ਰਵਨੀਤ ਬਿੱਟੂ ਦਾ ਮਨਪ੍ਰੀਤ ਬਾਦਲ ਨੂੰ ਵੱਡਾ ਚੈਲੰਜ, ਬੋਲੇ-ਗ੍ਰਿਫ਼ਤਾਰੀ ਡਰੋਂ ਇੰਗਲੈਂਡ ਭੱਜਿਆ
Tuesday, Sep 26, 2023 - 11:34 AM (IST)
ਲੁਧਿਆਣਾ : ਭਾਜਪਾ ਆਗੂ ਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਲੈ ਕੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਤਿੱਖੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਪਿਛਲੇ 2 ਮਹੀਨੇ ਤੋਂ ਇੰਗਲੈਂਡ ਭੱਜੇ ਹੋਏ ਹਨ ਅਤੇ ਜੇਕਰ ਉਹ ਸੱਚੇ ਹਨ ਤਾਂ ਉਨ੍ਹਾਂ ਨੂੰ ਕਿਸ ਗੱਲ ਦਾ ਡਰ ਹੈ ਅਤੇ ਉਹ ਸਾਹਮਣੇ ਆਉਣ। ਬਿੱਟੂ ਨੇ ਕਿਹਾ ਕਿ ਮਨਪ੍ਰੀਤ ਬਾਦਲ ਸ਼ਾਇਰੀ ਕਰਕੇ ਵੱਡੇ-ਵੱਡੇ ਸ਼ਾਇਰਾਂ ਦੀਆਂ ਮਿਸਾਲਾਂ ਦਿੰਦੇ ਸਨ ਤਾਂ ਅੱਜ ਉਹ ਸ਼ਾਇਰੀ ਕਿੱਥੇ ਗਈ।
ਇਹ ਵੀ ਪੜ੍ਹੋ : ਕੈਨੇਡਾ ਨੇ ਫਿਰ ਜਾਰੀ ਕੀਤੀ ਨਵੀਂ Travel Advisory, ਭਾਰਤ 'ਚ ਰਹਿੰਦੇ ਨਾਗਰਿਕਾਂ ਨੂੰ ਕੀਤਾ ਅਲਰਟ
ਉਨ੍ਹਾਂ ਕਿਹਾ ਕਿ ਅਜਿਹੇ ਬੰਦਿਆਂ ਕਾਰਨ ਹੀ ਅੱਜ ਅਸੀਂ ਵਿਰੋਧੀ ਧਿਰ 'ਚ ਬੈਠੇ ਹਾਂ ਅਤੇ ਉਹ ਇੰਗਲੈਂਡ ਕਿਸੇ ਟਾਪੂ 'ਤੇ ਲੁਕੇ ਬੈਠੇ ਹਨ। ਬਿੱਟੂ ਨੇ ਕਿਹਾ ਕਿ ਪਹਿਲਾਂ ਵੀ ਅਸੀਂ ਹਾਈਕਮਾਨ ਨੂੰ ਕਹਿੰਦੇ ਸੀ ਕਿ ਬਾਦਲਾਂ ਨੂੰ ਪਰ੍ਹੇ ਰੱਖੋ ਅਤੇ ਅੱਜ ਕਾਂਗਰਸ ਪਾਰਟੀ ਦੇ ਜਿਹੜੇ ਵੀ ਹਾਲਾਤ ਬਣੇ ਹਨ, ਉਨ੍ਹਾਂ ਲਈ ਮਨਪ੍ਰੀਤ ਬਾਦਲ ਜ਼ਿੰਮੇਵਾਰ ਹਨ।
ਇਹ ਵੀ ਪੜ੍ਹੋ : ਇਤਰਾਜ਼ਯੋਗ ਵੀਡੀਓਜ਼ ਮਾਮਲੇ 'ਚ ਮਸ਼ਹੂਰ ਜੋੜਾ ਵੱਡੇ ਸਦਮੇ 'ਚ, ਹੁਣ ਪਤਨੀ ਨੂੰ ਲੈ ਕੇ ਪਾਈ ਨਵੀਂ ਪੋਸਟ
ਉਨ੍ਹਾਂ ਨੇ ਕਿਹਾ ਕਿ ਭਾਰਤ ਭੂਸ਼ਣ ਆਸ਼ੂ ਵੀ ਤਾਂ ਮੰਤਰੀ ਸਨ, ਉਹ ਤਾਂ ਵਿਦੇਸ਼ ਭੱਜੇ ਨਹੀਂ, ਫਿਰ ਇਹ ਕਿਉਂ ਭੱਜ ਗਏ ਹਨ। ਅੱਜ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਕੋਈ ਸਬੂਤ ਨਹੀਂ ਹੈ। ਉਨ੍ਹਾਂ ਕਿਹਾ ਕਿ ਮਨਪ੍ਰੀਤ ਬਾਦਲ ਦਾ ਕੋਈ ਬਿਆਨ ਸਾਹਮਣੇ ਨਹੀਂ ਆ ਰਿਹਾ ਅਤੇ ਉਨ੍ਹਾਂ ਨੂੰ ਸਾਹਮਣੇ ਆ ਕੇ ਹਾਲਾਤ ਨਾਲ ਨਜਿੱਠਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8