ਬਸਪਾ ਦੇ ਸਾਬਕਾ ਵਿਧਾਇਕ ਦੀ ਗ੍ਰਿਫਤਾਰੀ ਦੇ ਬਾਅਦ ਸਮਰਥਕਾਂ ਨੇ ਜਤਾਇਆ ਰੋਸ (ਵੀਡੀਓ)

Friday, Aug 16, 2019 - 07:17 PM (IST)

ਨਵਾਂਸ਼ਹਿਰ,(ਜੋਬਨਪ੍ਰੀਤ): ਬਸਪਾ ਦੇ ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸਾਹੂੰਗੜਾ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੇ ਸਮਰਥਕਾਂ 'ਚ ਰੋਸ ਪਾਇਆ ਗਿਆ। ਸਮਰਥਕਾਂ ਵਲੋਂ ਨਵਾਂਸ਼ਹਿਰ ਦੇ ਐਸ. ਐਸ. ਪੀ. ਦਫਤਰ ਸਾਹਮਣੇ ਰੋਡ ਜਾਮ ਕਰ ਕੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ ਗਿਆ ਹੈ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਲੋਕਾਂ ਨੇ ਦੇਸ਼ ਦੇ ਸੰਵਿਧਾਨ ਨੂੰ ਨਸ਼ਟ ਕੀਤਾ ਹੈ, ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਸ਼ਿੰਗਾਰਾ ਰਾਮ ਨੇ ਲੋਕਾਂ ਦੇ ਪੱਖ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਜੋ ਵੀ ਬੋਲਿਆ ਹੈ, ਉਹ ਰਾਮਾਇਣ 'ਚੋਂ ਬੋਲਿਆ ਹੈ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 

PunjabKesari


Related News