਲਈ ਹੋ ਗਿਆ ਵੱਡਾ ਐਲਾਨ

ਰਵਨੀਤ ਬਿੱਟੂ ਨੇ ਕਿਹਾ ਕਿ ਜਦੋਂ ਵੋਟਰ ਅਤੇ ਪੰਜਾਬ ਇਹ ਕਹਿ ਰਿਹਾ ਹੈ ਤਾਂ ਉਹ ਗੱਲ ਦੋਹਾਂ ਪਾਰਟੀਆਂ ਨੇ ਮੰਨੀ ਹੈ। ਸੀਟਾਂ ਦੀ ਵੰਡ ਨੂੰ ਲੈ ਕੇ ਬਿੱਟੂ ਨੇ ਕਿਹਾ ਕਿ ਸਭ ਕੁੱਝ ਸੈੱਟ ਹੀ ਹੈ ਅਤੇ ਕੋਈ ਲੜਾਈ ਵਾਲੀ ਗੱਲ ਨਹੀਂ ਹੈ ਕਿਉਂਕਿ ਦੋਹਾਂ ਪਾਰਟੀਆਂ ਨੇ ਇੱਕਲਿਆਂ ਚੋਣਾਂ ਲੜੀਆਂ ਹਨ ਅਤੇ ਦੋਹਾਂ ਪਾਰਟੀਆਂ ਦਾ ਨਤੀਜਾ ਇਕ-ਦੂਜੇ ਦੇ ਸਾਹਮਣੇ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਹੋਵੇਗਾ BLACKOUT! ਅਚਾਨਕ ਵੱਜਣਗੇ ਸਾਇਰਨ, ਲੋਕਾਂ ਨੂੰ ਕੀਤੀ ਗਈ ਖ਼ਾਸ ਅਪੀਲ

ਬਿੱਟੂ ਨੇ ਕਿਹਾ ਕਿ ਜਦੋਂ ਇਕ ਵਾਰ ਪਾਰਟੀ ਨੇ ਫ਼ੈਸਲਾ ਕਰ ਲਿਆ ਹੈ ਤਾਂ ਅਸੀਂ ਪਾਰਟੀ ਦੇ ਨਾਲ ਹਾਂ। ਇਸ ਲਈ ਕੋਈ ਵੀ ਮੁੱਖ ਮੰਤਰੀ ਬਣੇ, ਉਹ ਐੱਨ. ਡੀ. ਏ ਅਤੇ ਭਾਜਪਾ-ਅਕਾਲੀ ਦਲ ਦਾ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170

 


author

Babita

Content Editor

Related News