ਜਾਣੋ ਰਾਕੇਸ਼ ਪਾਂਡੇ ਦੀ ਦਾਅਵੇਦਾਰੀ ''ਤੇ ਕੀ ਬੋਲੇ ਰਵਨੀਤ ਬਿੱਟੂ
Saturday, Feb 09, 2019 - 12:57 PM (IST)

ਲੁਧਿਆਣਾ : ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵਿਧਾਇਕ ਰਾਕੇਸ਼ ਪਾਂਡੇ ਵਲੋਂ ਇਸ ਸੀਟ ਤੋਂ ਲੋਕ ਸਭਾ ਚੋਣਾਂ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਨੂੰ ਸਹੀ ਠਹਿਰਾਇਆ ਹੈ। ਰਵਨੀਤ ਬਿੱਟੂ ਨੇ ਕਿਹਾ ਹੈ ਕਿ ਸਾਰਿਆਂ ਨੂੰ ਟਿਕਟ ਅਪਲਾਈ ਕਰਨ ਦਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਟਿਕਟ ਦੇ ਦਾਅਵੇਦਾਰਾਂ 'ਚੋਂ ਰਾਕੇਸ਼ ਪਾਂਡੇ ਸਭ ਤੋਂ ਸੀਨੀਅਰ ਵਿਧਾਇਕ ਹਨ। ਉਨ੍ਹਾਂ ਕਿਹਾ ਕਿ ਪਾਰਟੀ ਜਿਸ ਨੂੰ ਇਸ ਸੀਟ ਤੋਂ ਟਿਕਟ ਦੇਵੇਗੀ, ਸਭ ਉਸ ਦੇ ਨਾਲ ਹੋਣਗੇ।
ਰਵਨੀਤ ਬਿੱਟੂ ਨੇ ਦੱਸਿਆ ਕਿ ਪੰਜਾਬ 'ਚ ਕਾਂਗਰਸ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਾਰਟੀ ਨੇ ਹਰ ਚੋਣ ਵਧੀਆ ਤਰੀਕੇ ਨਾਲ ਜਿੱਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਇਸ ਵਾਰ ਮੋਦੀ ਦੀ ਲਹਿਰ ਨਹੀਂ, ਸਗੋਂ ਮੋਦੀ ਦੇ ਵਿਰੁੱਧ ਲਹਿਰ ਹੈ। ਰਵਨੀਤ ਬਿੱਟੂ ਨੇ ਕਿਹਾ ਕਿ ਉਸ ਦਾ ਸਿਆਸੀ ਕੈਰੀਅਰ ਮਰਦੇ ਦਮ ਤੱਕ ਲੁਧਿਆਣਾ 'ਚ ਹੀ ਰਹੇਗਾ ਅਤੇ ਉਹ ਹੋਰ ਕਿਤਿਓਂ ਟਿਕਟ ਲਈ ਅਪਲਾਈ ਨਹੀਂ ਕਰਨਗੇ।