ਰੂਪਨਗਰ 'ਚ ਰਵਿਦਾਸੀਆ ਭਾਈਚਾਰੇ ਵੱਲੋਂ ਜ਼ਬਰਦਸਤ ਧਰਨਾ ਪ੍ਰਦਰਸ਼ਨ, ਰੱਖੀ ਇਹ ਮੰਗ

08/13/2019 3:56:14 PM

ਰੂਪਨਗਰ (ਵਿਜੇ)— ਬੀਤੇ ਦਿਨੀਂ ਦਿੱਲੀ 'ਚ ਗੁਰੂ ਰਵਿਦਾਸ ਜੀ ਦੇ 600 ਸਾਲਾ ਪ੍ਰਾਚੀਨ ਮੰਦਰ ਨੂੰ ਕੇਂਦਰ ਦੀ ਸਰਕਾਰ ਵੱਲੋਂ ਢਹਿ-ਢੇਰੀ ਕਰਨ ਦੇ ਮਾਮਲੇ ਨੂੰ ਲੈ ਕੇ ਰਵਿਦਾਸੀਆ ਭਾਈਚਾਰੇ 'ਚ ਜ਼ਬਰਦਸਤ ਰੋਸ ਪਾਇਆ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ ਕੇ ਲੋਕ ਦੇਸ਼ ਵਿਆਪੀ ਸੜਕਾਂ 'ਤੇ ਉਤਰ ਆਏ ਸਨ। ਭਾਰਤ ਬੰਦ ਦੇ ਸੱਦੇ ਨੂੰ ਸਫਲ ਕਰਨ ਲਈ ਗੁਰੂ ਰਵਿਦਾਸ ਜੀ ਅਤੇ ਜਗਤ ਗੁਰੂ ਵਾਲਮੀਕ ਜੀ ਸਾਂਝੀ ਐਕਸ਼ਨ ਕਮੇਟੀ, ਬਾਬਾ ਸਾਹਿਬ ਅੰਬੇਡਕਰ ਜਾਗ੍ਰਿਤੀ ਮੰਚ ਵੱਲੋਂ ਅੱਜ ਨਗਰ ਕੌਂਸਲ ਰੂਪਨਗਰ ਦੇ ਬਾਹਰ ਭਾਰੀ ਇਕੱਠ ਕਰਕੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ 'ਤੇ ਵੱਖ-ਵੱਖ ਆਗੂਆਂ ਨੇ ਸੰਬੋਧਨ ਕਰਦੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਸ੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਦੀ ਮੁੜ ਉਸਾਰੀ ਕਰਨ ਉਪਰੰਤ ਬਹਾਲ ਕੀਤਾ ਜਾਵੇ। 

ਧਰਨਾ ਪ੍ਰਦਰਸ਼ਨ ਤੋਂ ਬਾਅਦ ਇਕੱਤਰ ਹੋਏ ਇਨਾਂ ਕਾਰਜਕਰਤਾਵਾਂ ਵੱਲੋਂ ਰੋਸ ਮਾਰਚ ਕੀਤਾ ਗਿਆ ਜੋ ਮੇਨ ਬਜਾਰ ਤੋਂ ਹੁੰਦਾ ਹੋਇਆ ਮਿਨੀ ਸਕੱਤਰੇਤ ਪਹੁੰਚਿਆ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਜਿਸ ਤੋਂ ਬਾਅਦ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਰੂਪਨਗਰ ਦੇ ਰਾਂਹੀ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਸਮੂਹ ਬੁਲਾਰਿਆਂ ਨੇ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਗੁਰੂ ਰਵਿਦਾਸ ਜੀ ਦੇ ਮੰਦਰ ਦੀ ਮੁੜ ਉਸਾਰੀ ਕਰਨ ਉਪਰੰਤ ਬਹਾਲ ਨਾ ਕੀਤਾ ਗਿਆ ਤਾਂ ਇਸ ਦੇ ਨਿਕਲਣ ਵਾਲੇ ਸਿੱਟੇ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।

PunjabKesari

ਇਸ ਮੌਕੇ ਜਗਦੀਸ਼ ਸਿੰਘ ਹਵੇਲੀ, ਡਾ. ਰਜੇਸ਼ ਬੱਗਣ, ਜਥੇਦਾਰ ਭਾਗ ਸਿੰਘ ਪ੍ਰਧਾਨ ਗੁਰੂ ਰਵਿਦਾਸ ਸਭਾ, ਬਨਵਾਰੀ ਲਾਲ ਮੱਟੂ, ਮੰਗਲ ਪ੍ਰਕਾਸ ਭੱਟੀ ਪ੍ਰਧਾਨ ਵਾਲਮੀਕ ਸਭਾ, ਕਰਮ ਸਿਘ, ਕੁਲਦੀਪ ਘਨੌਲੀ, ਮੱਖਣ ਸਿੰਘ ਸੁਰਤਾਪੁਰ, ਹਰਮੇਸ਼ ਅਟਵਾਲ, ਕਾਮਰੇਡ ਗੁਰਦੇਵ ਸਿੰਘ ਬਾਗੀ, ਰਜੇਸ਼ਵਰ ਲਾਲੀ, ਰਜੇਸ਼ ਕੁਮਾਰ, ਜਸਪਾਲ ਸਿੰਘ ਗੱਡੂ, ਬੀਰਬਲ ਵੈਦ, ਟਰੱਕ ਯੂਨੀਅਨ ਪ੍ਰਧਾਨ ਮੱਘਰ ਸਿੰਘ, ਰਜਿੰਦਰ ਸਿੰਘ, ਸੁਰਜੀਤ ਰਾਮ, ਪ੍ਰਿੰ. ਸੁਰਜਨ ਸਿੰਘ, ਹਰਜੀਤ ਸਿੰਘ ਲੌਂਗੀਆ, ਪਰਮਜੀਤ ਕੌਰ, ਅਜੀਤ ਸਿੰਘ ਭੈਣੀ ਤੋ ਇਲਾਵਾ ਭਰਾਤਰੀ ਜਥੇਬੰਦੀਆਂ ਦੇ ਸੈਂਕੜੇ ਵਰਕਰ ਹਾਜ਼ਰ ਸਨ।


shivani attri

Content Editor

Related News